Home /News /punjab /

‘ਆਪ’ ਵੱਲੋਂ ਪੰਜਾਬ ਅਤੇ ਦੇਸ਼ ਵਾਸੀਆਂ ਨੂੰ ਦੀਵਾਲੀ, ਬੰਦੀਛੋੜ ਦਿਵਸ ਤੇ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ

‘ਆਪ’ ਵੱਲੋਂ ਪੰਜਾਬ ਅਤੇ ਦੇਸ਼ ਵਾਸੀਆਂ ਨੂੰ ਦੀਵਾਲੀ, ਬੰਦੀਛੋੜ ਦਿਵਸ ਤੇ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ!, Exit Poll ਵਿਚ 76 ਤੋਂ 90 ਸੀਟਾਂ ਮਿਲਣ ਦਾ ਦਾਅਵਾ ( ਫਾਈਲ ਫੋਟੋ)

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ!, Exit Poll ਵਿਚ 76 ਤੋਂ 90 ਸੀਟਾਂ ਮਿਲਣ ਦਾ ਦਾਅਵਾ ( ਫਾਈਲ ਫੋਟੋ)

ਭਗਵੰਤ ਮਾਨ ਨੇ ਕਿਹਾ ਕਿ ਦੀਵਾਲੀ ਦੇ ਨਾਲ- ਨਾਲ ਬੰਦੀ- ਛੋੜ ਦਿਵਸ ਦਾ ਸੰਦੇਸ਼ ਵੀ ਆਪਸੀ ਸਾਂਝੀਵਾਲਤਾ ਦੇ ਇਤਿਹਾਸ ਦੀ ਮਿਸਾਲ ਹੈ, ਜਦੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਨ 1612 ’ਚ ਦੀਵਾਲੀ ਵਾਲੇ ਦਿਨ 52 ਹਿੰਦੂ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿਚੋਂ ਅਜ਼ਾਦ ਕਰਾਇਆ ਸੀ।

ਹੋਰ ਪੜ੍ਹੋ ...
 • Share this:

  ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼ਰਧਾ, ਸਦਭਾਵਨਾ ਅਤੇ ਸਾਂਝੀਵਾਲਤਾ ਦੀ ਰੋਸ਼ਨੀ ਨਾਲ ਭਰਪੂਰ ਦੇਸ਼ ਦੇ ਸਭ ਤੋਂ ਮਕਬੂਲ ਤਿਉਹਾਰ ਦੀਵਾਲੀ, ਬੰਦੀਛੋੜ ਅਤੇ ਵਿਸ਼ਵਕਰਮਾ ਦਿਵਸ ਦੀਆਂ ਸਮੁੱਚੇ ਪੰਜਾਬੀਆਂ ਅਤੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ।

  ਬੁੱਧਵਾਰ ਨੂੰ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੀਵਾਲੀ ਅਤੇ ਬੰਦੀ ਛੋੜ ਦਿਵਸ ਵਰਗੇ ਸਰਬ-ਸਾਂਝੇ ਤਿਉਹਾਰ ਪੰਜਾਬ ਅਤੇ ਪੂਰੇ ਦੇਸ਼ ਨੂੰ ਇੱਕ ਅਟੁੱਟ ਡੋਰ ਵਿੱਚ ਬੰਨੀ ਰੱਖਦੇ ਹਨ। ਜੋ ਅਖੰਡਤਾ ਅਤੇ ਆਪਸੀ ਸਦਭਾਵਨਾ ਦੀ ਰੂਹ ਹੈ। ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਨੇ ਪੰਜਾਬ ਅਤੇ ਦੇਸ਼ ਦੀ ਜਨਤਾ ਨੂੰ ਦੀਵਾਲੀ ਦੇ ਤਿਉਹਾਰ ਨੂੰ ਹਰੇ- ਭਰੇ (ਗ੍ਰੀਨ), ਵਾਤਾਵਰਨ ਪੱਖੀ ਅਤੇ ਸੁਰੱਖਿਅਤ ਤਰੀਕੇ ਨਾਲ ਮਨਾਏ ਜਾਣ ਦੀ ਅਪੀਲ ਕੀਤੀ।

  ਭਗਵੰਤ ਮਾਨ ਨੇ ਕਿਹਾ ਕਿ ਦੀਵਾਲੀ ਦੇ ਨਾਲ- ਨਾਲ ਬੰਦੀ- ਛੋੜ ਦਿਵਸ ਦਾ ਸੰਦੇਸ਼ ਵੀ ਆਪਸੀ ਸਾਂਝੀਵਾਲਤਾ ਦੇ ਇਤਿਹਾਸ ਦੀ ਮਿਸਾਲ ਹੈ, ਜਦੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਨ 1612 ’ਚ ਦੀਵਾਲੀ ਵਾਲੇ ਦਿਨ 52 ਹਿੰਦੂ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿਚੋਂ ਅਜ਼ਾਦ ਕਰਾਇਆ ਸੀ।

  ‘ਆਪ’ ਆਗੂਆਂ ਨੇ ਵਿਸ਼ਵਕਰਮਾ ਦਿਵਸ ਦੀਆਂ ਮੁਬਾਰਕਾਂ ਪੇਸ਼ ਕਰਦਿਆਂ ਪੰਜਾਬ ਅਤੇ ਦੇਸ਼ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਪਵਿੱਤਰ ਅਤੇ ਖੁਸ਼ਹਾਲੀ ਦੇ ਪ੍ਰਤੀਕ ਤਿਉਹਾਰਾਂ ਨੂੰ ਆਪਣੇ ਪਰਿਵਾਰਾਂ ਨਾਲ ਰਲ਼- ਮਿਲ਼ ਕੇ ਮਨਾਉਣ ਅਤੇ ਲੋੜਵੰਦਾਂ ਦੀ ਮਦਦ ਕਰਨ।

  Published by:Sukhwinder Singh
  First published:

  Tags: AAP Punjab, Diwali 2021