'ਆਪ' ਨੇ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦਾ ਫੂਕਿਆ ਪੁਤਲਾ

News18 Punjabi | News18 Punjab
Updated: June 14, 2021, 8:27 PM IST
share image
'ਆਪ' ਨੇ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦਾ ਫੂਕਿਆ ਪੁਤਲਾ
'ਆਪ' ਨੇ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦਾ ਫੂਕਿਆ ਪੁਤਲਾ

  • Share this:
  • Facebook share img
  • Twitter share img
  • Linkedin share img
ਅਮਰਜੀਤ ਸਿੰਘ ਪੰਨੂ

ਰਾਜਪੁਰਾ ਦੇ ਫੁਵਾਰਾ ਚੌਕ ਉਤੇ ਆਮ ਆਦਮੀ ਪਾਰਟੀ (ਆਪ) ਦੀ ਆਗੂ ਨੀਨਾ ਮਿੱਤਲ ਦੀ ਅਗਵਾਈ ਵਿਚ ਰੋਸ ਧਰਨਾ ਦਿੱਤਾ ਗਿਆ ਜਿਸ ਵਿੱਚ ਆਪ ਪਾਰਟੀ ਦੇ ਸੀਨੀਅਰ ਨੇਤਾ ਜਿਲ੍ਹਾ ਪਟਿਆਲਾ ਤੋਂ ਪਹੁੰਚੇ ਸਨ ਜਿਨ੍ਹਾਂ ਨੇ ਪੰਜਾਬ ਸਰਕਾਰ ਅਤੇ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਹਰਦਿਆਲ ਸਿੰਘ ਕੰਬੋਜ ਦਾ ਪੁਤਲਾ ਵੀ ਫੂਕਿਆ ਗਿਆ।

ਆਪ ਪਾਰਟੀ ਨੇ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਸਾਡੇ ਵਰਕਰਾਂ ਦੀ ਕੁੱਟਮਾਰ ਕੀਤੀ ਹੈ ਜਿਹੜੇ ਅੱਜ ਵੀ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹਨ। ਇਸ ਲਈ ਆਪ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਰਾਜਪੁਰਾ ਸਿਟੀ ਥਾਣਾ ਦੇ ਮੁੱਖ ਅਫ਼ਸਰ ਗੁਰੂ ਪ੍ਰਤਾਪ ਸਿੰਘ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ।
ਨੀਨਾ ਮਿੱਤਲ ਆਪ ਪਾਰਟੀ ਆਗੂ ਨੇ ਦੱਸਿਆ ਕਿ ਸਾਡੀ ਪਾਰਟੀ ਵੱਲੋਂ ਰਾਜਪੁਰਾ ਦੇ ਪਿੰਡ ਨੀਲਪੁਰ ਵਿਖੇ ਪਾਰਟੀ ਵਿੱਚ ਸ਼ਾਮ ਕਰਨ ਲਈ ਪ੍ਰੋਗਰਾਮ ਰੱਖਿਆ ਗਿਆ ਸੀ ਤਾਂ ਹਰਦਿਆਲ ਸਿੰਘ ਕੰਬੋਜ ਵਿਧਾਇਕ ਰਾਜਪੁਰਾ ਦੇ ਵਰਕਰਾਂ ਵੱਲੋੋਂ ਸਾਡੇ ਪਾਰਟੀ ਵਰਕਰਾਂ ਦੀ ਕੁੱਟ ਮਾਰ ਕੀਤੀ ਗਈ ਜਿਨ੍ਹਾਂ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਿਆਂਦਾ ਗਿਆ।

ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਸਰਕਾਰੀ ਹਸਪਤਾਲ ਵਿੱਚ ਵੀ ਸਾਡੇ ਵਰਕਰਾਂ ਦੀ ਕੁਟਮਾਰ ਕੀਤੀ ਗਈ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਲਈ ਵਿਧਾਇਕ ਹਰਦਿਆਲ ਸਿੰਘ ਕੰਬੋਜ ਦਾ ਪੁਤਲਾ ਫੂਕਿਆ ਗਿਆ ਹੈ। ਅਸੀ ਤਿੰਨ ਦਿਨ ਦਾ ਸਮਾਂ ਦਿੱਤਾ ਹੈ, ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਸਾਰੇ ਜਿਲੇ ਵਿੱਚ ਆਪ ਪਾਰਟੀ ਵਾਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਗੁਰ ਪ੍ਰਤਾਪ ਸਿੰਘ ਮੁੱਖ ਥਾਣਾ ਅਫਸਰ ਸਿਟੀ ਥਾਣਾ ਰਾਜਪੁਰਾ ਨੇ ਦੱਸਿਆ ਕਿ ਆਪ ਪਾਰਟੀ ਦੇ ਵਰਕਰਾਂ ਸ਼ਿਕਾਇਤ ਉਤੇ ਪਰਚਾ ਕੀਤਾ ਗਿਆ ਹੈ।  ਪੁਲਿਸ ਵੱਲੋਂ ਪੜਤਾਲ ਜਾਰੀ ਹੈ। ਜੋ ਵੀ ਦੋਸ਼ੀ ਪਈਆ ਗਿਆ, ਉਸ ਉਤੇ ਬਣਦੀ ਕਰਵਾਈ ਕੀਤੀ ਜਾਵੇਗੀ।
Published by: Gurwinder Singh
First published: June 14, 2021, 6:30 PM IST
ਹੋਰ ਪੜ੍ਹੋ
ਅਗਲੀ ਖ਼ਬਰ