• Home
 • »
 • News
 • »
 • punjab
 • »
 • AAP MLA JAIKRISHAN RODI ASSAULT CASE ONE ARRESTED INCLUDING VEHICLE AND MOTORCYCLE AK

AAP ਵਿਧਾਇਕ JaiKrishan Rodi 'ਤੇ ਹਮਲਾ, ਇੱਕ ਵਿਅਕਤੀ ਗੱਡੀ ਤੇ ਮੋਟਰਸਾਈਕਲ ਸਮੇਤ ਕਾਬੂ

AAP ਵਿਧਾਇਕ JaiKrishan Rodi 'ਤੇ ਹਮਲਾ, ਇੱਕ ਵਿਅਕਤੀ ਗੱਡੀ ਤੇ ਮੋਟਰਸਾਈਕਲ ਸਮੇਤ ਕਾਬੂ

 • Share this:
  ਸੰਜੀਵ ਕੁਮਾਰ

  ਗੜ੍ਹਸ਼ੰਕਰ : ਬੀਤੀ ਰਾਤ ਗੜ੍ਹਸ਼ੰਕਰ ਦੇ ਵਿਧਾਇਕ ਦੀ ਗੱਡੀ ਤੇ ਹਮਲਾ ਕਰਨ ਵਾਲੇ ਗਿਰੋਹ ਦੇ ਇੱਕ ਵਿਅਕਤੀ ਨੂੰ ਇੱਕ ਗੱਡੀ ਅਤੇ ਮੋਟਰਸਾਈਕਲ ਸਮੇਤ ਗਿਰਫ਼ਤਾਰ ਕਰਨ ਵਿੱਚ ਪੰਜਾਬ ਪੁਲਿਸ ਨੇ  ਵੱਡੀ ਸਫਲਤਾ ਹਾਸਲ ਕੀਤੀ ਹੈ।

  ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮਨਦੀਪ ਸਿੰਘ ਐਸ ਪੀ ਡੀ ਹੁਸ਼ਿਆਰਪੁਰ ਨੇ ਦੱਸਿਆ ਕਿ ਏ.ਐਸ.ਆਈ. ਰਸ਼ਪਾਲ ਸਿੰਘ ਨੂੰ ਇਤਲਾਹ ਮਿਲੀ ਕਿ ਸ੍ਰੀ ਜੈ ਕਿਸ਼ਨ ਸਿੰਘ ਰੋੜੀ ਵਿਧਾਇਕ ਵਿਧਾਨ ਸਭਾ ਹਲਕਾ ਗੜਸ਼ੰਕਰ ਆਪਣੇ ਦੋਸਤਾਂ ਨਾਲ ਨਿਜੀ ਕਾਰ ਵਿੱਚ ਬੰਗਾ ਤੋਂ ਗੜਸ਼ੰਕਰ ਨੂੰ ਆ ਰਹੇ ਸੀ। ਜਦੋਂ ਗੜਸ਼ੰਕਰ ਤੋਂ ਥੋੜਾ ਪਿੱਛੇ ਹੀ ਸੀ ਤਾ ਬੰਗਾਂ ਸਾਇਡ ਤੇ ਉਹਨਾਂ ਦੇ ਪਿੱਛੇ ਇਕ ਕਾਰ ਨੰਬਰੀ CH -01-BB 7627 ਮਾਰਕਾ ETOIS ਰੰਗ ਚਿੱਟਾ ਆਈ ਜਿਸ ਵਿਚ 4 ਨੌਜਵਾਨ ਸਵਾਰ ਸਨ, ਜਿਹਨਾਂ ਨੇ ਉਹਨਾਂ ਦੀ ਗੱਡੀ ਨੂੰ ਡਰਾਇਵਰ ਸਾਇਡ ਮਾਰ ਕੇ ਉਹਨਾਂ ਪਰ ਹਥਿਆਰਾਂ ਨਾਲ ਲੁੱਟਣ ਦੀ ਨੀਅਤ ਨਾਲ ਹਮਲਾ ਕੀਤਾ। ਹਮਲੇ ਵਿਚਾ ਕਾਰ ਦਾ ਅਗਲਾ ਸੀਸਾ ਅਤੇ ਡਰਾਇਵਰੀ ਸਾਇਡ ਵਾਲਾ ਸ਼ੀਸ਼ਾ ਟੁੱਟ ਗਿਆ ਸੀ, ਜੋ ਆਪਣੀ ਜਾਨ ਬਚਾਕੇ ਥਾਣਾ ਗੜ੍ਹਸ਼ੰਕਰ ਪਹੁੰਚ ਕੇ ਸੂਚਿਤ ਕੀਤਾ।

  ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਤੁਰੰਤ ਹਰਕਤ ਵਿੱਚ ਆਏ ਅਤੇ ਇਸ ਸਬੰਧੀ ਨਾਲ-ਨਾਲ ਲੱਗਦੇ ਪਿੰਡਾਂ ਵਿੱਚ ਅਲੱਗ-ਅਲੱਗ ਪੁਲਿਸ ਪਾਰਟੀਆਂ ਬਣਾ ਕੇ ਸਰਚ ਉਪਰੇਸ਼ਨ ਚਲਾਇਆ ਗਿਆ, ਜਿਸ ਦੌਰਾਨ ਇਹਨਾਂ ਦੋਸ਼ੀਆਂ ਵਲੋਂ ਚੰਡੀਗੜ ਰੋਡ ਪਿੰਡ ਬਗਵਾਈਂ ਦੇ ਨਜਦੀਕ ਵੀ ਇੱਕ ਕਾਰ ਨੰਬਰੀ PB 02-AQ-2151 ਟਾਟਾ ਸਫਾਰੀ ਜਿਸ ਨੂੰ ਦੀਪਕ ਕੁਮਾਰ ਪੁੱਤਰ ਬਲਵਿੰਦਰ ਸਿੰਘ ਵਾਸੀ ਰਾਜਧਾਨ ਥਾਣਾ ਟਾਡਾ ਚਲਾ ਰਿਹਾ ਸੀ ਦੇ ਅੱਗੇ ਇਕ ਮੋਟਰਸਾਈਕਲ ਨੰਬਰੀ PB 32 K 1757 ਪੈਸ਼ਨ ਉਤੇ  ਸੁੱਟ ਕੇ ਦਾਤ ਮਾਰ ਕੇ ਲੁੱਟ ਦੀ ਨੀਅਤ ਨਾਲ ਰੁਕ ਕੇ ਲੁੱਟਣ ਦੀ ਕੋਸ਼ਿਸ਼ ਕਰਨ ਲਗੇ। ਇਸ ਦੌਰਾਨ ਦੋਸ਼ੀਆਂ ਦੀ ਭਾਲ ਕਰਦੀ ਹੋਈ ਇੱਕ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਜੋ ਮੌਕਾ ਪਰ ਪੁਲਿਸ ਪਾਰਟੀ ਨੂੰ ਦੇਖ ਕੇ ਦੋਸ਼ੀ ਖੇਤਾ ਵੱਲ ਨੂੰ ਭੱਜੇ ਇਸੇ ਦੌਰਾਨ ਇਕ ਦੋਸ਼ੀ ਨੇ ਪੁਲਿਸ ਪਾਰਟੀ ਜਿਸ ਵਿੱਚ ਸ਼ਾਮਿਲ PHG ਬਲਵੀਰ ਸਿੰਘ 26712 ਪਰ ਵੀ ਤੇਜ਼ ਹਥਿਆਰ ਨਾਲ ਹਮਲਾ ਕੀਤਾ ਜੋ ਉਸਨੂੰ ਡਿਊਟੀ ਲਈ ਤਕਸੀਮ ਹੋਈ ਰਾਈਫਲ ਦੀ ਪਰ ਲੱਗਣ ਕਾਰਨ ਅੱਗੇ ਤੋਂ ਰਾਈਫਲ ਟੁੱਟ ਗਈ। ਜਿਸ ਤੇ ਮੁਕੱਦਮਾ ਨੰਬਰ 190 ਮਿਤੀ 22-12-2021 ਅ:ਧ: 307,379-ਬੀ,353,186,427,511,34 ਭ:ਦ: ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕਰਕੇ ਮੁਕੱਦਮਾ ਵਿੱਚ ਲੋੜੀਂਦੇ ਇੱਕ ਦੋਸ਼ੀ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਸੀਚੇਵਾਲ ਥਾਣਾ ਲੋਹੀਆ ਜਿਲਾ ਜਲੰਧਰ ਨੂੰ ਸਰਚ ਦੌਰਾਨ ਬਣਾਈਆਂ। ਪੁਲਿਸ ਪਾਰਟੀਆਂ ਵਿੱਚ ਇੱਕ ਪਾਰਟੀ ਨੇ ਕਾਬੂ ਕੀਤਾ। ਜਿਸ ਨੂੰ ਉਕਤ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ।

  ਇੱਕ ਕਾਰ CH-01-BB-7627 ਮਾਰਕਾ ETOIS ਰੰਗ ਚਿੱਟਾ ਅਤੇ ਮੋਟਰਸਾਈਕਲ ਨੰਬਰੀ PB-32-K-1757 ਹੀਰੋ ਹਾਡਾ ਪੇਸ਼ਨ ਪਰੋ ਬ੍ਰਾਮਦ ਕੀਤੇ ਗਏ ਹਨ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਦਾਤ ਬ੍ਰਾਮਦ ਕੀਤਾ ਗਿਆ ਹੈ ਅਤੇ ਜੋ ਕਾਬੂ ਕੀਤੇ ਦੋਸ਼ੀ ਜਸਪ੍ਰੀਤ ਸਿੰਘ ਉਰਫ ਜੱਸਾ ਉਕਤ ਦੀ ਪੁੱਛ ਗਿੱਛ ਕਰਨ ਤੇ ਇਸ ਦੇ ਨਾਲ ਦੇ ਦੋਸ਼ੀ ਪਾਲਾ ਪੁੱਤਰ ਮੰਗਤ ਰਾਮ, ਲੱਭਾ ਪੁੱਤਰ ਕਾਕਾ, ਮਨੀ ਪੁੱਤਰ ਨਾ-ਮਾਲੂਮ ਵਾਸੀਆਨ ਸੀਚੇਵਾਲ ਥਾਣਾ ਲੋਹੀਆ ਜਿਲਾ ਜਲੰਧਰ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਪੁਲਿਸ ਪਾਰਟੀਆਂ ਭੇਜੀਆ ਗਈਆਂ ਹਨ ਅਤੇ ਜੋ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਵਾਰਦਾਤਾ ਬਾਰੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।
  Published by:Ashish Sharma
  First published: