AAP MLA Raman Arora and DCP Naresh Dogra: 'ਆਪ' ਵਿਧਾਇਕ ਰਮਨ ਅਰੋੜਾ (AAP MLA Raman Arora) ਅਤੇ ਨਰੇਸ਼ ਡੋਗਰਾ (DCP Naresh Dogra) ਵਿਚਾਲੇ ਰਾਜ਼ੀਨਾਮਾ ਹੋ ਗਿਆ ਹੈ।
ਦੱਸ ਦੇਈਏ ਕਿ ਵਿਵਾਦ ਦੇ ਕੁਝ ਘੰਟਿਆਂ ਅੰਦਰ ਹੀ ਰਾਜ਼ੀਨਾਮਾ ਹੋ ਗਿਆ। ਜਿਸਦੇ ਚੱਲਦੇ ਦੋਵੇਂ ਪਾਸਿਓਂ ਕੋਈ ਕਾਰਵਾਈ ਨਹੀਂ ਹੋਵੇਗੀ।
ਜਾਣਕਾਰੀ ਲਈ ਦੱਸ ਦੇਈਏ ਕਿ AAP ਆਗੂਆਂ ਤੇ ਪੁਲਿਸ ਅਫ਼ਸਰਾਂ ਦੇ ਦਖਲ 'ਤੇ ਰਾਜ਼ੀਨਾਮਾ ਹੋਇਆ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ DCP ਨਰੇਸ਼ ਡੋਗਰਾ 'ਤੇ ਕੋਈ FIR ਦਰਜ ਨਹੀਂ ਕੀਤੀ ਗਈ।
DCP ਨਰੇਸ਼ ਡੋਗਰਾ ਦਾ ਕੀਤਾ ਗਿਆ ਤਬਾਦਲਾ
ਜਾਣਕਾਰੀ ਲਈ ਦੱਸ ਦੇਈਏ ਕਿ DCP ਨਰੇਸ਼ ਡੋਗਰਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹੁਣ AIG PAP ਜਲੰਧਰ ਤਾਇਨਾਤ ਕੀਤਾ ਗਿਆ ਹੈ।
ਜਾਣੋ ਕੀ ਸੀ ਮਾਮਲਾ...?
ਦਰਅਸਲ, ਜਲੰਧਰ 'ਚ ਦੋ ਦੁਕਾਨਾਂ ਦੀ ਲੜਾਈ ਵਿਚਾਲੇ ਦੋਵੇਂ 'ਆਪ' ਵਿਧਾਇਕ ਰਮਨ ਅਰੋੜਾ ਅਤੇ ਨਰੇਸ਼ ਡੋਗਰਾ ਕੁੱਦ ਗਏ ਸੀ। ਇੱਕ ਦੁਕਾਨਦਾਰ ਨੇ ਇਲਜ਼ਾਮ ਲਗਾਇਆ ਕਿ DCP ਨੇ ਉਸ ਨੂੰ ਧਮਕਾਇਆ ਹੈ..ਉਸ ਦੀ ਹਮਾਇਤ 'ਚ ਫਿਰ ਵਿਧਾਇਕ ਰਮਨ ਅਰੋੜਾ ਆ ਗਏ ਅਤੇ DCP ਖਿਲਾਫ਼ ਕੇਸ ਦਰਜ ਕਰਵਾਉਣ ਦੀ ਗੱਲ ਕਹੀ। ਜਿਸ ਤੋਂ ਬਾਅਦ ਦੋਵਾਂ 'ਚ ਵਿਵਾਦ ਦਾ ਮਾਹੌਲ ਬਣ ਗਿਆ, ਹਾਲਾਂਕਿ ਹੁਣ ਦੋਵਾਂ ਵਿਚਕਾਰ ਰਾਜ਼ੀਨਾਮਾ ਹੋ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।