ਸੁਖਪਾਲ ਖਹਿਰਾ 'ਤੇ ਉਸਦੇ ਹੀ ਪਾਰਟੀ ਦੇ ਬੰਦਿਆਂ ਨੇ ਲਾਈਆਂ ਤੁਹਮਤਾਂ

Damanjeet Kaur
Updated: June 5, 2018, 8:53 PM IST
ਸੁਖਪਾਲ ਖਹਿਰਾ 'ਤੇ ਉਸਦੇ ਹੀ ਪਾਰਟੀ ਦੇ ਬੰਦਿਆਂ ਨੇ ਲਾਈਆਂ ਤੁਹਮਤਾਂ
ਸੁਖਪਾਲ ਖਹਿਰਾ 'ਤੇ ਉਸਦੇ ਹੀ ਪਾਰਟੀ ਦੇ ਬੰਦਿਆਂ ਨੇ ਲਾਈਆਂ ਤੁਹਮਤਾਂ
Damanjeet Kaur
Updated: June 5, 2018, 8:53 PM IST
ਆਮ ਆਦਮੀ ਪਾਰਟੀ ਵਿੱਚ ਇੱਕ ਵਾਇਰਲ ਹੋਈ ਆਡੀਓ ਕਲਿੱਪ ਨੇ ਘਮਸਾਨ ਮਚਾ ਦਿੱਤਾ ਹੈ। ਵਾਇਰਲ ਆਡੀਓ ਵਿੱਚ ਸੁਖਪਾਲ ਖਹਿਰਾ , ਅਮਨ ਅਰੋੜਾ ਅਤੇ ਭਗਵੰਤ ਮਾਨ ਨੂੰ ਪੰਜਾਬ ਇਕਾਈ ਦੀਆਂ ਸਮੱਸਿਆਵਾਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਹ ਆਡੀਓ ਕਲਿੱਪ ਪਾਰਟੀ ਦੇ ਹੀ ਦੋ ਲੀਡਰਾਂ ਵਿਚਕਾਰ ਫੋਨ ਉੱਤੇ ਹੋਈ ਗੱਲਬਾਤ ਦੀ ਹੈ। ਜਿਸ ਨਾਲ ਆਮ ਆਦਮੀ ਪਾਰਟੀ ਦਾ ਅੰਦਰੂਨੀ ਕਲੇਸ਼ ਇੱਕ ਵਾਰ ਫ਼ਿਰ ਜੱਗ-ਜ਼ਾਹਿਰ ਹੋ ਗਿਆ। ਇਸ ਵਾਰ ਵੀ ਪਾਰਟੀ ਦੇ ਹੀ ਕੁੱਝ ਲੀਡਰਾਂ ਦੇ ਨਿਸ਼ਾਨੇ ਉੱਤੇ ਆਪ ਵਿਧਾਇਕ ਦਲ ਦੇ ਨੇਤਾ ਸੁਖਪਾਲ ਖਹਿਰਾ ਹਨ। ਸੋਸ਼ਲ ਮੀਡੀਆ ਉੱਤੇ ਇੱਕ ਆਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਇੱਕ ਲੀਡਰ ਸੁਖਪਾਲ ਖਹਿਰਾ, ਅਮਨ ਅਰੋੜਾ ਅਤੇ ਭਗਵੰਤ ਮਾਨ ਦਾ ਵਿਰੋਧ ਜਤਾ ਰਿਹਾ ਹੈ। ਇੰਨਾ ਹੀ ਨਹੀਂ, ਵਿਧਾਇਕਾਂ ਬਾਰੇ ਵੀ ਇਤਰਾਜ਼ਯੋਗ ਸ਼ਬਦਾਵਲੀ ਦਾ ਇਸਤੇਮਾਲ ਹੋ ਰਿਹਾ ਹੈ। ਇਹ ਆਡੀਓ ਇੱਕ ਫ਼ੋਨ ਕਾੱਲ ਦੀ ਰਿਕਾਰਡਿੰਗ ਹੈ। ਕਿਹਾ ਜਾ ਰਿਹਾ ਕਿ ਇਸ ਆਡੀਓ ਵਿੱਚ ਆਪ ਦੀ ਪੰਜਾਬ ਇਕਾਈ ਦੇ ਸੰਗਠਨ ਇੰਚਾਰਜ ਗੈਰੀ ਵੜਿੰਗ ਅਤੇ ਦਿੱਲੀ ਤੋਂ ਇੱਕ ਆਪ ਲੀਡਰ ਸੁਮਿਤ ਯਾਦਵ ਵਿਚਕਾਰ ਗੱਲਬਾਤ ਹੈ। ਗੈਰੀ ਵੜਿੰਗ ਨੇ ਖਹਿਰਾ, ਅਮਨ ਅਰੋੜਾ ਤੇ ਭਗਵੰਤ ਮਾਨ ਖ਼ਿਲਾਫ ਗੱਲਾਂ ਕੀਤੀਆਂ ਹਨ।

ਇਸ ਆਡੀਓ ਕਲਿੱਪ ਵਿੱਚ ਅਵਾਜ਼ ਗੈਰੀ ਵੜਿੰਗ ਅਤੇ ਸੁਮਿਤ ਯਾਦਵ ਦੀ ਹੀ ਹੈ। ਇਸ ਦੀ ਪੁਸ਼ਟੀ ਖੁਦ ਸੁਮਿਤ ਯਾਦਵ ਨੇ ਕੀਤੀ ਹੈ। ਨਾਲ ਹੀ ਸੁਖਪਾਲ ਖਹਿਰਾ ਨੇ ਵੀ ਗੈਰੀ ਵੜਿੰਗ ਦੀ ਅਵਾਜ਼ ਹੋਣ ਦੀ ਗੱਲ ਆਖੀ। ਸੁਮਿਤ ਯਾਦਵ ਨੇ ਇਹ ਆਡੀਓ ਵਾਇਰਲ ਹੋਣ ਬਾਅਦ ਖੁਦ ਦੀ ਇੱਕ ਵੀਡੀਓ ਪੋਸਟ ਕੀਤੀ ਹੈ। ਜਿਸ ਵਿੱਚ ਉਹ ਦਾਅਵਾ ਕਰ ਰਹੇ ਨੇ ਕਿ ਆਡੀਓ ਝੂਠੀ ਨਹੀਂ ਹੈ ਅਤੇ ਉਹ ਦਿੱਲੀ ਲੀਡਰਸ਼ਿਪ ਨੂੰ ਪਹਿਲਾਂ ਹੀ ਇਹ ਆਡੀਓ ਕਲਿਪ ਭੇਜ ਕੇ ਜਾਂਚ ਲਈ ਕਹਿ ਚੁੱਕੇ ਨੇ।

ਉੱਧਰ ਸੁਖਪਾਲ ਸਿੰਘ ਖਹਿਰਾ ਨੇ ਇਸ ਆਡੀਓ ਦੇ ਸਾਹਮਣੇ ਆਉਣ ਬਾਅਦ ਦੁੱਖ ਜ਼ਾਹਰ ਕੀਤਾ ਖਹਿਰਾ ਨੇ ਕਿਹਾ ਕਿ ਅਜਿਹੇ ਲੋਕ ਉਨ੍ਹਾਂ ਅਤੇ ਦਿੱਲੀ ਲੀਡਰਸ਼ਿਪ ਵਿਚਕਾਰ ਫ਼ਰਕ ਪੈਦਾ ਕਰ ਰਹੇ ਨੇ।


ਦੱਸ ਦਈਏ ਕਿ ਇਹ ਆਡੀਓ ਕਰੀਬ 35 ਮਿੰਟ ਦੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਿਸ ਦੇ ਕੁੱਝ ਅੰਸ਼ ਅਸੀਂ ਤੁਹਾਨੂੰ ਸੁਣਾਏ ਹਨ। ਇਸ ਆਡੀਓ ਦੇ ਵਾਇਰਲ ਹੋਣ ਨੇ ਸਿਆਸੀ ਗਲਿਆਰਿਆਂ ਵਿੱਚ ਇੱਕ ਨਵੀਂ ਹੀ ਚਰਚਾ ਛੇੜ ਦਿੱਤੀ ਹੈ।

First published: June 5, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ