• Home
 • »
 • News
 • »
 • punjab
 • »
 • AAP REPEATS DELHIS HISTORY IN CHANDIGARH MUNICIPAL CORPORATION ELECTIONS

ਚੰਡੀਗੜ੍ਹ ਨਗਰ ਨਿਗਮ ਚੋਣਾਂ 'ਚ AAP ਨੇ ਦੁਹਰਾਇਆ ਦਿੱਲੀ ਵਾਲਾ ਇਤਿਹਾਸ

ਚੰਡੀਗੜ੍ਹ ਨਗਰ ਨਿਗਮ ਚੋਣਾਂ 'ਚ AAP ਨੇ ਦੁਹਰਾਇਆ ਦਿੱਲੀ ਵਾਲਾ ਇਤਿਹਾਸ (ਫਾਇਲ ਫੋਟੋ)

 • Share this:
  ਚੰਡੀਗੜ੍ਹ ਨਗਰ ਨਿਗਮ ਦੇ ਚੋਣ ਅਖਾੜੇ 'ਚ ਪਹਿਲੀ ਵਾਰ ਉਤਰੀ ਆਮ ਆਦਮੀ ਪਾਰਟੀ ਦੋਵਾਂ ਰਾਸ਼ਟਰੀ ਪਾਰਟੀਆਂ (ਕਾਂਗਰਸ-ਭਾਜਪਾ) ਨੂੰ ਪਛਾੜਦਿਆਂ ਸਭ ਤੋਂ ਵੱਡੀ ਸਿਆਸੀ ਧਿਰ ਬਣ ਕੇ ਉਭਰੀ ਹੈ। ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਠੀਕ ਪਹਿਲਾਂ ਹੋਈਆਂ ਇਨ੍ਹਾਂ ਚੋਣਾਂ ਦੇ ਨਤੀਜੇ ਸਪੱਸ਼ਟ ਤੌਰ 'ਤੇ ਪਾਰਟੀ ਦਾ ਮਨੋਬਲ ਉੱਚਾ ਕਰਨਗੇ ਅਤੇ ਪਾਰਟੀ ਵਰਕਰਾਂ ਦੇ ਉਤਸ਼ਾਹ ਨੂੰ ਵਧਾਉਣ 'ਚ ਮਦਦ ਕਰਨਗੇ।

  ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜੀਆਂ ਸਨ ਅਤੇ ਉੱਥੇ ਮੁੱਖ ਵਿਰੋਧੀ ਪਾਰਟੀ ਬਣਨ ਵਿੱਚ ਵੀ ਕਾਮਯਾਬ ਰਹੀ ਸੀ। ਪਰ ਪਿਛਲੀ ਵਾਰ ਆਮ ਆਦਮੀ ਪਾਰਟੀ ਚੰਡੀਗੜ੍ਹ ਨਗਰ ਨਿਗਮ ਚੋਣਾਂ ਲੜਨ ਦੀ ਹਿੰਮਤ ਨਹੀਂ ਕਰ ਸਕੀ।

  ਉਸ ਸਮੇਂ ਪਾਰਟੀ ਨੇ ਮਹਿਸੂਸ ਕੀਤਾ ਕਿ ਉਸ ਨੂੰ ਆਪਣਾ ਪੂਰਾ ਧਿਆਨ ਵਿਧਾਨ ਸਭਾ ਚੋਣਾਂ 'ਤੇ ਰੱਖਣਾ ਹੋਵੇਗਾ। ਪਰ ਇਸ ਵਾਰ ਬਦਲੇ ਹੋਏ ਮਾਹੌਲ ਵਿੱਚ ਪਾਰਟੀ ਨੇ ਨਗਰ ਨਿਗਮ ਚੋਣਾਂ ਲੜਨ ਦਾ ਮਨ ਬਣਾ ਲਿਆ ਅਤੇ ਅੱਜ ਨਤੀਜਾ ਸਭ ਦੇ ਸਾਹਮਣੇ ਹੈ।

  35 ਮੈਂਬਰੀ ਨਗਰ ਨਿਗਮ 'ਚ ਆਮ ਆਦਮੀ ਪਾਰਟੀ ਨੇ 14, ਭਾਜਪਾ ਨੇ 12 ਅਤੇ ਕਾਂਗਰਸ ਨੂੰ ਸਿਰਫ਼ 8 ਸੀਟਾਂ 'ਤੇ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਸਿਰਫ਼ ਇੱਕ ਸੀਟ ਜਿੱਤਣ 'ਚ ਕਾਮਯਾਬ ਰਿਹਾ।
  ਇਹ ਜਿੱਤ ਆਮ ਆਦਮੀ ਪਾਰਟੀ ਲਈ ਇਸ ਲਈ ਵੀ ਅਹਿਮ ਬਣ ਜਾਂਦੀ ਹੈ ਕਿਉਂਕਿ ਇਸ ਨੇ ਨਾ ਸਿਰਫ਼ ਭਾਜਪਾ ਦੇ ਮੌਜੂਦਾ ਮੇਅਰ ਨੂੰ ਹਰਾਇਆ ਸਗੋਂ ਸਾਬਕਾ ਮੇਅਰ ਨੂੰ ਵੀ ਹਰਾਇਆ।

  ਪਾਰਟੀ ਦੇ ਇਸ ਪ੍ਰਦਰਸ਼ਨ ਨੂੰ ਦੇਖਦਿਆਂ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਦਸੰਬਰ 2013 'ਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਵਾਂਗ ਇਕ ਵਾਰ ਫਿਰ ਆਪਣਾ ਪ੍ਰਦਰਸ਼ਨ ਦੁਹਰਾਇਆ ਹੈ। ਉਸ ਚੋਣ ਵਿਚ ਵੀ ਆਮ ਆਦਮੀ ਪਾਰਟੀ ਪਹਿਲੀ ਵਾਰ ਚੋਣ ਮੈਦਾਨ ਵਿਚ ਉਤਰੀ ਸੀ।

  ਆਪ ਨੇ ਦਿੱਲੀ ਵਿੱਚ ਇਤਿਹਾਸ ਰਚਿਆ ਸੀ

  ਦਿੱਲੀ ਵਿੱਚ 4 ਦਸੰਬਰ 2013 ਨੂੰ ਵਿਧਾਨ ਸਭਾ ਚੋਣਾਂ ਹੋਈਆਂ ਸਨ। ਨਤੀਜੇ 8 ਦਸੰਬਰ ਨੂੰ ਆਏ ਸਨ। ਭਾਜਪਾ ਸਭ ਤੋਂ ਵੱਡੀ ਪਾਰਟੀ ਤਾਂ ਬਣ ਗਈ, ਪਰ 32 ਸੀਟਾਂ ਮਿਲਣ ਦੇ ਬਾਵਜੂਦ ਬਹੁਮਤ ਨਹੀਂ ਸੀ। ਆਮ ਆਦਮੀ ਪਾਰਟੀ ਨੂੰ 28 ਅਤੇ ਕਾਂਗਰਸ ਨੂੰ ਸਿਰਫ਼ ਅੱਠ ਸੀਟਾਂ ਮਿਲੀਆਂ ਹਨ। ਉਸ ਸਮੇਂ ਕਾਂਗਰਸ ਦੀ ਹਮਾਇਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ, ਪਰ ਇਹ ਜ਼ਿਆਦਾ ਦੇਰ ਨਹੀਂ ਚੱਲੀ।

  ਇਸ ਤੋਂ ਬਾਅਦ ਫਰਵਰੀ 2015 ਵਿੱਚ ਮੁੜ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਇਤਿਹਾਸ ਰਚਿਆ। ਉਹ 70 ਵਿੱਚੋਂ 67 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ ਅਤੇ ਭਾਜਪਾ ਨੂੰ ਸਿਰਫ਼ 3 ਸੀਟਾਂ ਨਾਲ ਹੀ ਸੰਤੁਸ਼ਟ ਹੋਣਾ ਪਿਆ। ਇਸ ਸੁਨਾਮੀ ਵਿੱਚ ਕਾਂਗਰਸ ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ।

  ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸਹਿ-ਇੰਚਾਰਜ ਅਤੇ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਦਾ ਕਹਿਣਾ ਹੈ ਕਿ ਪਾਰਟੀ ਪਹਿਲੀ ਵਾਰ ਚੰਡੀਗੜ੍ਹ ਦੇ ਚੋਣ ਮੈਦਾਨ ਵਿੱਚ ਉਤਰੀ ਹੈ ਅਤੇ ਇਸ ਨੇ ਵੱਡੀਆਂ ਰਾਸ਼ਟਰੀ ਪਾਰਟੀਆਂ ਨੂੰ ਹਰਾਇਆ ਹੈ ਜੋ ਸਾਲਾਂ ਤੋਂ ਸੱਤਾ ਵਿੱਚ ਹਨ। ਇਸ ਤੋਂ ਸਪੱਸ਼ਟ ਹੈ ਕਿ ਜਨਤਾ ਨੇ ਅਰਵਿੰਦ ਕੇਜਰੀਵਾਲ ਦੇ ਦਿੱਲੀ ਮਾਡਲ ਨੂੰ ਤਰਜੀਹ ਦਿੱਤੀ ਹੈ। 
  Published by:Gurwinder Singh
  First published: