Home /News /punjab /

ਪੰਜਾਬ ਦੀ ਕਾਨੂੰਨ ਵਿਵਸਥਾ ਦੇ ਵਿਗੜੇ ਹਾਲਤ ਲਈ 'ਆਪ' ਜ਼ਿੰਮੇਵਾਰ : ਜਸਵੀਰ ਸਿੰਘ ਗੜ੍ਹੀ

ਪੰਜਾਬ ਦੀ ਕਾਨੂੰਨ ਵਿਵਸਥਾ ਦੇ ਵਿਗੜੇ ਹਾਲਤ ਲਈ 'ਆਪ' ਜ਼ਿੰਮੇਵਾਰ : ਜਸਵੀਰ ਸਿੰਘ ਗੜ੍ਹੀ

ਪੰਜਾਬ ਦੀ ਕਾਨੂੰਨ ਵਿਵਸਥਾ ਦੇ ਵਿਗੜੇ ਹਾਲਤ ਲਈ 'ਆਪ' ਜ਼ਿੰਮੇਵਾਰ : ਜਸਵੀਰ ਸਿੰਘ ਗੜ੍ਹੀ (file photo)

ਪੰਜਾਬ ਦੀ ਕਾਨੂੰਨ ਵਿਵਸਥਾ ਦੇ ਵਿਗੜੇ ਹਾਲਤ ਲਈ 'ਆਪ' ਜ਼ਿੰਮੇਵਾਰ : ਜਸਵੀਰ ਸਿੰਘ ਗੜ੍ਹੀ (file photo)

ਆਪ ਪਾਰਟੀ ਦੇ ਲੀਡਰ ਲੋਕ-ਰੋਹ ਤੋਂ ਡਰਦੇ ਮੂਸੇਵਾਲੇ ਦੇ ਸੰਸਕਾਰ ਵਿਚ ਸ਼ਾਮਿਲ ਨਹੀਂ ਹੋਏ

 • Share this:

  ਜਲੰਧਰ/ਚੰਡੀਗੜ੍ਹ/ਸੰਗਰੂਰ - ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਧੋਖੇ ਨਾਲ ਬਣਾਈ ਕੇਜਰੀਵਾਲ ਵਲੋਂ ਭਗਵੰਤ ਮਾਨ ਸਰਕਾਰ ਮਜ਼ਦੂਰਾਂ ਤੇ ਗ਼ਰੀਬਾਂ ਦੇ ਮੁੱਦਿਆਂ ਤੇ ਅਸਫ਼ਲ ਤਾਂ ਹੋਈ ਹੀ ਹੈ ਬਲਕਿ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਮਾੜੇ ਹਾਲਤ ਪੈਦਾ ਕਰਨ ਲਈ ਵੀ ਜਿੰਮੇਵਾਰ ਹੈ। ਸ. ਗੜ੍ਹੀ ਨੇ ਕਿਹਾ ਭਗਵੰਤ ਮਾਨ ਸਰਕਾਰ ਦੀ ਬੁਨਿਆਦ ਕੇਜਰੀਵਾਲ ਦੇ ਲਾਰੇ ਤੇ ਝੂਠੇ ਕੌਲ ਹਨ, ਜੋਕਿ ਪੰਜਾਬੀਆਂ ਨਾਲ ਚਿੱਟੇ ਦਿਨ ਬੋਲੇ ਗਏ। ਜਿਸ ਖ਼ਿਲਾਫ਼ ਬਹੁਜਨ ਸਮਾਜ ਪਾਰਟੀ 8ਜੂਨ ਦੀ ਜਗ੍ਹਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ 9ਜੂਨ ਨੂੰ ਸੰਗਰੂਰ ਵਿਖੇ ਕਰੇਗੀ, ਕਿਉਂਕਿ 8ਜੂਨ ਨੂੰ ਸਿੱਧੂ ਮੂਸੇਵਾਲੇ ਦੀ ਅੰਤਿਮ ਅਰਦਾਸ ਆ ਗਈ ਹੈ।

  ਗੜ੍ਹੀ ਨੇ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਸਿੱਧੂ ਮੂਸੇਵਾਲੇ ਦਾ ਕਤਲ ਪੰਜਾਬ ਸਰਕਾਰ ਦੀ ਕਾਨੂੰਨ ਵਿਵਸਥਾ ਤੇ ਕਾਲ਼ਾ ਕਲੰਕ ਹੈ, ਇਸ ਕਰਕੇ ਹੀ ਅੱਜ ਪੰਜਾਬ ਦੇ ਹਸਦੇ ਖੇਡਦੇ ਬੱਚਿਆ ਦੇ ਬਾਪ ਦੁੱਖ ਦਰਦ ਵਿਚ ਆਪਣੀਆਂ ਪੱਗਾਂ ਆਪਣੇ ਹੱਥੀਂ ਉਤਾਰਕੇ ਆਪਣੇ ਦੁੱਖ ਰੋ ਰਹੇ ਹਨ। ਆਪ ਪਾਰਟੀ ਦੇ ਸਥਾਨਿਕ ਲੀਡਰ ਲੋਕਾਂ ਦੇ ਰੋਹ ਤੋਂ ਡਰਦੇ ਮੂਸੇਵਲੇ ਦੇ ਸੰਸਕਾਰ ਵਿਚ ਸ਼ਾਮਿਲ ਨਹੀਂ ਹੋਏ, ਇਥੋਂ ਤਕ ਕਿ ਭਗਵੰਤ ਮਾਨ ਮੁੱਖ ਮੰਤਰੀ ਦੇ ਤੌਰ ਤੇ ਨਲਾਲਿਕ ਸਿੱਧ ਹੋ ਚੁੱਕਾ ਹੈ, ਜਿਸਨੇ ਗਾਇਕ ਮੂਸੇਵਾਲੇ ਤੇ ਹੋਰ ਲੀਡਰਾਂ ਦੀ ਸੁਰੱਖਿਆ ਫੋਕੀ ਵਾਹ ਵਾਹ ਖਾਤਿਰ ਵਾਪਿਸ ਲਈ ਹੈ।

  ਸ. ਗੜ੍ਹੀ ਨੇ ਕਿਹਾ ਕਿ ਉਥੇ ਹੀ ਮਜ਼ਦੂਰਾਂ , ਦਲਿਤਾਂ , ਗਰੀਬਾਂ, ਪਿਛੜੇ ਵਰਗਾਂ ਦੇ ਮੁੱਦੇ ਤੇ ਸਰਕਾਰ ਗੁੰਗੀ ਤੇ ਬੋਲੀ ਹੋ ਗਈ ਹੈ। ਮਾਲਵਾ ਖਿੱਤੇ ਦੀ ਨਰਮਾ ਪੱਟੀ ਦੇ ਖੇਤਰ ਵਿਚ ਸਮੂਹ ਮਜ਼ਦੂਰ ਸੜਕਾਂ ਤੇ ਹਨ, ਜਿਹਨਾਂ ਦੀਆਂ ਮੁੱਖ ਮੰਗਾਂ ਦਿਹਾੜੀ ਰੇਟ 700ਰੁਪਏ ਕਰਨਾ, ਦਿਹਾੜੀ 12 ਘੰਟੇ ਤੋਂ ਘਟਾਕੇ 8ਘੰਟੇ ਕਰਨੀ, ਝੋਨਾ ਲੁਆਈ 6000 ਰੁਪਏ ਪ੍ਰਤੀ ਏਕੜ ਕਰਨੀ, ਨਰਮਾ ਤੁੜਾਈ 1500ਰੁਪਏ ਪ੍ਰਤੀ ਕੁਇੰਟਲ ਕਰਨਾ, ਮਨਰੇਗਾ ਦਿਹਾੜੀ ਡੀ ਸੀ ਰੇਟ ਤੇ ਕਰਕੇ ਸਾਲ ਦੇ 200 ਦਿਨਾਂ ਤਕ ਕਰਨੀ, ਲਾਭਪਾਤਰੀ ਕਾਰਡ ਲੋੜਵੰਦ ਮਜ਼ਦੂਰਾਂ ਦੇ ਬਣਾਣੇ ਜਾਣ, ਪੰਚਾਇਤੀ ਜ਼ਮੀਨ ਦੀ ਬੋਲੀ ਦਾ ਤੀਜਾ ਹਿੱਸਾ ਅਨੁਸੂਚਿਤ ਜਾਤੀਆਂ ਲਈ ਲਾਗੂ ਕਰਾਉਣ ਲਈ, ਆਦਿ ਮੁੱਖ ਮੰਗਾਂ ਹਨ।


  ਬਸਪਾ ਸੂਬਾ ਪ੍ਰਧਾਨ ਨੇ ਵਿਸਥਾਰ ਦਿੰਦਿਆ ਦੱਸਿਆ ਕਿ ਕੇਜਰੀਵਾਲ ਦਾ ਝੂਠ ਸੀ ਕਿ 1 ਅਪ੍ਰੈਲ ਤੋਂ ਬਾਦ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ, ਜਦੋਂ ਕਿ 25 ਤੋਂ ਜਿਆਦਾ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਸਰਕਾਰ ਮਹਿਲਾਵਾਂ ਦੇ ਫਰੀ ਬੱਸ ਸਫ਼ਰ ਨੂੰ ਬੰਦ ਕਰਨ ਜਾ ਰਹੀ ਹੈ, 18ਸਾਲ ਤੋਂ ਉਪਰ ਮਹਿਲਾਵਾਂ ਲਈ ਦਿੱਤੇ ਜਾਣ ਵਾਲੇ 1000ਰੁਪਏ ਅਤੇ ਪ੍ਰਤੀ ਘਰ 300ਯੂਨਿਟ ਪ੍ਰਤੀ ਮਹੀਨਾ ਮਾਫ਼ ਕਰਨ ਸਬੰਧੀ ਹੁਣ ਕੇਜਰੀਵਾਲ ਤੇ ਭਗਵੰਤ ਮਾਨ ਦੀ ਜੋੜੀ ਵਲੋਂ ਢੋਲ ਵਜਾਕੇ ਕੀਤੇ ਐਲਾਨਾਂ ਤੋਂ ਪਲਟਣ ਦੇ ਨਾਲ ਹੀ ਪੰਜਾਬ ਸਰਕਾਰ ਦੀ ਪੋਲ ਪੱਟੀ ਪੰਜਾਬੀਆਂ ਵਿੱਚ ਬੇਨਕਾਬ ਹੋ ਰਹੀ ਹੈ। ਜਦੋਂਕਿ ਲਾਲ ਲਕੀਰ ਵਿੱਚ ਵਸਦੇ ਲੋਕਾਂ ਲਈ ਰਾਹਤ, ਵਿਦਿਆਰਥੀਆ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਮੁੱਦੇ ਤੇ, ਪਛੜੀਆਂ ਸ਼੍ਰੇਣੀਆਂ ਦੇ ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਨ ਦੇ ਮੁੱਦੇ ਤੇ, 85ਵੀ ਸੋਧ ਲਾਗੂ ਕਰਨ ਤੇ 10/10/2014 ਦਾ ਪੱਤਰ ਰੱਦ ਕਰਨ, ਕੱਚੇ/ਠੇਕੇ/ਆਉਟਡੋਰ ਮੁਲਾਜ਼ਮਾਂ ਨੂੰ ਪੱਕੇ ਕਰਨ, ਗਰੀਬਾਂ ਲਈ ਸਗੁਨ ਸਕੀਮ ਨੂੰ ਲਾਗੂ ਕਰਨ ਤੇ ਬਕਾਏ ਕੇਸ ਪਾਸ ਕਰਨ, ਆਦਿ ਹਰ ਮੁੱਦੇ ਤੇ ਆਪ ਪਾਰਟੀ ਦੀ ਸਰਕਾਰ ਘੇਸਲ ਮਾਰੂ ਚੁੱਪ ਵੱਟੀ ਬੈਠੀ ਹੈ। ਇਥੋਂ ਤੱਕ ਕਿ ਡੇਰਾਬੱਸੀ ਵਿਖੇ ਖੇਤਾਂ ਦੀ ਨਾੜ ਦੀ ਅੱਗ ਨਾਲ ਜਲਕੇ ਸੁਆਹ ਹੋਈਆਂ 50 ਝੁੱਗੀਆਂ ਤੇ ਇਕ ਡੇਢ ਸਾਲ ਦੀ ਬੱਚੀ ਨੂੰ ਹਾਲੀ ਤਕ ਪੰਜਾਬ ਸਰਕਾਰ ਇਨਸਾਫ਼ ਨਹੀਂ ਦੇ ਸਕੀ ਹੈ ਜੋਕਿ ਅਤਿ ਸ਼ਰਮਨਾਕ ਹੈ। ਬਹੁਜਨ ਸਮਾਜ ਪਾਰਟੀ ਸਰਕਾਰ ਦੀਆਂ ਨਲਾਇਕੀਆਂ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ 9ਜੂਨ ਨੂੰ ਮਜ਼ਦੂਰਾਂ ਗਰੀਬਾਂ ਦਲਿਤਾਂ ਪਛੜੇ ਵਰਗਾਂ ਵਿਸ਼ਾਲ ਬਹੁਜਨ ਸਮਾਜ ਦਾ ਇਕੱਠ ਸੰਗਰੂਰ ਵਿਖੇ ਕਰੇਗੀ ਤੇ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਘੇਰੇਗੀ। ਇਸਤੋਂ ਪਹਿਲਾਂ ਪੂਰੇ ਸੰਗਰੂਰ ਸ਼ਹਿਰ ਵਿਚ ਇਨਸਾਫ਼ ਮਾਰਚ ਕੱਢਿਆ ਜਾਵੇਗਾ।

  ਇਸ ਮੌਕੇ ਬਹੁਜਨ ਸਮਾਜ ਪਾਰਟੀ ਵਲੋਂ ਸਮੁੱਚੇ ਪ੍ਰੋਗਰਾਮ ਦੇ ਸੁਚੱਜੇ ਪਰਬੰਧਨ ਲਈ ਸੂਬਾ ਪੱਧਰੀ ਚਾਰ ਮੈਂਬਰੀ ਕਮੇਟੀ ਇੰਚਾਰਜ ਲਗਾਈ ਹੈ ਜਿਸ ਵਿਚ ਸੂਬਾ ਇੰਚਾਰਜ  ਕੁਲਦੀਪ ਸਿੰਘ ਸਰਦੂਲਗੜ੍ਹ, ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ, ਸੂਬਾ ਸਕੱਤਰ ਦਰਸ਼ਨ ਸਿੰਘ ਝਲੂਰ ਅਤੇ ਸੂਬਾ ਕਮੇਟੀ ਮੈਂਬਰ ਮੀਨਾ ਰਾਣੀ ਬਠਿੰਡਾ ਹਨ।

  Published by:Ashish Sharma
  First published:

  Tags: AAP Punjab, Bsp, Sidhu Moose Wala