Home /News /punjab /

AAP ਵਾਈਟ ਪੇਪਰ ਨੂੰ ਆਧਾਰ ਬਣਾ ਕੇ ਚੋਣ ਵਾਅਦਿਆਂ ਤੋਂ ਭੱਜਣਾ ਚਾਹੁੰਦੀ : ਪਰਮਿੰਦਰ ਢੀਂਡਸਾ

ਆਮ ਆਦਮੀ ਪਾਰਟੀ ਨੇ ਤਾਂ ਇਹ ਕਹਿ ਰਹੀ ਸੀ ਕਿ ਅਸੀਂ ਰੇਤ , ਸ਼ਰਾਬ ਅਤੇ ਭਿ੍ਸ਼ਟਾਚਾਰ ਨੂੰ ਨੱਥ ਪਾ ਕੇ ਖਜ਼ਾਨੇ ਭਰਾਂਗੇ। ਪਰ ਇਸ ਵਾਰ ਵੀ ਹਰ ਵਾਰ ਦੀ ਤਰ੍ਹਾਂ ਫਿਰ ਜਨਤਾ ਦੇ ਹੱਥ ਖਾਲੀ ਕਾਗਜ਼ ਹੀ ਆਵੇਗਾ।

 • Share this:
  ਚੰਡੀਗੜ੍ਹ-  ਸੰਯੁਕਤ ਅਕਾਲੀ ਦਲ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ  ਅੱਜ ਦੇ ਵਿਧਾਨ ਸਭਾ ਸ਼ੈਸਨ ਵਿਚ ਆਮ ਆਦਮੀ ਪਾਰਟੀ ਦੁਆਰਾ ਜੋ ਵਾਈਟ ਪੇਪਰ ਪੇਸ਼ ਕੀਤਾ ਹੈ ਉਸਦਾ ਮਕਸਦ ਸਾਫ਼ -ਸਾਫ਼ ਦਿਖਾਈ ਦਿੰਦਾ ਹੈ ਕਿ ਆਮ ਆਦਮੀ ਪਾਰਟੀ ਇਸ ਵਾਈਟ ਪੇਪਰ ਨੂੰ ਆਧਾਰ ਬਣਾ ਆਪਣੇ ਚੌਣ ਵਾਦਿਆਂ ਤੋਂ ਭੱਜਣਾਂ ਚਾਹੁੰਦੀ ਹੈ।

  ਸੰਯੁਕਤ ਅਕਾਲੀ ਦਲ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ  ਆਖਿਰ ਵਾਈਟ ਪੇਪਰ ਹੁੰਦਾ ਕੀ ਹੈ? ਵਾਈਟ ਪੇਪਰ ਵਿਚ ਸੂਬੇ ਦੇ ਮਜੌਦਾ ਆਰਥਿਕ ਹਾਲਤਾਂ ਬਾਰੇ ਦੱਸਿਆ ਜਾਂਦਾ ਹੈ। (ਸੂਬਾ ਕਿਸ ਆਰਥਿਕ ਦਰ ਨਾਲ। ਵਿਕਾਸ ਕਰ ਰਿਹਾ ਹੈ,ਪਿਛਲੇ ਸਾਲ ਸੂਬੇ ਸਿਰ ਕਰਜ਼ਾ ਕਿੰਨਾ ਸੀ ਹੋਰ ਕਿ ਵਧਿਆ ਜਾ ਘਟਿਆ ਹੈ,ਸੂਬੇ ਆਮਦਨ ਕਿੰਨੀ ਹੈ ,ਖਰਚਾ ਕਿੰਨਾ ਹੈ ਵਗੈਰਾ ਵਗੈਰਾ)।ਇਸ ਤੋਂ ਸਪਸ਼ਟ ਹੁੰਦਾ ਹੈ ਕਿ ਇਲਜਾਸ ਵਿਚ ਇਹ ਕਿਹਾ ਜਾਣਾ ਪੰਜਾਬ ਕੋਲ ਪੈਸਾ ਨਹੀਂ ਹੈ ਮਤਲਬ ਸਾਫ਼ ਹੈ ਕਿ ਵਾਧੇ ਹਾਲੇ ਪੂਰੇ ਨਹੀਂ ਹੋ ਸਕਦੇ ।

  ਪਰ ਆਮ ਆਦਮੀ ਪਾਰਟੀ ਨੇ ਤਾਂ ਇਹ ਕਹਿ ਰਹੀ ਸੀ ਕਿ ਅਸੀਂ ਰੇਤ , ਸ਼ਰਾਬ ਅਤੇ ਭਿ੍ਸ਼ਟਾਚਾਰ ਨੂੰ ਨੱਥ ਪਾ ਕੇ ਖਜ਼ਾਨੇ ਭਰਾਂਗੇ। ਪਰ ਇਸ ਵਾਰ ਵੀ ਹਰ ਵਾਰ ਦੀ ਤਰ੍ਹਾਂ ਫਿਰ ਜਨਤਾ ਦੇ ਹੱਥ ਖਾਲੀ ਕਾਗਜ਼ ਹੀ ਆਵੇਗਾ।
  Published by:Ashish Sharma
  First published:

  Tags: Parminder Singh Dhindsa

  ਅਗਲੀ ਖਬਰ