ਭਗਵੰਤ ਮਾਨ ਨੂੰ ਚੁਣ ਕੇ ਆਪ ਨੇ ਆਪਣੀ ਸ਼ਰਾਬ ਨੀਤੀ ਐਲਾਨ ਦਿੱਤੀ ਹੈ: ਭਾਜਪਾ

ਭਗਵੰਤ ਮਾਨ ਨੂੰ ਚੁਣ ਕੇ ਆਪ ਨੇ ਆਪਣੀ ਸ਼ਰਾਬ ਨੀਤੀ ਐਲਾਨ ਦਿੱਤੀ ਹੈ: ਭਾਜਪਾ (ਫਾਇਲ ਫੋਟੋ)

 • Share this:
  ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ‘ਆਪ’ ਨੇ ਆਪਣਾ ਮੁੱਖ ਮੰਤਰੀ ਚਿਹਰਾ ਐਲਾਨ ਕੇ ਖੁੱਲ੍ਹੇਆਮ ਐਲਾਨ ਕਰ ਦਿੱਤਾ ਹੈ ਕਿ ਉਹ ਪੰਜਾਬ ਨੂੰ ਸ਼ਰਾਬ ਵਾਲਾ ਰਾਜ ਬਣਾਉਣ ਜਾ ਰਹੀ ਹੈ।

  ਇੱਕ ਬਿਆਨ ਵਿੱਚ ਚੁੱਘ ਨੇ ਕਿਹਾ ਕਿ ‘ਆਪ’ ਨੇ ਪਹਿਲਾਂ ਹੀ ਹਰ ਕੋਨੇ ਵਿੱਚ ਸ਼ਰਾਬ ਦੀਆਂ ਦੁਕਾਨਾਂ ਖੋਲ੍ਹ ਕੇ ਦਿੱਲੀ ਨੂੰ ਸ਼ਰਾਬ ਦਾ ਰਾਜ ਬਣਾ ਦਿੱਤਾ ਸੀ ਅਤੇ ਹੁਣ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨ ਕੇ ਪਾਰਟੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪੰਜਾਬ ਵਿੱਚ ਮਾਫੀਆ ਕਲਚਰ ਨੂੰ ਜਾਰੀ ਰੱਖੇਗੀ।

  ਉਨ੍ਹਾਂ ਕਿਹਾ ਕਿ ਇਸ ਐਲਾਨ ਨਾਲ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਨੇ ਵੀ ਆਪਣੀ ‘ਸ਼ਰਾਬ ਨੀਤੀ’ ਦਾ ਐਲਾਨ ਕਰ ਦਿੱਤਾ ਹੈ।

  ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਦਾ ਫੈਸਲਾ ਜਨਤਾ ਦੀਆਂ ਵੋਟਾਂ ਨਾਲ ਹੁੰਦਾ ਹੈ, ਨਾ ਕਿ ਮਿਸਡ ਕਾਲਾਂ ਰਾਹੀਂ। ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਨਾਂ ਦੇ ਐਲਾਨ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਆਪਣੀ ਸ਼ਰਾਬ ਨੀਤੀ ਦਾ ਵੀ ਐਲਾਨ ਕਰ ਦਿੱਤਾ ਹੈ। ਇਹ ਪਾਰਟੀ ਨਸ਼ਿਆਂ ਨਾਲ ਲੜ ਰਹੇ ਪੰਜਾਬ ਨੂੰ ਨਸ਼ਿਆਂ ਵੱਲ ਧੱਕਣਾ ਚਾਹੁੰਦੀ ਹੈ।’

  ਸ੍ਰੀ ਚੁੱਘ ਨੇ ਕਿਹਾ ਕਿ ਪੰਜਾਬ ਦੇ ਲੋਕ ਫੈਸਲਾ ਕਰਨਗੇ ਕਿ ਕਿਸ ਨੂੰ ਹੀਰੋ ਬਣਾਉਣਾ ਹੈ। ਉਨ੍ਹਾਂ ਦੋਸ਼ ਲਾਇਆ, ‘ਜਿਸ ਵਿਅਕਤੀ ਵਿਰੁੱਧ ਉਸੇ ਦੀ ਪਾਰਟੀ ਦੇ ਸਾਥੀ ਨੇ ਲਿਖਤੀ ਦਰਖ਼ਾਸਤ ਦਿੱਤੀ ਸੀ ਕਿ ਉਸ (ਮਾਨ) ਨਾਲ ਬੈਠਣਾ ਮੁਸ਼ਕਲ ਹੈ, ਕਿਉਂਕਿ ਉਸ ਦੇ ਮੂੰਹੋਂ ਸ਼ਰਾਬ ਦੀ ਬਦਬੂ ਆਉਂਦੀ ਹੈ। ਅਜਿਹੇ ਲੋਕ ਪੰਜਾਬ ਦਾ ਕੀ ਕਰਨਗੇ? ਉਹ ਜਾਣਦਾ ਹੈ ਅਤੇ ਆਪਣੀਆਂ ਵੋਟਾਂ ਨਾਲ ਇਸ ਦਾ ਜਵਾਬ ਦੇਣਗੇ।’
  Published by:Gurwinder Singh
  First published: