ਅਬੋਹਰ ਬ੍ਰਾਂਚ ਨਹਿਰ ਵਿਚ ਪਾੜ ਪੈਣ ਕਾਰਨ ਕਰੀਬ 350 ਏਕੜ ਫਸਲ ਪ੍ਰਭਾਵਿਤ

News18 Punjabi | News18 Punjab
Updated: July 6, 2021, 4:49 PM IST
share image
ਅਬੋਹਰ ਬ੍ਰਾਂਚ ਨਹਿਰ ਵਿਚ ਪਾੜ ਪੈਣ ਕਾਰਨ ਕਰੀਬ 350 ਏਕੜ ਫਸਲ ਪ੍ਰਭਾਵਿਤ
ਅਬੋਹਰ ਬ੍ਰਾਂਚ ਨਹਿਰ ਵਿਚ ਪਾੜ ਪੈਣ ਕਾਰਨ ਕਰੀਬ 350 ਏਕੜ ਫਸਲ ਪ੍ਰਭਾਵਿਤ

  • Share this:
  • Facebook share img
  • Twitter share img
  • Linkedin share img
Chetan Bhura

ਹਲਕਾ ਮਲੋਟ ਦੇ ਪਿੰਡ ਝੋਰਡ ਵਿਚੋਂ ਲੰਘਦੀ ਅਬੋਹਰ ਕਨਾਲ ਵਿਚ ਕਰੀਬ 12 ਵਜੇ ਪਾੜ ਪੈ ਗਿਆ। ਕਿਸਾਨਾਂ ਨੇ ਇਸ ਦੀ ਸੂਚਨਾ ਨਹਿਰੀ ਵਿਭਾਗ ਨੂੰ ਦਿੱਤੀ ਗਈ ਜਿਨ੍ਹਾਂ ਵੱਲੋਂ ਮੌਕੇ ਉਤੇ ਪੁੱਜ ਕੇ ਪਿੱਛੇ ਤੋਂ ਪਾਣੀ ਬੰਦ ਕਰਵਾ ਦਿੱਤਾ ਅਤੇ ਪਾੜ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕਿਸਾਨਾਂ ਨੇ ਦੱਸਿਆ ਕਿ ਦੇਰ ਰਾਤ ਨਹਿਰ ਵਿਚ ਪਹਿਲਾਂ 20 ਫੁੱਟ ਦੇ ਕਰੀਬ ਪਾੜ ਪਿਆ ਸੀ। ਹੁਣ ਪਾੜ 70 ਫੁੱਟ ਦੇ ਕਰੀਬ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਨਹਿਰ ਟੁੱਟਣ ਨਾਲ ਉਨ੍ਹਾਂ ਦੀ ਕਰੀਬ 350 ਦੇ ਕਰੀਬ ਏਕੜ ਨਰਮੇ, ਝੋਨੇ ਅਤੇ ਚਾਰੇ ਦੀ ਫਸਲ ਵਿਚ ਪਾਣੀ ਭਰ ਗਿਆ। ਉਨ੍ਹਾਂ ਦੱਸਿਆ ਕਿ ਨਹਿਰ ਟੁੱਟਣ ਦਾ ਕਾਰਨ ਪਾਣੀ ਜਿਆਦਾ ਅਤੇ ਨਹਿਰ ਦੀ ਸਫ਼ਾਈ ਨਾ ਹੋਣਾ ਹੋ ਸਕਦਾ ਹੈ।
ਮੌਕੇ ਉਤੇ ਮੌਜੂਦ ਨਹਿਰੀ ਵਿਭਾਗ ਦੇ ਜੇਈ ਨੇ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਨਹਿਰ ਦੇ ਟੁੱਟਣ ਦੀ ਸੂਚਨਾ ਮਿਲੀ ਤਾਂ ਤੁਰਤ ਪਿੱਛੇ ਤੋਂ ਪਾਣੀ ਬੰਦ ਕਰਵਾ ਦਿੱਤਾ ਹੈ ਅਤੇ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Published by: Gurwinder Singh
First published: July 6, 2021, 4:48 PM IST
ਹੋਰ ਪੜ੍ਹੋ
ਅਗਲੀ ਖ਼ਬਰ