• Home
 • »
 • News
 • »
 • punjab
 • »
 • ABUSE OF WOMEN JOURNALIST BARNALA PRESS CLUB HANDS LETTER TO DC AGAINST BJP LEADER KS

ਮਹਿਲਾ ਪੱਤਰਕਾਰ ਨਾਲ ਬਦਸਲੂਕੀ: ਬਰਨਾਲਾ ਪ੍ਰੈਸ ਕਲੱਬ ਨੇ ਭਾਜਪਾ ਆਗੂ ਵਿਰੁੱਧ ਮੁੱਖ ਮੰਤਰੀ ਦੇ ਨਾਂਅ ਡੀਸੀ ਨੂੰ ਸੌਂਪਿਆ ਪੱਤਰ

ਬਰਨਾਲਾ ਪ੍ਰੈਸ ਕਲੱਬ ਰਜਿ. ਬਰਨਾਲਾ ਦੇ ਅਹੁਦੇਦਾਰ ਭਾਜਪਾ ਆਗੂ ਤੇ ਕਾਰਵਾਈ ਸਬੰਧੀ ਡੀਸੀ ਬਰਨਾਲਾ ਨੂੰ ਮੰਗ ਪੱਤਰ ਦਿੰਦੇ ਹੋਏ।

ਬਰਨਾਲਾ ਪ੍ਰੈਸ ਕਲੱਬ ਰਜਿ. ਬਰਨਾਲਾ ਦੇ ਅਹੁਦੇਦਾਰ ਭਾਜਪਾ ਆਗੂ ਤੇ ਕਾਰਵਾਈ ਸਬੰਧੀ ਡੀਸੀ ਬਰਨਾਲਾ ਨੂੰ ਮੰਗ ਪੱਤਰ ਦਿੰਦੇ ਹੋਏ।

 • Share this:
  ਆਸ਼ੀਸ਼ ਸ਼ਰਮਾ

  ਬਰਨਾਲਾ: ਭਾਰਤੀ ਜਨਤਾ ਪਾਰਟੀ ਦੇ ਆਗੂ ਹਰਜੀਤ ਗਰੇਵਾਲ ਨੇ ਜੋ ਇੱਕ ਨਿੱਜੀ ਵੈੱਬ ਚੈਨਲ ਦੀ ਮਹਿਲਾ ਪੱਤਰਕਾਰ ਬੀਬੀ ਸ਼ਾਲੂ ਮਿਰੋਕ ਨਾਲ ਜੋ ਭੱਦੀ ਸ਼ਬਦਾਵਲੀ ਵਰਤ ਕੇ ਬਤਮੀਜੀ ਕੀਤੀ ਹੈ, ਜਿਸਨੂੰ ਲੈ ਕੇ ਬਰਨਾਲਾ ਪ੍ਰੈਸ ਕਲੱਬ ਰਜਿ. ਬਰਨਾਲਾ ਵੱਲੋਂ ਇਸਦੀ ਸਖ਼ਤ ਸ਼ਬਦਾਂ ਵਿੱਚ ਜਿੱਥੇ ਨਿਖੇਧੀ ਕੀਤੀ ਗਈ।

  ਪ੍ਰੈਸ ਕਲੱਬ ਨੇ ਮਹਿਲਾ ਪੱਤਰਕਾਰ ਨਾਲ ਬਦਤਮੀਜ਼ੀ ਕਰਨ ਵਾਲੇ ਭਾਜਪਾ ਆਗੂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਵੀ ਪੰਜਾਬ ਸਰਕਾਰ ਤੋਂ ਕੀਤੀ ਗਈ। ਇਸ ਸਬੰਧੀ ਬਰਨਾਲਾ ਪ੍ਰੈਸ ਕਲੱਬ ਵੱਲੋਂ ਪ੍ਰਧਾਨ ਅਸ਼ੀਸ ਸ਼ਰਮਾ ਅਤੇ ਜਨਰਲ ਸਕੱਤਰ ਬਘੇਲ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਮੁੱਖ ਮੰਤਰੀ ਪੰਜਾਬ ਦੇ ਨਾਮ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫ਼ੂਲਕਾ ਨੂੰ ਸੌਂਪਿਆ ਗਿਆ।

  Abuse of Women Journalist: Barnala Press Club hands letter to DC against BJP leader
  ਮਹਿਲਾ ਪੱਤਰਕਾਰ ਨਾਲ ਬਦਸਲੂਕੀ: ਬਰਨਾਲਾ ਪ੍ਰੈਸ ਕਲੱਬ ਨੇ ਭਾਜਪਾ ਆਗੂ ਵਿਰੁੱਧ ਮੁੱਖ ਮੰਤਰੀ ਦੇ ਨਾਂਅ ਡੀਸੀ ਨੂੰ ਸੌਂਪਿਆ ਪੱਤਰ


  ਇਸ ਮੌਕੇ ਗੱਲਬਾਤ ਕਰਦਿਆਂ ਕਲੱਬ ਦੇ ਪ੍ਰਧਾਨ ਅਸ਼ੀਸ਼ ਸ਼ਰਮਾ, ਜਨਰਲ ਸਕੱਤਰ ਬਘੇਲ ਸਿੰਘ ਧਾਲੀਵਾਲ, ਸੀਨੀ. ਮੀਤ ਪ੍ਰਧਾਨ ਬਰਜਿੰਦਰ ਮਿੱਠਾ, ਯਾਦਵਿੰਦਰ ਸਿੰਘ ਭੁੱਲਰ ਅਤੇ ਕਮਲਜੀਤ ਸਿੰਘ ਸੰਧੂ ਨੇ ਕਿਹਾ ਕਿ ਪੱਤਰਕਾਰਾਂ 'ਤੇ ਸ਼ਬਦੀ ਜਾਂ ਜਾਨਲੇਵਾ ਹਮਲਿਆਂ ਦਾ ਇਹ ਕੋਈ ਪਹਿਲਾ ਵਰਤਾਰਾ ਨਹੀਂ ਹੈ ਬਲਕਿ ਇਸਤੋਂ ਪਹਿਲਾਂ ਵੀ ਕਿੰਨੇ ਹੀ ਪੱਤਰਕਾਰਾਂ ਨੂੰ ਸੱਚੀ-ਸੁੱਚੀ ਪੱਤਰਕਾਰੀ ਕਰਨ ਬਦਲੇ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪਏ ਹਨ।

  ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀ ਸ਼ਬਦਾਵਲੀ ਭਾਰਤੀ ਜਨਤਾ ਪਾਰਟੀ ਦੇ ਆਗੂ ਹਰਜੀਤ ਗਰੇਵਾਲ ਵੱਲੋਂ ਇੱਕ ਮਹਿਲਾ ਪੱਤਰਕਾਰ ਨਾਲ ਗੱਲਬਾਤ ਦੌਰਾਨ ਵਰਤੀ ਗਈ ਹੈ, ਉਹ ਬੇਹੱਦ ਹੀ ਨਿੰਦਣਯੋਗ ਅਤੇ ਔਰਤ ਦੇ ਸਨਮਾਨ ਨੂੰ ਢਾਹ ਲਾਉਣ ਵਾਲੀ ਹੈ। ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਹਰਜੀਤ ਗਰੇਵਾਲ ਦੇ ਖਿਲਾਫ ਇੱਕ ਪੱਤਰਕਾਰ ਨੂੰ ਡਰਾਉਣ, ਧਮਕਾਉਣ ਅਤੇ ਇੱਕ ਔਰਤ ਦੇ ਸਨਮਾਨ ਨੂੰ ਢਾਹ ਲਾਉਣ ਬਦਲੇ ਕਾਨੂੰਨੀ ਕਾਰਵਾਈ ਕੀਤੀ ਜਾਵੇ।

  ਇਸ ਮੌਕੇ ਕਲੱਬ ਦੇ ਅਹੁਦੇਦਾਰ ਚੰਦ ਸਿੰਘ ਬੰਗੜ, ਅਮਨਦੀਪ ਸਿੰਘ, ਹਮੀਰ ਸਿੰਘ, ਚਮਕੌਰ ਸਿੰਘ ਗੱਗੀ, ਅਮਨਦੀਪ ਸਿੰਘ ਰਾਠੌਰ, ਅਮਜ਼ਦ ਖ਼ਾਨ ਦੁੱਗਾਂ, ਮਨਿੰਦਰ ਸਿੰਘ, ਮੱਖਣ ਸਿੰਘ ਲੌਂਗੋਵਾਲ, ਤੁਸ਼ਾਰ ਆਰੀਆ, ਤੁਸ਼ਾਰ ਸ਼ਰਮਾ ਅਤੇ ਲਖਵੀਰ ਸਿੰਘ ਚੀਮਾ ਵੀ ਹਾਜ਼ਰ ਸਨ।
  Published by:Krishan Sharma
  First published: