ਟਿੱਪਰ ਅਤੇ ਇਕ ਮੋਟਰ ਸਾਈਕਲ ਦੀ ਟੱਕਰ, ਪਤੀ ਦੀ ਮੌਤ-ਪਤਨੀ ਗੰਭੀਰ ਜਖਮੀ

News18 Punjabi | News18 Punjab
Updated: March 6, 2021, 8:46 PM IST
share image
ਟਿੱਪਰ ਅਤੇ ਇਕ ਮੋਟਰ ਸਾਈਕਲ ਦੀ ਟੱਕਰ, ਪਤੀ ਦੀ ਮੌਤ-ਪਤਨੀ ਗੰਭੀਰ ਜਖਮੀ
ਟਿੱਪਰ ਅਤੇ ਇਕ ਮੋਟਰ ਸਾਈਕਲ ਦੀ ਟੱਕਰ, ਪਤੀ ਦੀ ਮੌਤ-ਪਤਨੀ ਗੰਭੀਰ ਜਖਮੀ

  • Share this:
  • Facebook share img
  • Twitter share img
  • Linkedin share img
(ਰਾਜੀਵ ਸ਼ਰਮਾ )
ਮਲੇਰਕੋਟਲਾ - ਸਥਾਨਕ ਲੁਧਿਆਣਾ ਮਲੇਰਕੋਟਲਾ ਹਾਈਵੇ ਤੇ ਪੈਂਦੇ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਦੇ ਨਜਦੀਕ ਟਿੱਪਰ ਅਤੇ ਇਕ ਮੋਟਰ ਸਾਈਕਲ ਦੇ ਹੋਏ ਭਿਆਨਕ ਹਾਦਸੇ ਦੌਰਾਨ ਮੋਟਰ ਸਾਈਕਲ ਚਾਲਕ ਦੀ ਮੌਕੇ ਤੇ ਹੀ ਮੌਤ ਅਤੇ ਉਸਦੀ ਪਤਨੀ ਗੰਭੀਰ ਜਖਮੀ ਹੋਣ ਦਾ ਸਮਾਚਾਰ ਪਰਾਪਤ ਹੋਇਆ ਹੈ। ਜਿਹਨਾਂ ਨੂੰ ਮੁੱਢਲੀ ਸਹਾਇਤਾ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਊਟੀ ਤੇ ਤਾਇਨਾਤ ਡਾ. ਸੋਨਾਲੀ ਦੱਸਿਆ ਕਿ ਸਾਡੇ ਕੋਲ ਪਤੀ ਅਤੇ ਪਤਨੀ ਨੂੰ ਲਿਆਂਦਾ ਗਿਆ ਹੈ।  ਜਿਹਨਾਂ ਵਿਚ ਅਖਤਰ ਉਮਰ 40 ਸਾਲ ਦੀ ਦੀ ਮੌਕੇ ਤੇ ਹੀ ਮੌਤ ਹੋ ਗਈ। ਜਿਸਨੂੰ ਸਿਵਲ ਹਸਪਤਾਲ ਦੇ ਮੋਰਚਰੀ ਵਿੱਚ ਰੱਖਿਆ ਗਿਆ ਹੈ ਅਤੇ ਉਹਨਾਂ ਦੀ ਪਤਨੀ ਸ਼ਬਾਨਾ ਉਮਰ 32 ਸਾਲ ਨੂੰ ਰਾਜਿੰਦਰਾ ਹਸਪਤਾਲ ਵਿਖੇ ਰੈਫਰ ਕੀਤਾ  ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਵਲੋਂ ਪੁਲਿਸ ਰੁੱਕਾ ਨੂੰ ਭੇਜ ਕੇ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਪੁਲਿਸ ਕਾਰਵਾਈ ਤੋਂ ਬਾਅਦ ਹੀ ਪੋਸਟ ਮਾਰਟਮ ਕੀਤਾ ਜਾਵੇਗਾ। ਇਸ ਮੌਕੇ ਥਾਣਾ ਸਿਟੀ-1 ਦੇ ਇੰਚਾਰਜ ਸ.  ਨਰਿੰਦਰ ਸਿੰਘ ਨੇ ਦੱਸਿਆ ਕਿ ਟਿੱਪਰ ਨੂੰ ਕਾਬੂ ਵਿਚ ਲੈ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Published by: Ashish Sharma
First published: March 6, 2021, 8:45 PM IST
ਹੋਰ ਪੜ੍ਹੋ
ਅਗਲੀ ਖ਼ਬਰ