• Home
  • »
  • News
  • »
  • punjab
  • »
  • ACCIDENT DUE TO BROKEN ROAD AT NABHA CONSTITUENCY MLA REACHED THE SPOT TO GET PATCH WORK DONE

ਟੁੱਟੀ ਸੜਕ ਕਾਰਨ ਵਾਪਰਿਆ ਹਾਦਸਾ, ਮੌਕੇ 'ਤੇ ਹੀ ਸੜਕ ਦੀ ਮੁਰੰਮਤ ਲਈ ਪਹੁੰਚ ਗਏ ਵਿਧਾਇਕ

ਟੁੱਟੀ ਸੜਕ ਕਾਰਨ ਵਾਪਰਿਆ ਹਾਦਸਾ, ਮੌਕੇ 'ਤੇ ਹੀ ਸੜਕ ਦੀ ਮੁਰੰਮਤ ਲਈ ਪਹੁੰਚ ਗਏ ਵਿਧਾਇਕ

  • Share this:
    Bhupinder Singh

    ਨਾਭਾ: ਪੰਜਾਬ ਵਿੱਚ ਦਿਨੋਂ-ਦਿਨ ਸੜਕ ਹਾਦਸੇ ਵਧਦੇ ਜਾ ਰਹੇ ਹਨ। ਜ਼ਿਆਦਾਤਰ ਸੜਕ ਹਾਦਸਿਆਂ ਦਾ ਕਾਰਨ ਸੜਕਾਂ ਦੀ ਖਸਤਾ ਹਾਲਤ ਨੂੰ ਮੰਨਿਆ ਜਾ ਰਿਹਾ ਹੈ ਜਿਸ ਕਾਰਨ ਕੀਮਤੀ ਜਾਨਾਂ ਵੀ ਜਾ ਰਹੀਆਂ ਹਨ। ਕਾਂਗਰਸ ਸਰਕਾਰ ਨੇ ਸੱਤਾ ਸਮੇਂ ਵਿਚ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਕਿ ਉਨ੍ਹਾਂ ਵੱਲੋਂ ਸਾਰੀਆਂ ਹੀ ਸੜਕਾਂ ਬਣਾ ਦਿੱਤੀਆਂ ਹਨ ਪਰ ਜੇਕਰ ਨਾਭੇ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਨਾਭਾ-ਭਾਦਸੋਂ ਰੋਡ ਸਥਿਤ ਲੁਬਾਣਾ ਵਿਖੇ  ਸੜਕ ਖ਼ਰਾਬ ਹੋਣ ਦੇ ਕਾਰਨ ਭਿਆਨਕ ਹਾਦਸਾ ਵਾਪਰਿਆ ਹੈ।

    ਇਸ ਦੌਰਾਨ ਬਰੀਜ਼ਾ ਕਾਰ ਦਰੱਖ਼ਤ ਨਾਲ ਟਕਰਾ ਗਈ ਅਤੇ ਉਨ੍ਹਾਂ ਵਿੱਚ ਸਵਾਰ ਵਿਅਕਤੀ ਵਾਲ ਵਾਲ ਬਚ ਗਏ। ਲੋਕਾਂ ਦਾ ਕਹਿਣਾ ਕਿ ਇਹ ਹਾਦਸਾ ਸੜਕ ਦੀ ਖ਼ਸਤਾ ਹਾਲਤ ਕਾਰਨ ਵਾਪਰ ਹੈ। ਦੂਜੇ ਪਾਸੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਸੜਕ ਦੀ ਖਸਤਾ ਹਾਲਤ ਨੂੰ ਵੇਖਦੇ ਸੜਕ ਉਤੇ ਪੈਚ ਵਰਕ ਸ਼ੁਰੂ ਕਰ ਦਿੱਤੇ ਹਨ।

    ਆਪ ਖ਼ੁਦ ਖੜ੍ਹ ਕੇ ਪੈਚਵਰਕ ਕਰਵਾਉਂਦੇ ਨਜ਼ਰ ਆਏ ਅਤੇ ਕਿਹਾ ਕਿ ਇਹ ਸੜਕ ਛੇਤੀ ਹੀ ਬਣ ਜਾਵੇਗੀ।  ਆਪ ਪਾਰਟੀ ਦੇ ਸਾਈਕਲ ਵਾਲੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨਾਭਾ ਹਲਕੇ ਨੂੰ ਲੈ ਕੇ ਕਾਫ਼ੀ ਚਿੰਤਤ ਹਨ, ਕਿਉਂਕਿ ਸ਼ਹਿਰ ਵਿੱਚ ਵਿਕਾਸ ਪੱਖੋਂ  ਜ਼ਿਆਦਾਤਰ ਖ਼ਸਤਾ ਹਾਲਤ ਬਣੀ ਹੋਈ ਹੈ। ਜੇਕਰ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਕਾਫ਼ੀ ਲੰਬੇ ਸਮੇਂ ਤੋਂ ਇੱਥੇ ਮੇਨ ਸੜਕਾਂ ਨਹੀਂ ਬਣੀਆਂ। ਜਿਸ ਕਰਕੇ ਹਰ ਰੋਜ਼ ਭਿਆਨਕ ਸੜਕ ਹਾਦਸੇ ਖਸਤਾ ਹਾਲਤ ਦੇ ਕਾਰਨ ਵਾਪਰ ਰਹੇ ਹਨ।

    ਇਸੇ ਤਰ੍ਹਾਂ ਦਾ ਹੀ ਸੜਕ ਹਾਦਸਾ ਵਾਪਰਿਆ ਨਾਭਾ-ਭਾਦਸੋਂ ਸੜਕ  ਸਥਿਤ ਲੁਬਾਣਾ ਵਿਖੇ ਜਿਥੇ ਸੜਕ ਦੀ ਖਸਤਾ ਹਾਲਤ ਖ਼ਰਾਬ ਹੋਣ ਕਰਕੇ ਬਰੀਜ਼ਾ ਕਾਰ ਬੇਕਾਬੂ ਹੋ ਗਈ ਅਤੇ ਉਹ ਸਿੱਧੀ ਦਰੱਖਤ ਨਾਲ ਟਕਰਾ ਗਈ। ਬਰੀਜਾ ਕਾਰ ਦੇ ਏਅਰਬੈਗ ਖੁੱਲ੍ਹਣ ਨਾਲ ਬੈਠੇ ਵਿਅਕਤੀ ਵਾਲ-ਵਾਲ ਬਚ ਗਏ।

    ਲੋਕਾਂ ਵੱਲੋਂ ਉਨ੍ਹਾਂ ਨੂੰ ਬਹੁਤ ਮੁਸ਼ਕਲ ਨਾਲ ਬਾਹਰ ਕੱਢਿਆ ਅਤੇ ਜਿਸ ਤੋਂ ਬਾਅਦ ਉਹ ਆਪਣਾ ਇਲਾਜ ਕਰਵਾਉਣ ਲਈ ਕਿਸੇ ਨਿੱਜੀ ਹਸਪਤਾਲ ਵਿਚ ਚਲੇ ਗਏ। ਇਸ ਮੌਕੇ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਇਹ ਕਦੇ ਵੀ ਮੇਨ ਸੜਕ ਨਹੀਂ ਬਣਾਈ। ਜਿਸ ਕਰਕੇ ਇਸ ਸੜਕ ਦਾ ਬਹੁਤ ਬੁਰਾ ਹਾਲ ਹੈ ਅਤੇ ਆਏ ਦਿਨ ਇੱਥੇ ਸੜਕ ਹਾਦਸੇ ਵਾਪਰ ਰਹੇ ਹਨ।

    ਇਸ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਇਨ੍ਹਾਂ ਸੜਕਾਂ ਦੀ ਹਾਲਤ ਬਹੁਤ ਖਸਤਾ ਸੀ ਜਿਸ ਕਰਕੇ ਅਸੀਂ ਪੈਚਵਰਕ ਵੀ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਮੈਂ ਖ਼ੁਦ ਹੀ ਪੈਚਵਰਕ ਕੋਲ ਖੜ੍ਹ ਕੇ ਲਗਵਾ ਰਿਹਾ ਜੋ ਸੜਕ ਹਾਦਸਾ ਹੈ, ਉਸ ਨੂੰ ਮੁੱਖ ਰੱਖਦੇ ਹੋਏ ਅਸੀਂ ਪੈਚਵਰਕ ਤੇਜ਼ ਕਰ ਦਿੱਤੇ ਹਨ ਤਾਂ ਜੋ ਅੱਗੇ ਤੋਂ ਇਹ ਸੜਕ ਹਾਦਸਾ ਨਾ ਵਾਪਰੇ।
    Published by:Gurwinder Singh
    First published: