ਐਂਬੂਲੈਂਸ ਅੱਗੇ ਆਵਾਰਾ ਪਸ਼ੂ ਆਉਣ ਨਾਲ ਹਾਦਸਾ, ਇਕ ਦੀ ਮੌਤ-ਡਰਾਈਵਰ ਦੀ ਹਾਲਤ ਗੰਭੀਰ

News18 Punjabi | News18 Punjab
Updated: May 30, 2021, 5:10 PM IST
share image
ਐਂਬੂਲੈਂਸ ਅੱਗੇ ਆਵਾਰਾ ਪਸ਼ੂ ਆਉਣ ਨਾਲ ਹਾਦਸਾ, ਇਕ ਦੀ ਮੌਤ-ਡਰਾਈਵਰ ਦੀ ਹਾਲਤ ਗੰਭੀਰ
ਮ੍ਰਿਤਕ ਦੀ ਫਾਇਲ ਫੋਟੋ

  • Share this:
  • Facebook share img
  • Twitter share img
  • Linkedin share img
Gurdeep Singh

ਸੜਕਾਂ ਤੇ ਘੁੰਮ ਰਹੇ ਅਵਾਰਾ ਪਸ਼ੂ ਰੋਜਾਨਾ ਹੀ ਕੀਮਤੀ ਜਾਨਾਂ ਲੈ ਰਹੇ ਹਨ। ਸਰਹਿੰਦ ਦੇ ਪਿੰਡ  ਰੁੜਕੀ ਕੋਲ ਵੀ ਬੀਤੀ ਰਾਤ ਐਂਬੂਲੈਂਸ ਮੂਹਰੇ ਇੱਕ ਅਵਾਰਾ ਗਾਂ ਆਉਣ ਕਰਕੇ ਹਾਦਸਾ ਹੋਇਆ। ਜਿਸ ਚ ਐਂਬੂਲੈਂਸ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ,  ਜੋ ਕੇ ਨਵਜੰਮੇ ਬੱਚੇ ਨੂੰ ਲੁਧਿਆਣਾ ਤੋਂ ਪਟਿਆਲਾ ਛੱਡਣ ਹਸਪਤਾਲ ਛੱਡਣ ਜਾ ਰਿਹਾ ਸੀ । ਡਰਾਈਵਰ ਦੀ ਹਾਲਤ ਗੰਭੀਰ ਹੈ। ਗਾਂ ਨੂੰ ਬਚਾਉਂਦੇ ਐਂਬੂਲੈਂਸ ਦਰੱਖਤ ਨਾਲ ਜਾ ਟਕਰਾਈ।

ਸਰਹਿੰਦ -ਪਟਿਆਲਾ ਰੋਡ ਤੇ ਸਥਿਤ ਪਿੰਡ ਰੁੜਕੀ ਨੇੜੇ ਸ਼ਕਰਵਾਰ ਦੇਰ ਰਾਤ ਇਕ ਐਂਬੂਲੈਂਸ ਦਰਖਤ ਨਾਲ ਟਕਰਾਉਂਣ ਨਾਲ ਇਕ ਦੀ ਮੌਤ ਹੋ ਗਈ ਅਤੇ ਡਰਾਈਵਰ ਜਖਮੀ ਹੋ ਗਿਆ। ਮ੍ਰਿਤਕ ਦੀ ਸ਼ਨਾਖਤ  ਹਰਦੀਪ ਸਿੰਘ (29) ਵਾਸੀ ਮੰਡੀ ਮੁੱਲਾਪੁਰ ਫਿਰੋਜਪੁਰ ਰੋਡ ਲੁਧਿਆਣਾ ਵਜੋਂ ਹੋਈ। ਉਸਦਾ ਸਾਥੀ  ਲਾਭ ਸਿੰਘ ਵਾਸੀ ਪੱਖੋਵਾਲ ਗੰਭੀਰ ਰੂਪ ਵਿਚ ਜਖਮੀ ਹੋ ਗਿਆ, ਜਿਸ ਇਲਾਜ ਲਈ ਐਸਪੀਐਸ ਹਸਪਤਾਲ ਲੁਧਿਆਣਾ ਵਿਚ ਦਾਖਲ ਕਰਵਾਇਆ ਗਿਆ।

ਥਾਣਾ ਮੂਲੇਪੁਰ ਦੇ ਏਐਸਆਈ ਪਿਆਰਾ ਸਿੰਘ ਨੇ ਦਸਿਆ ਕਿ ਹਰਦੀਪ ਸਿੰਘ ਈ ਐਸ ਆਈ ਸੀ ਮਾਡਲ ਹਸਪਤਾਲ ਲੁਧਿਆਣਾ ਦੀ ਐਂਬੋਲੈਸ ਚਲਾਉਂਦਾ ਸੀ ਅਤੇ ਲਾਭ ਸਿੰਘ ਵੀ ਉੱਥੇ ਹੀ ਡਰਾਈਵਰ ਹੈ। ਉਨ੍ਹਾਂ ਦਸਿਆ ਕਿ ਸ਼ੁਕਰਵਾਰ ਦੀ ਦੇਰ ਰਾਤ ਨੂੰ ਨਵਜੰਮੇ ਬੱਚੇ ਨੂੰ ਲੁਧਿਆਣਾ ਤੋਂ ਪਟਿਆਲਾ ਰੇਫਰ ਕੀਤਾ ਗਿਆ ਸੀ। ਉਨ੍ਹਾਂ ਦਸਿਆ ਕਿ ਹਰਦੀਪ ਤੇ ਲਾਭ ਸਿੰਘ ਬੱਚੇ ਨੂੰ ਰਾਜਿੰਦਰਾ ਹਸਪਤਾਲ ਭਰਤੀ ਕਰਾਉਂਣ ਦੇ ਲਈ ਲੁਧਿਆਣਾ ਤੋਂ ਦੇਰ ਰਾਤ ਸਾਢੇ 12 ਵਜੇ ਚੱਲੇ ਸੀ। ਪਟਿਆਲਾ ਤੋ ਵਾਪਸ ਲੁਧਿਆਣਾ ਆਉਂਦੇ ਸਮੇਂ ਲਾਭ ਸਿੰਘ ਐਂਬੋਲੈਸ ਚਲਾ ਰਿਹਾ ਸੀ। ਉਸ ਦੇ ਨਾਲ ਹਰਦੀਪ ਸਿੰਘ ਬੈਠਾ ਸੀ । ਪੁਲਿਸ ਨੇ ਮ੍ਰਿਤਕ ਹਰਦੀਪ ਸਿੰਘ ਦੇ ਚਾਚਾ ਕੁਲਦੀਪ ਸਿੰਘ ਵਾਸੀ ਮੁਲਾਪੁਰ ਦਾਖਾ ਦੇ ਬਿਆਨਾ ਦੇ ਅਧਾਰ ਤੇ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ  ਦੇ ਬਾਦ ਲਾਸ ਵਾਰਸਾ ਨੂੰ ਸੋਪ ਦਿੱਤੀ ਹੈ। ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਬੇਟਾ ਸੀ ,ਪਰਿਵਾਰ ਵਿਚੋਂ ਕਮਾਉਣ ਵਾਲਾ ਹਰਦੀਪ ਸਿੰਘ ਸੀ  ਅਤੇ ਉਸ ਦੀਆਂ ਤਿੰਨ ਭੈਣਾਂ ਵੀ ਅਜੇ ਕੁਆਰੀਆਂ ਹਨ  ।
Published by: Ashish Sharma
First published: May 29, 2021, 8:41 PM IST
ਹੋਰ ਪੜ੍ਹੋ
ਅਗਲੀ ਖ਼ਬਰ