ਪੁਲਿਸ ਮੁਲਾਜ਼ਮਾਂ ਦੀ ਕਾਰ ਟਰੱਕ ਵਿਚ ਵੱਜੀ, ਦੋ ਦੀ ਮੌਤ, ਦੋ ਜ਼ਖਮੀ

Gurwinder Singh
Updated: December 7, 2018, 3:08 PM IST
ਪੁਲਿਸ ਮੁਲਾਜ਼ਮਾਂ ਦੀ ਕਾਰ ਟਰੱਕ ਵਿਚ ਵੱਜੀ, ਦੋ ਦੀ ਮੌਤ, ਦੋ ਜ਼ਖਮੀ
Gurwinder Singh
Updated: December 7, 2018, 3:08 PM IST
ਬਰਨਾਲਾ ਦੇ ਹੰਡਿਆਇਆ ਨੇੜੇ ਸੰਘਣੀ ਧੁੰਦ ਕਾਰਨ ਇਕ ਕਾਰ ਅਤੇ ਟਰੱਕ ਦੀ ਟੱਕਰ ਹੋਈ। ਜਿਸ ਕਾਰ ‘ਚ ਸਵਾਰ ਚਾਰ ਪੁਲਿਸ ਮੁਲਾਜ਼ਮਾਂ ਵਿਚੋਂ ਦੋ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਦੋ ਨੂੰ ਗੰਭੀਰ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕਾਰ ਹਾਈਵੇਅ ‘ਤੇ ਕਪਾਹ ਨਾਲ ਭਰੇ ਟਰੱਕ ਨਾਲ ਟਕਰਾਈ ਜਿਸ ‘ਚ ਏਐਸਆਈ ਗੁਰਮੀਤ ਸਿੰਘ ਤੇ ਮਲਕੀਤ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਏਐਸਆਈ ਸਾਧੂ ਸਿੰਘ ਅਤੇ ਰਸ਼ਪਾਲ ਸਿੰਘ ਜ਼ਖ਼ਮੀ ਹੋਏ ਹਨ।

ਪੁਲਿਸ ਮੁਲਾਜ਼ਮਾਂ ਦੀ ਕਾਰ ਟਰੱਕ ਵਿਚ ਵੱਜੀ, ਦੋ ਦੀ ਮੌਤ, ਦੋ ਜ਼ਖਮੀ


ਇਹ ਚਾਰੇ ਵੀਆਈਪੀ ਡਿਊਟੀ ਕਰਨ ਬਠਿੰਡਾ ਤੋਂ ਪਟਿਆਲਾ ਜਾ ਰਹੇ ਸੀ ਜਿਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅੱਜ ਪ੍ਰੋਗਰਾਮ ਹੈ। ਇਹ ਭਿਆਨਕ ਹਾਦਸਾ ਹੰਡਿਆਇਆ ਬਿਜਲੀ ਗਰਿੱਡ ਕੋਲ ਹੋਇਆ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸੰਘਣੀ ਧੁੰਦ ਕਾਰਨ ਮੁਲਾਜ਼ਮਾਂ ਦੀ ਕਾਰ ਟਰੱਕ ਦੇ ਪਿੱਛੇ ਜਾ ਟਕਰਾਈ। ਪੁਲਿਸ ਨੇ ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
First published: December 7, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...