ਦਿੱਲੀ ਵਿੱਚ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਧਰਨਾ ਜਾਰੀ ਹੈ ਪਰ ਦੂਜੇ ਪਾਸੇ ਲੰਬੇ ਸਫਰ ਤੇ ਧੂੰਧ ਕਾਰਨ ਕਿਸਾਨ ਹਾਦਸੇ ਦਾ ਵੀ ਲਗਾਤਾਰ ਸ਼ਿਕਾਰ ਹੋ ਹਹੇ ਹਨ। ਕਿਰਤੀ ਕਿਸਾਨ ਯੂਨੀਅਨ ਇਕਾਈ ਪਿੰਡ ਵਡਾਲਾ ਤੋਂ ਦਿੱਲੀ 'ਕਿਸਾਨ ਅੰਦੋਲਨ' 'ਚ ਸ਼ਾਮਲ ਹੋਣ ਜਾ ਰਹੇ ਕਿਸਾਨ ਦਾ ਟਰੈਕਟਰ ਖੰਨਾ ਨੇੜੇ ਹਾਦਸਾਗ੍ਰਸਤ ਹੋਇਆ। ਕਿਰਤੀ ਕਿਸਾਨ ਯੂਨੀਅਨ ਨੇ ਕਿਸਾਨਾਂ ਦੇ ਸਿਦਕ ਨੂੰ ਸਲਾਮ ਕਰਦੇ ਹੋਏ ਜਲਦ ਸਿਹਤਯਾਬੀ ਦੀ ਕਾਮਨਾ ਕਰਦੀ ਹੈ।
ਇਸ ਹਾਦਸੇ ਤੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠਿਆ ਨੇ ਦੁਖ ਜਾਹਿਰ ਕਰਦਿਆਂ ਪੀੜਤ ਕਿਸਾਨਾਂ ਨਾਲ ਗੱਲਬਾਤ ਕੀਤੀ।
ਬੀਤੀ ਰਾਤ ਪਿੰਡ ਵਡਾਲੇ ਤੋਂ ਦਿੱਲੀ 'ਕਿਸਾਨ ਅੰਦੋਲਨ' 'ਚ ਸ਼ਾਮਲ ਹੋਣ ਜਾ ਰਹੇ ਕਿਸਾਨ ਭਰਾਵਾਂ ਦੇ ਖੰਨਾ ਨੇੜੇ ਐਕਸੀਡੈਂਟ ਹੋਣ ਦੀ ਖ਼ਬਰ ਮਿਲੀ। ਫੋਨ 'ਤੇ ਉਨ੍ਹਾਂ ਦਾ ਹਾਲ ਪੁੱਛਿਆ ਤਾਂ ਪਤਾ ਲੱਗਾ ਕਿ ਵਾਹਿਗੁਰੂ ਦੀ ਕ੍ਰਿਪਾ ਸਦਕਾ ਸਾਰੇ ਠੀਕ-ਠੀਕ ਹਨ। ਅਰਦਾਸ ਕਰਦਾ ਹਾਂ ਜ਼ਖਮੀ ਹੋਏ ਕਿਸਾਨ ਭਰਾਵਾਂ ਨੂੰ ਅਕਾਲ ਪੁਰਖ ਜਲਦ ਸਿਹਤਯਾਬ ਕਰਨ। pic.twitter.com/9bjnzQyej8
— Bikram Majithia (@bsmajithia) December 27, 2020
ਉਨ੍ਹਾਂ ਨੇ ਕਿਹਾ ਕਿ ਬੀਤੀ ਰਾਤ ਪਿੰਡ ਵਡਾਲੇ ਤੋਂ ਦਿੱਲੀ 'ਕਿਸਾਨ ਅੰਦੋਲਨ' 'ਚ ਸ਼ਾਮਲ ਹੋਣ ਜਾ ਰਹੇ ਕਿਸਾਨ ਭਰਾਵਾਂ ਦੇ ਖੰਨਾ ਨੇੜੇ ਐਕਸੀਡੈਂਟ ਹੋਣ ਦੀ ਖ਼ਬਰ ਮਿਲੀ। ਫੋਨ 'ਤੇ ਉਨ੍ਹਾਂ ਦਾ ਹਾਲ ਪੁੱਛਿਆ ਤਾਂ ਪਤਾ ਲੱਗਾ ਕਿ ਵਾਹਿਗੁਰੂ ਦੀ ਕ੍ਰਿਪਾ ਸਦਕਾ ਸਾਰੇ ਠੀਕ-ਠੀਕ ਹਨ। ਅਰਦਾਸ ਕਰਦਾ ਹਾਂ ਜ਼ਖਮੀ ਹੋਏ ਕਿਸਾਨ ਭਰਾਵਾਂ ਨੂੰ ਅਕਾਲ ਪੁਰਖ ਜਲਦ ਸਿਹਤਯਾਬ ਕਰਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Accident, Agricultural law, Farmers Protest