Home /News /punjab /

ਤਰਨਤਾਰਨ ਦੇ ਹੋਟਲ ਵਿਚ ਅਕਾਊਂਟੈਂਟ ਵੱਲੋਂ ਖੁਦਕੁਸ਼ੀ

ਤਰਨਤਾਰਨ ਦੇ ਹੋਟਲ ਵਿਚ ਅਕਾਊਂਟੈਂਟ ਵੱਲੋਂ ਖੁਦਕੁਸ਼ੀ

  • Share this:

Sidharth Arora

ਤਰਨਤਾਰਨ ਦੇ ਇੱਕ ਨਿੱਜੀ ਹੋਟਲ  ਵਿੱਚ ਹੋਟਲ ਦੇ ਅਕਾਊਂਟੈਂਟ ਵੱਲੋਂ ਕਮਰੇ ਵਿੱਚ ਪੱਖੇ ਨਾਲ ਫਾਹਾ ਲਗਾ ਕੇ ਆਤਮ-ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰਾਜਨ ਠਾਕੁਰ ਦੇ ਰੂਪ ਵਜੋਂ ਹੋਈ ਹੈ।

ਪਰਿਵਾਰ ਵਾਲਿਆਂ ਦੇ ਮੁਤਾਬਕ ਮ੍ਰਿਤਕ ਕਾਫ਼ੀ ਸਮੇਂ ਤੋਂ ਮਾਨਸਿਕ ਪ੍ਰੇਸ਼ਾਨ ਸੀ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਰਾਜਨ ਠਾਕੁਰ ਦੇ ਬੇਟੇ ਰਜਤ ਠਾਕੁਰ ਨੇ ਦੱਸਿਆ ਕਿ ਉਸ ਦੇ ਪਿਤਾ 27 - 28 ਸਾਲ ਤੋਂ ਅਕਾਊਂਟੈਂਟ ਵਜੋਂ ਹੋਟਲ ਵਿੱਚ ਕੰਮ ਕਰਦਾ ਸੀ। ਅੱਜ ਉਸ ਦੇ ਭਰਾ ਨੂੰ ਹੋਟਲ ਦੇ ਮਾਲਿਕ ਵਲੋਂ ਫੋਨ ਆਇਆ ਕਿ ਉਸ ਦੇ ਪਿਤਾ ਹਸਪਤਾਲ ਵਿਚ ਦਾਖਲ ਹਨ।

ਹਸਪਤਾਲ ਪਹੁੰਚੇ ਤਾਂ ਪਤਾ ਲੱਗਾ ਕਿ ਉਨ੍ਹਾਂ ਨੇ ਆਤਮ ਹੱਤਿਆ ਕਰ ਲਈ ਹੈ। ਬੇਟੇ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਕਾਫੀ ਦੇਰ ਤੋਂ ਮਾਨਸਿਕ ਪ੍ਰੇਸ਼ਾਨੀ ਵਿਚ ਸਨ। ਚੌਂਕੀ ਇੰਚਾਰਜ ਹਰਵਿੰਦਰ ਸਿੰਘ ਨੇ ਦੱਸਿਆ ਕਿ ਅਕਾਊਂਟੈਂਟ ਨੇ ਫੰਦਾ ਲੱਗਾ ਕਿ ਆਤਮ ਹੱਤਿਆ ਕਰ ਲਈ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਤੋਂ ਬਾਅਦ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਮਾਰਟਮ ਲਈ ਭੇਜ ਦਿੱਤੀ ਹੈ ਤੇ 174 ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Published by:Gurwinder Singh
First published:

Tags: Punjab Police, Suicide, Tarn taran