ਰੋਪੜ ਵਿਚ 6 ਸਾਲਾ ਬੱਚੀ ਨਾਲ ਬਲਾਤਕਾਰ, ਮੁਲਜ਼ਮ ਗ੍ਰਿਫਤਾਰ

News18 Punjabi | News18 Punjab
Updated: June 28, 2020, 3:57 PM IST
share image
ਰੋਪੜ ਵਿਚ 6 ਸਾਲਾ ਬੱਚੀ ਨਾਲ ਬਲਾਤਕਾਰ, ਮੁਲਜ਼ਮ ਗ੍ਰਿਫਤਾਰ
ਰੋਪੜ ਵਿਚ 6 ਸਾਲਾ ਬੱਚੀ ਨਾਲ ਬਲਾਤਕਾਰ, ਮੁਲਜ਼ਮ ਗ੍ਰਿਫਤਾਰ

  • Share this:
  • Facebook share img
  • Twitter share img
  • Linkedin share img
ਰੋਪੜ ਦੇ ਪਿੰਡ ਰੋਡ ਮਾਜਰਾ ਵਿਚ 6 ਸਾਲ ਦੀ ਇਕ ਪ੍ਰਵਾਸੀ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਿਥੇ ਅਦਾਲਤ ਨੇ ਉਸ ਨੂੰ ਰਿਮਾਂਡ ਉਤੇ ਭੇਜ ਦਿੱਤਾ ਹੈ।

ਮੁਲਜ਼ਮ ਦੀ ਪਛਾਣ ਬਿਹਾਰ ਦੇ ਰਹਿਣ ਵਾਲੇ 50 ਸਾਲਾ ਰਾਜ ਕੁਮਾਰ ਵਜੋ ਹੋਈ ਹੈ। ਪੀੜਤ ਲੜਕੀ ਦੇ ਪਰਿਵਾਰ ਨਾਲ ਰਾਜ ਕੁਮਾਰ ਦੀ ਚੰਗੀ ਜਾਣ ਪਹਿਚਾਣ ਸੀ ਕਿਉਂਕਿ ਰਾਜ ਕੁਮਾਰ ਪੀੜਤ ਪਰਿਵਾਰ ਦੇ ਪਿੰਡ ਦਾ ਰਹਿਣ ਵਾਲਾ ਹੀ ਸੀ।

ਲੜਕੀ ਦਾ ਪਰਿਵਾਰ ਝੋਨਾ ਲਗਾਉਣ ਲਈ ਗਿਆ ਹੋਇਆ ਸੀ। ਰਾਜ ਕੁਮਾਰ ਬੱਚੀ ਨੂੰ ਸੁਨਸਾਨ ਜਗ੍ਹਾ ਉਤੇ ਲੈ ਕੇ ਗਿਆ ਅਤੇ ਉਥੇ ਹੀ ਰਾਜਕੁਮਾਰ ਨੇ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਉਥੋਂ ਉਸ ਨੂੰ ਆਪਣੇ ਕਮਰੇ ਵਿਚ ਲੈ ਗਿਆ।
ਜਾਣਕਾਰੀ ਦੇ ਮੁਤਾਬਕ ਜਦੋਂ ਬੱਚੀ ਦੇ ਮਾਂ-ਪਿਉ ਲੱਭਦੇ ਹੋਏ ਰਾਜਕੁਮਾਰ ਦੇ ਕਮਰੇ ਵਿਚ ਪੁਹੰਚੇ ਤਾਂ ਉਹਨਾਂ ਨੇ ਦੇਖਿਆ ਕਿ ਬੱਚੀ ਖੂਨ ਨਾਲ ਲਥਪਥ ਹੋਈ ਪਈ ਸੀ। ਬੱਚੀ ਨੂੰ ਪਿੰਡ ਵਾਲਿਆਂ ਦੀ ਮਦਦ ਨਾਲ ਸਿਵਲ ਹਸਪਤਾਲ ਪੁਹੰਚਾਇਆ ਅਤੇ ਮੁਲਜ਼ਮ ਨੂੰ ਮੌਕੇ ਉਤੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ।
First published: June 28, 2020, 3:57 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading