7 ਸਾਲਾ ਬੱਚੀ ਨੂੰ HIV ਪਾਜੀਟਿਵ ਖ਼ੂਨ ਲਗਾਉਣ ਦੇ ਮਾਮਲੇ 'ਚ ਇਰਾਦਾ ਕਤਲ ਮਾਮਲਾ ਦਰਜ, ਦੋਸ਼ੀ ਗ੍ਰਿਫਤਾਰ 

News18 Punjabi | News18 Punjab
Updated: October 16, 2020, 9:28 PM IST
share image
7 ਸਾਲਾ ਬੱਚੀ ਨੂੰ HIV ਪਾਜੀਟਿਵ ਖ਼ੂਨ ਲਗਾਉਣ ਦੇ ਮਾਮਲੇ 'ਚ ਇਰਾਦਾ ਕਤਲ ਮਾਮਲਾ ਦਰਜ, ਦੋਸ਼ੀ ਗ੍ਰਿਫਤਾਰ 
ਬੱਚੀ ਨੂੰ HIV ਪਾਜੀਟਿਵ ਖ਼ੂਨ ਲਗਾਉਣ ਦੇ ਮਾਮਲੇ 'ਚ ਦੋਸ਼ੀ ਗ੍ਰਿਫਤਾਰ

ਪੁਲਿਸ ਨੇ ਦੋਸ਼ੀ ਮੈਡੀਕਲ ਲੈਬ ਟੈਕਨੀਸ਼ੀਅਨ ਖਿਲਾਫ ਇਰਾਦਾ ਕਤਲ 307 ਅਤੇ 27 ਡਰੱਗਜ਼ ਅਤੇ ਕਾਸਮੈਟਿਕ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ

  • Share this:
  • Facebook share img
  • Twitter share img
  • Linkedin share img
ਨਿਊਜ਼ 18 ਦੀ ਖਬਰ ਦਾ ਵੱਡਾ ਅਸਰ,  ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਵਿੱਚ ਸਾਜਿਸ਼ ਦੇ ਤਹਿਤ ਇੱਕ ਮਾਸੂਮ ਬੱਚੀ ਨੂੰ ਐੱਚਆਈਵੀ ਪਾਜੀਟਿਵ ਮਰੀਜ਼ ਦਾ ਖੂਨ ਲਾਉਣ ਵਾਲੇ ਮਾਮਲੇ ਵਿੱਚ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਦੋਸ਼ੀ ਮੈਡੀਕਲ ਲੈਬ ਟੈਕਨੀਸ਼ੀਅਨ ਬਲਦੇਵ ਸਿੰਘ ਰੋਮਾਣਾ ਦੇ ਖਿਲਾਫ ਇਰਾਦਾ ਕਤਲ 307 ਅਤੇ 27 ਡਰੱਗਜ਼ ਅਤੇ ਕਾਸਮੈਟਿਕ ਐਕਟ ਦੇ ਤਹਿਤ ਜੁਰਮ ਵਿੱਚ ਧਾਰਾਵਾਂ ਜੋੜਦਿਆਂ ਦੋਸ਼ੀ ਮੈਡੀਕਲ ਲੈਬ ਟੈਕਨੀਸ਼ੀਅਨ ਬਲਦੇਵ ਸਿੰਘ ਰੋਮਾਣਾ ਨੂੰ ਕੀਤਾ ਗ੍ਰਿਫਤਾਰ।ਦੱਸਣਯੋਗ ਹੈ ਕਿ ਪੁਲਿਸ ਨੇ ਆਪਣੀ ਜਾਂਚ ਵਿੱਚ 269,270 ਦੇ ਤਹਿਤ ਬਲਦੇਵ ਸਿੰਘ ਰੋਮਾਣਾ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ।

ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਕੋਤਵਾਲੀ ਦੇ ਐਸਐਚਓ ਦਵਿੰਦਰ ਸਿੰਘ ਨੇ ਦੱਸਿਆ ਫਿਲਹਾਲ ਬਲਦੇਵ ਸਿੰਘ ਰੋਮਾਣਾ ਦੀ ਗ੍ਰਿਫਤਾਰੀ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ  ਇਸ ਮਾਮਲੇ ਦੀ ਪੂਰੀ ਗੰਭੀਰਤਾ ਦੇ ਨਾਲ ਤਫਦੀਸ਼ ਕੀਤੀ ਜਾ ਰਹੀ ਹੈ।  ਇਸ ਮਾਮਲੇ ਵਿੱਚ ਕੁਝ ਹੋਰ ਲੋਕਾਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ, ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ।
Published by: Ashish Sharma
First published: October 16, 2020, 9:23 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading