Nabha- ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਆਏ ਸ਼ਰਾਰਤੀ ਅਨਸਰ ਨੂੰ ਗ੍ਰੰਥੀ ਸਿੰਘਾਂ ਨੇ ਕੀਤਾ ਕਾਬੂ

ਜਗਦੀਪ ਸਿੰਘ ਵੱਲੋਂ ਸਵੇਰੇ-ਸਵੇਰੇ ਚੱਪਲਾਂ ਸਮੇਤ ਉਹ ਗੁਰੂ ਘਰ ਵਿਚ ਆ ਕੇ ਬੀੜ ਸਾਹਿਬ ਕੋਲ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਹੱਥ ਪਾਉਣ ਲੱਗਦਾ ਹੈ ਤਾਂ ਮੌਕੇ ਤੇ ਗ੍ਰੰਥੀ ਸਿੰਘਾਂ ਵੱਲੋਂ ਉਸ ਨੂੰ ਰੋਕਿਆ ਜਾਂਦਾ ਹੈ ਤਾਂ ਉਹ ਚੱਪਲਾਂ ਸਮੇਤ ਉਹ ਤਲਵਾਰ ਲੈ ਕੇ ਉੱਥੋਂ ਰਫੂਚੱਕਰ ਹੋ ਜਾਂਦਾ ਹੈ।

Nabha- ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਆਏ ਸ਼ਰਾਰਤੀ ਅਨਸਰ ਨੂੰ ਗ੍ਰੰਥੀ ਸਿੰਘਾਂ ਨੇ ਕੀਤਾ ਕਾਬੂ

 • Share this:
  Bhupinder Singh

  ਨਾਭਾ- ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਸ਼ਰਾਰਤੀ ਅਨਸਰਾਂ ਵੱਲੋਂ ਲਗਾਤਾਰ  ਬੇਅਦਬੀਆਂ ਦੀਆਂ ਘਟਨਾਵਾਂ ਨੂੰ ਬੇਖੌਫ ਹੋ ਕੇ ਅੰਜਾਮ ਦਿੱਤਾ ਜਾ ਰਿਹਾ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਦਿੱਤੂਪੁਰ ਜੱਟਾਂ ਵਿਖੇ ਸਵੇਰੇ 5 ਵਜੇ ਨੰਗੇ ਸਿਰ ਜੁਤੀਆਂ ਪਾਕੇ ਬੇਅਦਬੀ ਕਰਨ ਦੀ ਘਟਨਾ ਨੂੰ ਅੰਜਾਮ ਦੇਣ ਆਏ ਜਗਦੀਪ  ਸਿੰਘ ਨੂੰ ਗ੍ਰੰਥੀ ਸਿੰਘਾਂ ਵੱਲੋਂ ਬੇਅਦਬੀ ਕਰਨ ਤੋਂ ਬਚਾ ਲਿਆ ਗਿਆ। ਕਥਿਤ ਦੋਸ਼ੀ ਪਹਿਲਾਂ ਉਹ ਬੀੜ ਸਾਹਿਬ ਕੋਲ ਬੇਅਦਬੀ ਕਰਨ ਲਈ ਜਾਂਦਾ ਹੈ ਅਤੇ ਬਾਅਦ ਵਿੱਚ ਚੱਪਲਾਂ ਸਮੇਤ ਉਹ ਤਲਵਾਰ ਲੈ ਕੇ ਉੱਥੋਂ ਰਫੂਚੱਕਰ ਹੋ ਜਾਂਦਾ ਹੈ ਅਤੇ ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀਵੀ ਕੈਮਰੇ ਵਿੱਚ ਕੈਦ ਹੋ ਜਾਂਦੀ ਹੈ, ਬਾਅਦ ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਕੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ।

  ਨਾਭਾ ਬਲਾਕ ਦੇ ਪਿੰਡ ਦਿੱਤੂਪੁਰ ਜੱਟਾਂ ਵਿਖੇ ਉਦੋਂ ਸਭ ਦੇ ਹੋਸ਼ ਉੱਡ ਗਏ ਜਦੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ  ਜਗਦੀਪ ਸਿੰਘ ਵੱਲੋਂ ਸਵੇਰੇ-ਸਵੇਰੇ ਚੱਪਲਾਂ ਸਮੇਤ ਉਹ ਗੁਰੂ ਘਰ ਵਿਚ ਆ ਕੇ ਬੀੜ ਸਾਹਿਬ ਕੋਲ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਹੱਥ ਪਾਉਣ ਲੱਗਦਾ ਹੈ ਤਾਂ ਮੌਕੇ ਤੇ ਗ੍ਰੰਥੀ ਸਿੰਘਾਂ ਵੱਲੋਂ ਉਸ ਨੂੰ ਰੋਕਿਆ ਜਾਂਦਾ ਹੈ ਤਾਂ ਉਹ ਚੱਪਲਾਂ ਸਮੇਤ ਉਹ ਤਲਵਾਰ ਲੈ ਕੇ ਉੱਥੋਂ ਰਫੂਚੱਕਰ ਹੋ ਜਾਂਦਾ ਹੈ। ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਜਾਂਦੀ ਹੈ ਅਤੇ ਬਾਅਦ ਵਿੱਚ ਪੁਲੀਸ ਵੱਲੋਂ ਉਸ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ।

  ਇਸ ਮੌਕੇ ਤੇ ਨਾਭਾ ਦੀ ਸਬ-ਤਹਿਸੀਲ ਭਾਦਸੋਂ ਦੇ ਐਸ.ਐਚ.ਓ ਸੁਖਦੇਵ ਸਿੰਘ ਨੇ ਕਿਹਾ ਕਿ ਇਹ ਘਟਨਾ ਸਵੇਰੇ ਪੰਜ ਵਜੇ ਦੀ ਹੈ ਜਦੋਂ ਸਾਨੂੰ ਪਤਾ ਲੱਗਿਆ ਤੇ ਅਸੀਂ ਪੁਲਸ ਪਾਰਟੀ ਸਮੇਤ ਪਹੁੰਚ ਕੇ ਜਗਦੀਪ ਸਿੰਘ ਨੂੰ ਮੌਕੇ ਤੇ ਕਾਬੂ ਕਰਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕੁਝ ਮਾਨਸਿਕ ਸ਼ੱਕੀ ਵੀ ਦੱਸਿਆ ਜਾ ਰਿਹਾ ਹੈ ਅਤੇ ਇਸ ਨੇ ਪਹਿਲਾਂ ਵੀ ਸ਼ਰਾਰਤ ਕੀਤੀ ਸੀ। ਇਸ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ 295 A, 380, ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅੱਜ ਤੋਂ 1 ਸਾਲ ਪਹਿਲਾਂ ਇਸਨੇ ਪਿੰਡ ਸੀਲ, ਨੇੜੇ ਬਹਾਦਰਗੜ੍ਹ ਪਟਿਆਲਾ ਵਿਖੇ ਦੀਵਾਲੀ ਵਾਲੇ ਦਿਨ 2020 ਵਿੱਚ ਵੀ ਬੇਅਦਬੀ ਕੀਤੀ ਸੀ।
  Published by:Ashish Sharma
  First published: