ਰਵੀ ਆਜ਼ਾਦ
ਭਵਾਨੀਗੜ੍ਹ :- ਭੈਣ ਦੇ ਜਾਪੇ ਤੋੰ ਬਾਅਦ ਬੱਚਾ ਸਾਂਭਣ ਲਈ ਆਈ ਨਾਬਾਲਗ ਸਾਲੀ ਨਾਲ ਜਬਰ ਜਨਾਹ ਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਪੁਲਸ ਨੇ ਇੱਕ ਵਿਅਕਤੀ ਖਿਲਾਫ਼ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਰਮਨਦੀਪ ਸਿੰਘ ਥਾਣਾ ਮੁਖੀ ਭਵਾਨੀਗੜ ਨੇ ਦੱਸਿਆ ਕਿ ਅਪਣੀ ਭੈਣ ਦੇ ਜਨੇਪੇ ਤੋੰ ਬਾਅਦ ਨਾਬਾਲਗ ਲੜਕੀ ਚਾਰ ਮਹੀਨੇ ਪਹਿਲਾਂ ਬੱਚਾ ਸਾਂਭਣ ਲਈ ਆਈ ਸੀ ਜਿਸ ਦੌਰਾਨ ਉਸਦਾ ਜੀਜਾ ਉਸ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕਰਦਾ ਰਿਹਾ ਤੇ ਬਾਅਦ ਵਿੱਚ ਲੜਕੀ ਅਪਣੇ ਪਿੰਡ ਖੰਨੇ ਚਲੀ ਗਈ ਤੇ ਕੁੱਝ ਦਿਨਾਂ ਬਾਅਦ ਉਸਦਾ ਜੀਜਾ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਵਾਨੀਗੜ ਲੈ ਆਇਆ ਅਤੇ ਸਥਾਨਕ ਇੱਕ ਰੈਸਟੋਰੇੰਟ ਵਿੱਚ ਰੇਪ ਕਰਦਾ ਰਿਹਾ ਤੇ ਦੁਬਾਰਾ ਲੜਕੀ ਨੂੰ ਖੰਨੇ ਲਿਜਾ ਕੇ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਲੜਕੀ ਨਾਲ ਕੁੱਟਮਾਰ ਕਰਦਾ ਰਿਹਾ। ਬੀਤੇ ਦਿਨੀਂ ਲੜਕੀ ਚੋਰੀ ਛਿੱਪੇ ਭੱਜ ਕੇ ਇੱਥੇ ਆਈ ਜਿਸ ਤੋੰ ਬਾਅਦ ਪੂਰੇ ਮਾਮਲੇ ਦਾ ਖੁਲਾਸਾ ਹੋਇਆ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਮੁਕੱਦਮਾ ਦਰਜ ਕਰਦਿਆਂ ਮੁਲਜ਼ਮ ਮਨਿੰਦਰ ਸਿੰਘ ਵਾਸੀ ਪੰਨਵਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Minor, Rape case