Home /News /punjab /

ਸਿੱਧੂ ਮੂਸੇਵਾਲਾ ਕਤਲਕਾਂਡ : ਪੁਲਿਸ ਗ੍ਰਿਫ਼ਤ 'ਚ ਕੇਕੜਾ ਨੇ ਕੀਤੇ ਵੱਡੇ ਖੁਲਾਸੇ

ਸਿੱਧੂ ਮੂਸੇਵਾਲਾ ਕਤਲਕਾਂਡ : ਪੁਲਿਸ ਗ੍ਰਿਫ਼ਤ 'ਚ ਕੇਕੜਾ ਨੇ ਕੀਤੇ ਵੱਡੇ ਖੁਲਾਸੇ

ਸਿੱਧੂ ਮੂਸੇਵਾਲਾ ਕਤਲਕਾਂਡ : ਪੁਲਿਸ ਗ੍ਰਿਫ਼ਤ 'ਚ ਕੇਕੜਾ ਨੇ ਕੀਤੇ ਵੱਡੇ ਖੁਲਾਸੇ

ਸਿੱਧੂ ਮੂਸੇਵਾਲਾ ਕਤਲਕਾਂਡ : ਪੁਲਿਸ ਗ੍ਰਿਫ਼ਤ 'ਚ ਕੇਕੜਾ ਨੇ ਕੀਤੇ ਵੱਡੇ ਖੁਲਾਸੇ

Sidhu Moosewala murder case- ਕਤਲ ਵਾਲੇ ਦਿਨ ਕੇਕੜਾ ਮੂਸੇਵਾਲਾ ਨੂੰ ਮਿਲਿਆ ਵੀ ਸੀ। ਫੈਨ ਦੱਸ ਕੇ ਮੂਸੇਵਾਲਾ ਨਾਲ ਸੈਲਫ਼ੀ ਵੀ ਲਈ ਸੀ,ਕਰੀਬ 40 ਮਿੰਟ ਤੱਕ ਮੂਸੇਵਾਲਾ ਦੇ ਘਰ ਕੋਲ ਰਿਹਾ। ਮੂਸੇਵਾਲਾ ਦੀ ਖ਼ਬਰ ਸ਼ੂਟਰਾਂ ਤੱਕ ਪਹੁੰਚਾਈ। ਪਿੰਡ ਮੂਸਾ ਵਿੱਚ ਕੇਕੜਾ ਦੀ ਰਿਸ਼ਤੇਦਾਰੀ ਹੈ। ਕੇਕੜਾ ਕਈ ਮਹੀਨਿਆਂ ਤੋਂ ਮੂਸਾ 'ਚ ਰਹਿ ਰਿਹਾ ਸੀ।

ਹੋਰ ਪੜ੍ਹੋ ...
  • Share this:
    ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਵੱਲੋਂ ਗਿ੍ਫ਼ਤਾਰ ਕੀਤੇ ਗਏ ਸੰਦੀਪ ਉਰਫ਼ ਕੇਕੜਾ ਨੇ ਪੁੱਛਗਿੱਛ 'ਚ ਅਹਿਮ ਖੁਲਾਸੇ ਕੀਤੇ ਹਨ। ਉਸ ਨੇ ਦੱਸਿਆ ਹੈ ਕਿ ਉਹ ਆਪਣੇ ਦੋਸਤਾਂ ਨਿੱਕੂ ਅਤੇ ਕੇਸ਼ਵ ਨਾਲ ਸੈਲਫੀ ਲੈਣ ਦੇ ਬਹਾਨੇ ਸਿੱਧੂ ਮੂਸੇਵਾਲਾ ਦੇ ਘਰ ਗਿਆ ਸੀ, ਉੱਥੇ ਉਸ ਨੇ ਥਾਰ ਕਾਰ ਦੀ ਫੋਟੋ ਵੀ ਖਿੱਚੀ ਅਤੇ ਕੇਸ਼ਵ ਅਤੇ ਨਿੱਕੂ ਨੂੰ ਨਾਲ ਲੈ ਕੇ ਇੱਕ ਮੋਟਰਸਾਈਕਲ 'ਤੇ ਬਿਠਾ ਕੇ ਵਾਪਸ ਲੈ ਗਿਆ ਸੀ।

    ਦੋਵੇਂ ਮੁੜ ਕਾਰ 'ਤੇ ਸਵਾਰ ਹੋ ਗਏ ਜਦਕਿ ਕੇਕੜਾ ਮੋਟਰਸਾਈਕਲ ਲੈ ਕੇ ਰਵਾਨਾ ਹੋ ਗਿਆ। ਕੇਕੜਾ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਕੇਕੜਾ ਨਸ਼ੇ ਦਾ ਆਦੀ ਹੈ। ਉਸ ਉੱਤੇ ਪਹਿਲਾਂ ਹੀ ਐਨਡੀਪੀਸੀ ਤਹਿਤ ਮਾਮਲੇ ਦਰਜ ਹਨ।

    ਕੇਕੜੇ ਦੇ ਪਿਤਾ ਬੋਲੇ- ਕੇਕੜਾ ਹੈ ਨਸ਼ੇ ਦਾ ਆਦੀ

    ਕੇਕੜਾ ਨਾਮ ਦਾ ਵਿਅਕਤੀ ਜੋ ਕਤਲ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਨੂੰ ਮਿਲਣ ਦੇ ਦੋਸ਼ 'ਚ ਫੜਿਆ ਗਿਆ ਹੈ। ਉਸਦਾ ਅਸਲੀ ਨਾਮ ਸੰਦੀਪ ਕੇਕੜਾ ਹੈ। ਨਿਊਜ਼18 'ਤੇ ਕੇਕੜੇ ਦੇ ਪਰਿਵਾਰ ਦਾ ਬਿਆਨ ਸਾਹਮਣੇ ਆਇਆ ਹੈ ਕੇਕੜਾ ਦਾ ਪਿਤਾ ਨੇ ਕਿਹਾ ਕੇਕੜਾ ਨਸ਼ੇ ਦਾ ਆਦੀ ਹੈ ਮੈਨੂੰ ਵੀ ਉਸ ਨੇ ਘਰ ਚੋਂ ਕੱਢ ਰੱਖਿਆ। ਸੰਦੀਪ ਕੇਕੜਾ 10-12 ਦਿਨ ਪਹਿਲਾਂ ਘਰ ਆਇਆ ਸੀ,  ਉਹ ਅਜਿਹਾ ਕਰੇਗਾ ਲੱਗਦਾ ਨਹੀਂ ਬਾਕੀ ਕਿਸੇ ਦੇ ਦਿਲ ਚ ਕੀ ਹੈ ਪਤਾ ਨਹੀਂ ਲੱਗਦਾ ਕੇਕੜਾ ਸਿਰਸਾ ਦੇ ਕਾਲਾਂਵਾਲੀ ਦਾ ਰਹਿਣ ਵਾਲਾ ਹੈ।

    ਦੱਸ ਦੇਈਏ ਕਿ ਕੇਕੜੇ ਦੀ 'ਕੁੰਡਲੀ' ਖੰਗਾਲੀ ਗਈ ਹੈ। ਸੰਦੀਪ ਕੇਕੜਾ ਮੂਸੇਵਾਲਾ ਦੀ ਰੇਕੀ ਕਰ ਰਿਹਾ ਸੀ। ਕਤਲ ਵਾਲੇ ਦਿਨ ਕੇਕੜਾ ਮੂਸੇਵਾਲਾ ਨੂੰ ਮਿਲਿਆ ਵੀ ਸੀ। ਫੈਨ ਦੱਸ ਕੇ ਮੂਸੇਵਾਲਾ ਨਾਲ ਸੈਲਫ਼ੀ ਵੀ ਲਈ ਸੀ,ਕਰੀਬ 40 ਮਿੰਟ ਤੱਕ ਮੂਸੇਵਾਲਾ ਦੇ ਘਰ ਕੋਲ ਰਿਹਾ। ਮੂਸੇਵਾਲਾ ਦੀ ਖ਼ਬਰ ਸ਼ੂਟਰਾਂ ਤੱਕ ਪਹੁੰਚਾਈ। ਪਿੰਡ ਮੂਸਾ ਵਿੱਚ ਕੇਕੜਾ ਦੀ ਰਿਸ਼ਤੇਦਾਰੀ ਹੈ। ਕੇਕੜਾ ਕਈ ਮਹੀਨਿਆਂ ਤੋਂ ਮੂਸਾ 'ਚ ਰਹਿ ਰਿਹਾ ਸੀ।
    Published by:Sukhwinder Singh
    First published:

    Tags: Crime news, Mansa, Sidhu Moosewala

    ਅਗਲੀ ਖਬਰ