• Home
 • »
 • News
 • »
 • punjab
 • »
 • ACCUSED OF KILLING A YOUTH WITH SHARP WEAPONS IN NABHA ALSO CARRYING THE BULLET OF THE DECEASED

ਨਾਭਾ 'ਚ ਤੇਜ਼ ਹਥਿਆਰਾਂ ਨਾਲ ਨੌਜਵਾਨ ਦਾ ਕਤਲ, ਮ੍ਰਿਤਕ ਦਾ ਬੁਲੇਟ ਵੀ ਨਾਲ ਲੈ ਗਏ ਮੁਲਜ਼ਮ

ਮ੍ਰਿਤਕ ਦੀ ਫਾਇਲ ਫੋਟੋ

 • Share this:
  ਭੁਪਿੰਦਰ ਸਿੰਘ ਨਾਭਾ

  ਪੰਜਾਬ ਵਿੱਚ ਦਿਨੋਂ ਦਿਨੀਂ ਕਤਲ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਲਗਾਤਾਰ  ਇਜ਼ਾਫ਼ਾ ਹੁੰਦਾ ਜਾ ਰਿਹਾ ਹੈ। ਬੀਤੀ ਰਾਤ ਨਾਭਾ ਬਲਾਕ ਦੇ ਪਿੰਡ ਹੱਲੋਤਾਲੀ ਵਿਖੇ ਦਿਲ ਦਹਿਲਾਉਣ ਵਾਲੀ ਘਟਨਾ ਨੇ ਰੌਂਗਟੇ ਖੜ੍ਹੇ ਕਰ ਦਿੱਤੇ ਪਿੰਡ ਦੇ ਨੌਜਵਾਨ ਸੁਖਚੈਨ ਦਾਸ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ  ਉਸ ਦਾ ਬੁਲਟ ਮੋਟਰਸਾਈਕਲ ਵੀ ਨਾਲ ਲੈ ਗਏ । ਇਹ ਘਟਨਾ ਰਾਤ ਨੌਂ ਵਜੇ ਦੀ ਦੱਸੀ ਜਾ ਰਹੀ ਹੈ ਜਦੋਂ  ਸੁਖਚੈਨ ਦਾਸ  ਪ੍ਰਾਈਵੇਟ ਫੈਕਟਰੀ ਤੋਂ  ਕੰਮ ਕਰਕੇ  ਆਪਣੇ ਘਰ ਪਰਤ ਰਿਹਾ ਸੀ ਤਾਂ  ਉਸ ਦਾ ਰਸਤੇ ਵਿੱਚ ਹੀ ਕਤਲ ਕਰ ਦਿੱਤਾ । ਮੌਕੇ ਉਤੇ ਪੁਲਿਸ ਦੇ ਆਲਾ ਅਧਿਕਾਰੀ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਜੱਟ ਗਏ  ਹਨ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ

  ਦੱਸਣਯੋਗ ਹੈ ਕਿ ਸੁਖਚੈਨ ਦਾਸ ਦੀ ਕਿਸੇ ਵੀ ਨਾਲ ਦੁਸ਼ਮਣੀ ਨਹੀਂ ਸੀ ਇਹ ਕਤਲ ਕਿਸਨੇ ਕੀਤਾ ਇਹ ਪੁਲੀਸ  ਲਈ ਪਹੇਲੀ ਬਣੀ ਹੋਈ ਹੈ। ਸੁਖਚੈਨ ਦਾਸ ਜਦੋਂ ਰਾਤ ਦੀ ਡਿਊਟੀ ਕਰਕੇ ਆਪਣੇ ਘਰ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਹੀ ਘਰ ਪਹੁੰਚਣ ਤੋਂ ਪਹਿਲਾਂ ਹੀ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਾਤਲ ਸੁਖਚੈਨ ਦਾਸ ਦਾ ਬੁਲਟ ਮੋਟਰਸਾਈਕਲ ਵੀ ਨਾਲ ਲੈ ਗਏ ਪੁਲਸ ਹੁਣ ਸੀਸੀਟੀਵੀ ਕੈਮਰਿਆਂ ਦੇ ਆਧਾਰ ਤੇ ਦੋਸ਼ੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ । ਮ੍ਰਿਤਕ ਆਪਣੇ ਪਿੱਛੇ ਬੁੱਢੇ ਮਾਂ ਬਾਪ ਪਤਨੀ ਅਤੇ ਇਕ ਛੋਟੀ ਲਡ਼ਕੀ ਨੂੰ ਛੱਡ ਗਿਆ ਹੈ  ਅਤੇ ਪਰਿਵਾਰ ਸਾਰੀ ਭੁੱਬਾਂ ਮਾਰ ਮਾਰ ਕੇ ਰੋ ਰਿਹਾ ਹੈ।

  ਇਸ ਮੌਕੇ ਤੇ ਮ੍ਰਿਤਕ ਦੇ ਰਿਸ਼ਤੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਸੁਖਚੈਨ ਦਾਸ ਦਾ ਬੀਤੀ ਰਾਤ ਕਤਲ ਕਰ ਦਿੱਤਾ ਗਿਆ ਸਾਨੂੰ ਤਾਂ ਰਾਤ ਨੂੰ ਹੀ ਪਤਾ ਲੱਗਿਆ ਪਰ ਸੁਖਚੈਨ ਦੀ ਕਿਸੇ ਨਾਲ ਵੀ ਦੁਸ਼ਮਣੀ ਨਹੀਂ ਸੀ। ਅਸੀਂ ਤਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਪਿੱਛੇ ਪਹੁੰਚਾਇਆ ਜਾਵੇ ਅਤੇ ਕਤਲ ਦੀ ਗੁੱਥੀ ਨੂੰ ਸੁਲਝਾਇਆ ਜਾਵੇ ।

  ਇਸ ਮੌਕੇ ਤੇ ਥਾਣਾ ਭਾਦਸੋਂ ਦੇ ਐਸ ਐਚ ਓ ਸੁਖਦੇਵ ਸਿੰਘ ਨੇ ਦੱਸਿਆ ਕਿ ਅਸੀਂ ਵੱਖੋ ਵੱਖ ਐਂਗਲ ਤੋਂ ਸੀਸੀਟੀਵੀ ਕੈਮਰੇ ਖੰਘਾਰ ਰਹੇ ਹਾਂ ਅਤੇ ਇਸ ਕਤਲ ਦੇ ਪਿੱਛੇ ਦੋ ਵਿਅਕਤੀਆਂ ਦਾ ਹੱਥ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ। ਇਸ ਸੰਬੰਧ ਵਿਚ ਅਸੀਂ ਮਾਮਲਾ ਦਰਜ ਕਰ ਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
  Published by:Ashish Sharma
  First published:
  Advertisement
  Advertisement