Home /News /punjab /

ਡੇਰਾਬੱਸੀ 'ਚ ਇੱਕ ਕਰੋੜ ਲੁੱਟ ਕੇ ਫਰਾਰ ਹੋਣ ਵਾਲੇ ਮੁਲਜ਼ਮ ਗ੍ਰਿਫ਼ਤਾਰ, ਪੁਲਿਸ ਨੇ ਦੱਸੀ ਸਾਰੀ ਕਹਾਣੀ...

ਡੇਰਾਬੱਸੀ 'ਚ ਇੱਕ ਕਰੋੜ ਲੁੱਟ ਕੇ ਫਰਾਰ ਹੋਣ ਵਾਲੇ ਮੁਲਜ਼ਮ ਗ੍ਰਿਫ਼ਤਾਰ, ਪੁਲਿਸ ਨੇ ਦੱਸੀ ਸਾਰੀ ਕਹਾਣੀ...

ਮੁਲਜ਼ਮਾਂ ਦੇ ਸਬੰਧ 'ਚ ਐੱਸਐੱਸਪੀ ਮੋਹਾਲੀ ਪ੍ਰੈੱਸ ਕਰਕੇ ਜਾਣਕਾਰੀ ਦਿੱਤੀ।

ਮੁਲਜ਼ਮਾਂ ਦੇ ਸਬੰਧ 'ਚ ਐੱਸਐੱਸਪੀ ਮੋਹਾਲੀ ਪ੍ਰੈੱਸ ਕਰਕੇ ਜਾਣਕਾਰੀ ਦਿੱਤੀ।

ਮੁਲਜ਼ਮਾਂ ਦੇ ਸਬੰਧ 'ਚ ਐੱਸਐੱਸਪੀ ਮੋਹਾਲੀ ਪ੍ਰੈੱਸ ਕਰਕੇ ਜਾਣਕਾਰੀ ਦਿੱਤੀ। ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇੰਨਾਂ ਤੋਂ 68 ਲੱਖ ਬਰਾਮਦ ਬਰਾਮਦ ਕੀਤੇ ਗਏ ਹਨ। ਇਸ ਵਿੱਚ ਇੱਕ ਦਿਨ ਪਹਿਲਾਂ ਲੁੱਟੇ ਗਏ ਪ੍ਰਾਪਰਟੀ ਡੀਲਰ ਕੋਲ ਗਏ ਪੰਜ ਲੋਕਾਂ ਦਾ ਰੋਲ ਹੈ।

 • Share this:

  ਮੁਹਾਲੀ : ਡੇਰਾਬੱਸੀ 'ਚ 2 ਦਿਨ ਪਹਿਲਾਂ ਇੱਕ ਕਰੋੜ ਦੀ ਲੁੱਟ ਕਰਕੇ ਗੋਲੀਆਂ ਮਾਰ ਕੇ ਫਰਾਰ ਹੋਏ ਮੁਲਜ਼ਮਾਂ ਨੂੰ ਪਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੇ ਸਬੰਧ 'ਚ ਮੋਹਾਲੀ ਦੇ ਐੱਸ.ਐੱਸ.ਪੀ. ਆਈਪੀਐਸ ਅਧਿਕਾਰੀ ਵਿਵੇਕ ਸ਼ੀਲ ਸੋਨੀ ਨੇ ਪ੍ਰੈੱਸ ਕਰਕੇ ਜਾਣਕਾਰੀ ਦਿੱਤੀ। ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇੰਨਾਂ ਤੋਂ 68 ਲੱਖ ਰੁਪਿਆ ਅਤੇ ਇੱਕ ਗੱਡੀ ਬਰਾਮਦ ਹੋਈ ਹੈ। ਇਸ ਵਾਰਦਾਤ ਵਿੱਚ ਇੱਕ ਮੋਟਰ ਸਾਈਕਲ ਵੀ ਖੋਹਿਆ ਗਿਆ ਸੀ, ਜਿਹੜਾ ਜਿਰਕਪੁਰ ਦੇ ਨੇੜਿਓਂ ਪਹਿਲਾਂ ਹੀ ਬਰਾਮਦ ਹੋ ਗਿਆ ਸੀ। ਇਸ ਵਿੱਚ ਇੱਕ ਦਿਨ ਪਹਿਲਾਂ ਲੁੱਟੇ ਗਏ ਪ੍ਰਾਪਰਟੀ ਡੀਲਰ ਕੋਲ ਗਏ ਪੰਜ ਲੋਕਾਂ ਦਾ ਰੋਲ ਹੈ। ਲੁੱਟ ਦੀ ਵਾਰਦਾਤ ਤੋਂ ਬਾਅਦ ਦੋ ਬੰਦਿਆਂ ਤੇ ਪਰਚਾ ਦਰਜ ਕੀਤਾ ਗਿਆ ਸੀ। ਹੁਣ ਤੱਕ ਤਿੰਨ ਬੰਦੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ। ਜਦਕਿ ਦੋ ਹੋਰ ਮੁਲਜ਼ਮਾਂ ਦੀ ਤਲਾਸ਼ ਹੈ।

  ਐਸਐਸਪੀ ਨੇ ਕਿਹਾ ਕਿ ਇਹ ਪੰਜੇ ਵਿਅਕਤੀ ਲੁੱਟ ਦੀ ਵਾਰਦਾਤ ਤੋਂ ਇੱਕ ਦਿਨ ਪਹਿਲਾਂ ਵੀ ਪ੍ਰਾਪਰਟੀ ਦਾ ਸੌਦਾ ਕਰਨ ਦੇ ਬਹਾਨੇ ਇਸੇ ਪ੍ਰਾਪਰਟੀ ਡੀਲਰ ਕੋਲ ਗਏ ਸਨ। ਉਨ੍ਹਾਂ ਨੇ ਕਰੀਬ 4-5 ਘੰਟੇ ਦੁਕਾਨ ਤੇ ਰਹੇ ਸਨ। ਉਹ ਪਹਿਲਾਂ ਤੋਂ ਹੀ ਲੁੱਟ ਦੀ ਮਨਸ਼ਾ ਤਹਿਤ ਕੰਮ ਕਰ ਰਹੇ ਸਨ। ਇਸਦੇ ਲਈ ਮੁਲਜ਼ਮਾਂ ਨੇ ਪੂਰੀ ਰੇਕੀ ਕੀਤੀ ਹੋਈ ਸੀ ਕਿ ਪੈਸੇ ਕਿੰਝ ਲੁੱਟਣੇ ਹਨ। ਹੁਣ ਤੱਕ ਦੀ ਜਾਂਚ ਵਿੱਚ ਪੰਜ ਲੋਕਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ , ਜਿੰਨਾਂ ਵਿੱਚੋਂ ਤਿੰਨ ਫੜੇ ਜਾ ਚੁੱਕੇ ਹਨ ਜਦਕਿ ਦੋ ਹਾਲੇ ਕਾਬੂ ਕਰਨੇ ਬਾਕੀ ਹਨ। ਇੰਨਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਕੇ ਬਾਕੀ ਦੇ ਪੈਸੇ ਵੀ ਬਰਾਮਦ ਕਰਾਂਗੇ।

  ਜ਼ਿਕਰਯੋਗ ਹੈ ਕਿ ਡੇਰਾਬਸੀ-ਬਰਵਾਲਾ ਚੌਕ ਨੇੜੇ ਸਥਿਤ ਐਸ.ਬੀ.ਆਈ ਬੈਂਕ ਕੋਲ  ਲੁਟੇਰਿਆਂ ਨੇ ਗੋਲੀ ਚਲਾ ਕੇ ਇੱਕ ਪ੍ਰਾਪਰਟੀ ਡੀਲਰ ਤੋਂ ਡੇਢ ਕਰੋੜ ਰੁਪਏ ਲੁੱਟ ਲਏ ਸਨ। ਜਾਂਦੇ ਸਮੇਂ ਲੁਟੇਰਿਆਂ ਵੱਲੋਂ ਕੀਤੀ ਗੋਲੀਬਾਰੀ ਕਾਰਨ ਸਬਜੀ ਵੇਚਣ ਵਾਲੇ ਮੁਹੰਮਦ ਸਾਜਿਦ ਨਾਂ ਦੇ ਵਿਅਕਤੀ ਨੂੰ ਗੋਲੀ ਲੱਗੀ ਹੈ।ਉਸਨੂੰ ਜ਼ਖਮੀ ਹਾਲਤ ਵਿੱਚ ਪਹਿਲਾਂ ਡੇਰਾਬਸੀ ਸਿਵਲ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਜੀਐਮਸੀਐਚ 32 ਰੈਫਰ ਕਰ ਦਿੱਤਾ ਹੈ।

  ਸ਼ਿਕਾਇਤਕਰਤਾ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਆਪਣੀ ਜੱਦੀ ਜ਼ਮੀਨ ਕਿਸੇ ਨੂੰ ਵੇਚ ਦਿੱਤੀ ਸੀ, ਜਿਸ ਦੇ ਬਦਲੇ ਉਹ ਉਸ ਨੂੰ ਇਕ ਕਰੋੜ ਨਕਦ ਦੇਣ ਲਈ ਉਸ ਦੇ ਦਫਤਰ ਆਇਆ ਸੀ। ਹਰਜੀਤ ਨੇ ਦੋਸ਼ ਲਾਇਆ ਕਿ ਉਹ ਲੁਟੇਰੇ ਨਿਕਲੇ ਹਨ। ਇਨ੍ਹਾਂ ਵਿੱਚੋਂ ਚਾਰ ਵਿਅਕਤੀ ਉਸ ਨੂੰ ਬੰਦੂਕ ਦਿਖਾ ਕੇ ਉਸ ਦੇ ਦਫ਼ਤਰ ਵਿੱਚੋਂ ਪੈਸੇ ਲੈ ਕੇ ਫਰਾਰ ਹੋ ਗਏ ਹਨ।

  ਪ੍ਰਾਪਰਟੀ ਡੀਲਰ ਹਰਜੀਤ ਸਿੰਘ ਰਾਮਪਾਲ ਵਾਸੀ ਸਾਧੂਨਗਰ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਇਕ ਸ਼ੱਕੀ ਵਿਅਕਤੀ ਨਾਲ ਪ੍ਰਾਪਰਟੀ ਡੀਲ ਦੀ ਗੱਲ ਕਰ ਰਿਹਾ ਸੀ ਪਰ ਅੱਜ ਉਹ ਤਿੰਨ ਵਿਅਕਤੀਆਂ ਨੂੰ ਨਾਲ ਲੈ ਕੇ ਆਇਆ, ਜਿਨ੍ਹਾਂ ਕੋਲ ਪਿਸਤੌਲ ਸੀ ਅਤੇ ਉਨ੍ਹਾਂ ਕੋਲੋਂ ਪੈਸਿਆਂ ਵਾਲਾ ਬੈਗ ਖੋਹ ਲਿਆ। ਉਸਦੇ ਦਫਤਰ ਤੋਂ. ਜਦੋਂ ਉਹ ਭੱਜ ਰਹੇ ਸਨ, ਰਾਮਪਾਲ ਨੇ ਅਲਾਰਮ ਵਜਾਇਆ ਜਿਸ ਤੋਂ ਬਾਅਦ ਨੇੜਲੇ ਵਿਕਰੇਤਾ ਨੇ ਸ਼ੱਕੀ ਵਿਅਕਤੀਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ। ਝਗੜੇ ਦੌਰਾਨ ਇੱਕ ਸ਼ੱਕੀ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਵਿਕਰੇਤਾ ਦੇ ਸਿਰ ਵਿੱਚ ਸੱਟ ਲੱਗ ਗਈ। ਤੇਜ਼ੀ ਨਾਲ ਭੱਜਣ ਦੀ ਕੋਸ਼ਿਸ਼ 'ਚ ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਸਥਾਨਕ ਨਿਵਾਸੀ ਗੋਵਿੰਦਾ ਦੀ ਬਾਈਕ ਜ਼ਬਰਦਸਤੀ ਖੋਹ ਲਈ ਅਤੇ ਫਰਾਰ ਹੋ ਗਏ।

  Published by:Sukhwinder Singh
  First published:

  Tags: Crime news, Loot, Mohali, Punjab Police