ਬਜ਼ੁਰਗ ਮਹਿਲਾ ਨੇ ਦਿੱਤਾ ਕੰਗਣਾ ਨੂੰ ਮੋੜਵਾਂ ਜਵਾਬ-ਮੇਰੇ ਨਾਲ ਆ ਕੇ ਨੱਕੇ ਮੋੜ ਤੈਨੂੰ...

News18 Punjabi | News18 Punjab
Updated: December 2, 2020, 3:24 PM IST
share image
ਬਜ਼ੁਰਗ ਮਹਿਲਾ ਨੇ ਦਿੱਤਾ ਕੰਗਣਾ ਨੂੰ ਮੋੜਵਾਂ ਜਵਾਬ-ਮੇਰੇ ਨਾਲ ਆ ਕੇ ਨੱਕੇ ਮੋੜ ਤੈਨੂੰ...
ਬਜ਼ੁਰਗ ਮਹਿਲਾ ਨੇ ਦਿੱਤਾ ਕੰਗਣਾ ਨੂੰ ਮੋੜਵਾਂ ਜਵਾਬ-ਮੇਰੇ ਨਾਲ ਆ ਕੇ ਨੱਕੇ ਮੋੜ ਤੈਨੂੰ... (ਫੋਟੋ ਕੈ. ਟਵੀਟਰ)

  • Share this:
  • Facebook share img
  • Twitter share img
  • Linkedin share img
ਕਿਸਾਨ ਅੰਦੋਲਨ ਵਿਚ ਸ਼ਾਮਲ ਹੋਏ ਜਾ ਰਹੀ ਪੰਜਾਬ ਦੀ ਬਜ਼ੁਗਰ ਔਰਤ ਦੀ ਤਸਵੀਰ ਸੋਸ਼ਲ ਮੀਡੀਆ ਉਤੇ ਪਾ ਕੇ  ਮਾੜੀ ਟਿੱਪਣੀ ਕਰਨ ਵਾਲੀ ਅਦਾਕਾਰਾ ਕੰਗਣਾ ਰਣੌਤ ਖਿਲਾਫ ਪੰਜਾਬੀਆਂ ਦਾ ਗੁੱਸਾ ਵਧਦਾ ਜਾ ਰਿਹਾ ਹੈ।

ਹੁਣ ਇਸ ਬਜ਼ੁਗਰ ਔਰਤ ਨੇ ਵੀ ਕੰਗਣਾ ਨੂੰ ਝਾੜ ਪਾਉਂਦੇ ਹੋਏ ਆਖਿਆ ਹੈ ਕਿ- ਤੂੰ ਆਖ ਰਹੀ ਹੈਂ ਕਿ ਮੇਰੇ ਵਰਗੀਆਂ 100 ਰੁਪਏ ਲੈ ਕੇ ਕਿਸਾਨ ਧਰਨੇ ਵਿਚ ਜਾ ਰਹੀਆਂ ਹਨ, ਮੈਂ ਤੈਨੂੰ 10-20 ਰੁਪਏ ਵੱਧ ਦੇ ਦੇਵਾਂਗੇ, ਮੇਰੇ ਨਾਲ ਕਹੀ ਚੁੱਕ ਕੇ ਨੱਕੇ ਮੋੜ। ਇਸ ਬਿਰਧ ਔਰਤ ਦਾ ਦਾਅਵਾ ਹੈ ਕਿ ਉਹ ਇਸ ਉਮਰੇ ਵੀ ਖੇਤਾਂ ਵਿਚ ਕੰਮ ਕਰਦੀ ਹੈ ਤੇ ਉਸ ਕੋਲ ਇਕ ਪਲ ਦਾ ਵਿਹਲ ਨਹੀਂ ਪਰ ਇਹ (ਕੰਗਣਾ) ਆਖ ਰਹੀ ਹੈ ਕਿ ਮੇਰੇ ਵਰਗੀਆਂ 100 ਰੁਪਏ ਲੈ ਕੇ ਧਰਨੇ ਵਿਚ ਜਾ ਰਹੀਆਂ ਹਨ। ਬੇਬੇ ਨੇ ਕੰਗਣਾ ਨੂੰ ਬੜੀਆਂ ਲਾਹਨਤਾਂ ਪਾਈਆਂ ਹਨ, ਵੇਖੋ ਵੀਡੀਓ..
ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬੀ ਫ਼ਿਲਮ ਤੇ ਸੰਗੀਤ ਜਗਤ ਨਾਲ ਜੁੜੇ ਵਿਅਕਤੀਆਂ ਵੱਲੋਂ ਕੰਗਨਾ ਖ਼ਿਲਾਫ਼ ਨਿੱਤਰਦਿਆਂ ਉਸ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ। ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ, ਗਿੱਪੀ ਗਰੇਵਾਲ, ਜੈਜ਼ੀ ਬੀ, ਐਮੀ ਵਿਰਕ, ਗੁਰੂ ਰੰਧਾਵਾ, ਅਦਾਕਾਰਾ ਸਰਗੁਣ ਮਹਿਤਾ, ਸਿੰਮੀ ਚਾਹਲ, ਸਾਰਾ ਗੁਰਪਾਲ, ਪ੍ਰਭ ਗਿੱਲ, ਗੁਰਪ੍ਰੀਤ ਘੁੱਗੀ ਤੋਂ ਇਲਾਵਾ ਹੋਰ ਬਹੁਤ ਸਾਰੇ ਅਦਾਕਾਰਾਂ ਅਤੇ ਗਾਇਕਾਂ ਵੱਲੋਂ ਕੰਗਨਾ ਰਣੌਤ ਨੂੰ ਖੁੱਲ੍ਹ ਕੇ ਟਵਿੱਟਰ ਅਤੇ ਫ਼ੇਸਬੁੱਕ ’ਤੇ ਵੰਗਾਰਿਆ ਗਿਆ ਹੈ।
Published by: Gurwinder Singh
First published: December 2, 2020, 3:24 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading