"ਜੇਕਰ ਮੈਂ ਸਿਆਸੀ ਪਾਰਟੀ 'ਚ ਜਾਂਦੀ ਹਾਂ ਤਾਂ ਮੈਂ ਕਿਸਾਨੀ ਮੋਰਚੇ ਲਈ ਗੱਦਾਰ ਹੋਵਾਂਗੀ" -ਸੋਨੀਆ ਮਾਨ

Punjab Assembly election 2022 : ਇਸ ਵੀਡੀਓ ਵਿੱਚ ਸੋਨੀਆ ਮਾਨ ਇੱਕ ਸਟੇਜ ਤੋਂ ਲੋਕਾਂ ਨੂੰ ਸਪਸ਼ੱਟ ਕਹਿ ਰਹੀ ਹੈ ਕਿ "ਜੇਕਰ ਮੈਂ ਸਿਆਸੀ ਪਾਰਟੀ 'ਚ ਜਾਂਦੀ ਹਾਂ ਤਾਂ ਮੈਂ ਕਿਸਾਨੀ ਮੋਰਚੇ ਲਈ ਗੱਦਾਰ ਹੋਵਾਂਗੀ" 

"ਜੇਕਰ ਮੈਂ ਸਿਆਸੀ ਪਾਰਟੀ 'ਚ ਜਾਂਦੀ ਹਾਂ ਤਾਂ ਮੈਂ ਕਿਸਾਨੀ ਮੋਰਚੇ ਲਈ ਗੱਦਾਰ ਹੋਵਾਂਗੀ" -ਸੋਨੀਆ ਮਾਨ

 • Share this:
  ਚੰਡੀਗੜ੍ਹ : ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਮੋਰਚੇ ਵਿੱਚ ਸ਼ੁਰੂ ਤੋਂ ਡਟੀ ਅਦਾਕਾਰ ਸੋਨੀਆ ਮਾਨ(Actress Sonia Mann )ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੇ ਖਦਸ਼ੇ ਤੋਂ ਬਾਅਦ ਸ਼ੋਸਲ ਮੀਡੀਆ ਉੱਤੇ ਉਨ੍ਹਾਂ ਦੀ ਇੱਕ ਪੁਰਾਣੀ ਵੀਡੀਓ ਧੜੱਲੇ ਨਾਲ ਵਾਇਰਲ ਹੋਣ ਲੱਗੀ ਹੈ। ਇਸ ਵੀਡੀਓ ਵਿੱਚ ਸੋਨੀਆ ਮਾਨ ਇੱਕ ਸਟੇਜ ਤੋਂ ਲੋਕਾਂ ਨੂੰ ਸਪਸ਼ੱਟ ਕਹਿ ਰਹੀ ਹੈ ਕਿ "ਜੇਕਰ ਮੈਂ ਸਿਆਸੀ ਪਾਰਟੀ 'ਚ ਜਾਂਦੀ ਹਾਂ ਤਾਂ ਮੈਂ ਕਿਸਾਨੀ ਮੋਰਚੇ ਲਈ ਗੱਦਾਰ ਹੋਵਾਂਗੀ"

  ਵੀਡੀਓ ਵਿੱਚ ਉਹ ਕਹਿ ਰਹੇ ਹਨ ਕਿ 'ਮੈਂ ਇਸ ਮੋਰਚੇ ਵਿੱਚ ਰਹਿੰਦੀ ਹਾਂ ਤੇ ਸੱਚ ਬੋਲਦੀ ਹਾਂ ਕਿ ਜੇ ਮੈਂ ਵੀ ਕਿਸੇ ਪਾਰਟੀ ਦੀ ਸਿਆਸੀ ਪਾਰਟੀ ਵਿੱਚ ਜਾਵਾਂ ਤਾਂ ਮੈਂ ਗਦਾਰ ਹਾਂ, ਸੋਨੀਆ ਮਾਨ ਗਦਾਰ ਹੋਵੇਗੀ ਸਭ ਤੋਂ ਪਹਿਲਾਂ ਜੇ ਉਹ ਕਿਸੇ ਵੀ ਸਿਆਸੀ ਪਾਰਟੀ ਵਿੱਚ ਜਾਵੇਗੀ, ਕਿਉਂਕਿ ਮੇਰਾ ਇਸ ਮੋਰਚੇ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ ਜੇ ਮੈਂ ਉਸ ਸਿਆਸੀ ਪਾਰਟੀ ਜਾਊਂ'

  ਦੂਜੇ ਪਾਸੇ ਇਹ ਖ਼ਬਰ ਆ ਰਹੀ ਹੈ ਕਿ ਸੋਨੀਆ ਮਾਨ ਨੇ ਫਿਲਹਾਲ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਇਰਾਦਾ ਟਾਲ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਅਕਾਲੀ ਦਲ ਨੂੰ ਸੋਨੀਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਚੰਡੀਗੜ੍ਹ ਵਿੱਚ  ਪ੍ਰੋਗਰਾਮ ਰੱਖਿਆ ਸੀ ਪਰ ਉਹ ਉੱਥੇ ਨਹੀਂ ਪਹੁੰਚੇ। ਇਸਦੀ ਵਜ੍ਹਾ ਸੋਸ਼ਲ ਮੀਡੀਆ ਉੱਤੇ ਕੱਲ੍ਹ ਤੋਂ ਸੋਨੀਆਂ ਖਿਲਾਫ ਹੋ ਰਹੀ ਅਲੋਚਨਾ ਦੱਸੀ ਜਾ ਰਹੀ ਹੈ। ਇਹ  ਵੀ ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਸੰਪਰਕ ਵਿੱਚ ਹੈ।

  ਇੱਥੇ ਧਿਆਨਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਮੁਹਾਲੀ ਹਲਕੇ ਦੀ ਸੀਟ ਬਸਪਾ ਨੂੰ ਮਿਲੀ ਹੈ। ਜਿਸਦੇ ਲਈ ਬਸਪਾ ਨੇ ਬਕਾਇਦਾ ਰੂਪ ਵਿੱਚ ਗੁਰਮੀਤ ਸਿੰਘ ਬਾਕਰਪੁਰ ਨੂੰ ਮੁਹਾਲੀ ਹਲਕੇ ਦਾ ਇੰਚਾਰਜ ਵੀ ਲਗਾ ਦਿੱਤਾ ਹੈ। ਪਰ ਹੁਣ ਸੋਨੀਆ ਮਾਨ ਦੇ ਇਸ ਹਲਕੇ ਤੋਂ ਚੋਣ ਲੜਣ ਦੀ ਚਰਚਾ ਨਾਲ ਅਕਾਲੀ ਦਲ ਵੱਲੋਂ ਬਸਪਾ ਤੋਂ ਇਹ ਸੀਟ ਲਈ ਜਾ ਸਕਦੀ ਹੈ।

  ਕਿਸਾਨ ਮੋਰਚੇ ਦੇ ਨਾਲ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿਣ ਵਾਲੀ ਸੋਨੀਆ ਮਾਨ ਵੱਲੋਂ ਫਿਲਹਾਲ ਇਸ ਖ਼ਬਰ ਦਾ ਕੋਈ ਖੰਡਨ ਨਹੀਂ ਕੀਤਾ ਗਿਆ ਹੈ। ਇਸ ਲਈ ਲੋਕ ਪੁੱਛ ਰਹੇ ਹਨ ਜੇਕਰ ਅਦਾਕਾਰਾ ਸਿਆਸੀ ਪਾਰਟੀ ਵਿੱਚ ਸ਼ਾਮਲ ਨਹੀਂ ਉਹ ਰਹੀ ਤਾਂ ਉਸਨੂੰ ਲੋਕਾਂ ਸਾਹਮਣੇ ਖੁੱਲ ਕੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ।

  ਕਿਸਾਨਾਂ ਵੱਲੋਂ ਅਦਾਕਾਰਾ ਨੂੰ ਪਿੰਡਾਂ ਵਿੱਚ ਘੇਰਣ ਦਾ  ਐਲਾਨ

  ਅਦਾਕਾਰਾ ਦੇ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਮੋਹਾਲੀ ਤੋਂ ਚੋਣ ਲੜ੍ਹਣ ਦੀ ਖ਼ਬਰ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਸਿੱਧੂਪਰ ਨੇ ਜ਼ਿਲ੍ਹਾ ਮੁਹਾਲੀ ਦੇ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਸਿਆਊ ਤੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਕਰਾਲਾ ਨੇ ਵਿਰੋਧ ਕੀਤਾ ਹੈ। ਉਨ੍ਹਾਂ ਨੇ ਸੋਨੀਆ ਨੂੰ ਚਿਤਾਵਾਨੀ ਦਿੱਤੀ ਕਿ ਜੇਕਰ ਉਹ ਮੁਹਾਲੀ ਤੋਂ ਚੋਣ ਲੜਦੀ ਹੈ ਤਾਂ ਜੱਥੇਬੰਦੀ ਪਿੰਡਾਂ ਵਿੱਚ ਉਸਦਾ ਵਿਰੋਧ ਕਰੇਗੀ।

  ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਨੀਆ ਮਾਨ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਚਰਚੇ ਸਨ ਪਰ ਬਆਦ ਵਿੱਚ ਸੋਨੀਆ ਨੇ ਇੰਨਾਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਸੀ। ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਕਿਸਾਨ ਅੰਦੋਲਨ ਖਤਮ ਹੁੰਦੇ ਸਾਰ ਹੀ ਉਹ ਸੋਚੇਗੀ ਕਿ ਉਸਨੇ ਮੁੜ ਫਿਲਮਾਂ ਵਿੱਚ ਕੰਮ ਕਰਨਾ ਹੈ ਜਾਂ ਰਾਜਨੀਤੀ ਵਿੱਚ ਜਾਣਾ ਹੈ। ਪਰ ਹੁਣ ਉਨ੍ਹਾਂ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੇ ਚਰਚੇ ਹਨ।

  ਪੰਜਾਬ ਦੇ ਲਗਭਗ ਸਾਰੇ ਕਲਾਕਾਰ ਅਤੇ ਗਾਇਕ ਸ਼ੁਰੂ ਤੋਂ ਹੀ ਅੰਦੋਲਨ ਦੇ ਸਮਰਥਨ ਵਿੱਚ ਹਨ। ਕੋਈ ਕਿਸਾਨਾਂ 'ਤੇ ਗੀਤ ਬਣਾ ਰਿਹਾ ਹੈ ਤੇ ਕੋਈ ਲੰਗਰਾਂ 'ਚ ਸੇਵਾ ਕਰ ਰਿਹਾ ਹੈ। ਅਦਾਕਾਰਾ ਸੋਨੀਆ ਮਾਨ ਵੀ ਲਗਾਤਾਰ ਇਸ ਅੰਦੋਲਨ ਦਾ ਹਿੱਸਾ ਬਣ ਚੁੱਕੀ ਹੈ। ਅਕਸਰ ਉਹ ਲੰਗਰ ਵਿੱਚ ਸੇਵਾ ਕਰਦੇ, ਰੋਟੀਆਂ ਬਣਾਉਂਦੇ, ਸਫ਼ਾਈ ਕਰਦੇ ਅਤੇ ਸਟੇਜ 'ਤੇ ਕਿਸਾਨ ਏਕਤਾ ਦੀ ਤਾਰੀਫ਼ ਕਰਦੇ ਦੇਖੇ ਜਾ ਸਕਦੇ ਹਨ। ਇਸ ਦੇ ਨਾਲ ਹੀ ਕਿਸਾਨਾਂ ਉੱਤੇ ਉੱਠ ਦੇ ਮੁੱਦਿਆਂ ਤੇ ਵੀ ਆਪਣੀ ਬੇਬਾਕ ਰਾਏ ਰੱਖਦੀ ਹੈ।
  Published by:Sukhwinder Singh
  First published: