Home /News /punjab /

ਦਲਿਤ ਕਲੋਨੀ 'ਚ ਧਰਮਸ਼ਾਲਾ ਦੀ ਉਸਾਰੀ ਸਮੇਂ ਬਣੇ ਤਣਾਅ ਦੀ ਤੱਥ ਖੋਜ ਰਿਪੋਰਟ, ਇੰਨਾਂ ਖਿਲਾਫ ਕਾਰਵਾਈ ਦੀ ਮੰਗ

ਦਲਿਤ ਕਲੋਨੀ 'ਚ ਧਰਮਸ਼ਾਲਾ ਦੀ ਉਸਾਰੀ ਸਮੇਂ ਬਣੇ ਤਣਾਅ ਦੀ ਤੱਥ ਖੋਜ ਰਿਪੋਰਟ, ਇੰਨਾਂ ਖਿਲਾਫ ਕਾਰਵਾਈ ਦੀ ਮੰਗ

ਦਲਿਤ ਕਲੋਨੀ 'ਚ ਧਰਮਸ਼ਾਲਾ ਦੀ ਉਸਾਰੀ ਸਮੇਂ ਬਣੇ ਤਣਾਅ ਦੀ ਤੱਥ ਖੋਜ ਰਿਪੋਰਟ ਜਾਰੀ ਕਦੇ ਹੋਏ ਮੈਬਰ।

ਦਲਿਤ ਕਲੋਨੀ 'ਚ ਧਰਮਸ਼ਾਲਾ ਦੀ ਉਸਾਰੀ ਸਮੇਂ ਬਣੇ ਤਣਾਅ ਦੀ ਤੱਥ ਖੋਜ ਰਿਪੋਰਟ ਜਾਰੀ ਕਦੇ ਹੋਏ ਮੈਬਰ।

ਜਾਂਚ ਰਿਪੋਰਟ ਵਿੱਚ ਮੰਗ ਕੀਤੀ ਹੈ ਕਿ ਜਾਤੀ ਤੁਅਸਬ ਅਧੀਨ ਧਰਮਸ਼ਾਲਾ ਦੀ ਉਸਾਰੀ ਵਿੱਚ ਰੋੜਾ ਅਟਕਾਉਣ ਦੇ ਜੁੰਮੇਵਾਰ ਵਿਆਕਤੀਆਂ ਜਾਤ ਪਾਤੀ ਧੱਕਾ ਕਰਨ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੰਚਾਇਤ ਅਤੇ ਪੰਚਾਇਤੀ ਵਿਭਾਗ ਚਲ ਰਹੇ ਕੇਸ ਦੀ ਜਲਦੀ ਸੁਣਵਾਈ ਲਈ ਪੈਰਵਾਈ ਕਰਕੇ ਕੇਸ ਨੂੰ ਪੰਚਾਇਤ ਦੇ ਹੱਕ ਵਿਚ ਕਰਵਾਉਣ ਦੇ ਗੰਭੀਰ ਉਪਰਾਲੇ ਕੀਤੇ ਜਾਣ।

ਹੋਰ ਪੜ੍ਹੋ ...
 • Share this:

  ਸੰਗਰੂਰ : ਜਮਹੂਰੀ ਅਧਿਕਾਰ ਸਭਾ ਦੀ ਜਿਲ੍ਹਾ ਸੰਗਰੂਰ ਇਕਾਈ ਨੇ ਆਪਣੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਉਪਰੰਤ ਥਾਣਾ ਭਵਾਨੀਗੜ੍ਹ ਦੇ ਪਿੰਡ ਫਤਿਹਗੜ੍ਹ ਭਾਦਸੋਂ ਵਿਖੇ ਦਲਿਤ ਕਲੋਨੀ ਵਿੱਚ ਧਰਮਸ਼ਾਲਾ ਦੀ ਉਸਾਰੀ ਸਮੇਂ ਬਣੇ ਤਣਾਅ ਵਾਲੇ ਮਾਹੌਲ ਸੰਬੰਧੀ ਆਪਣੀ ਤੱਥ ਖੋਜ ਰਿਪੋਰਟ ਨੂੰ ਜਾਰੀ ਕੀਤਾ। ਜਿਸ ਵਿਚ ਧੱਕਾ ਕਰਨ ਦੇ ਜੁੰਮੇਵਾਰ ਵਿਆਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਅਤੇ ਸ਼ਾਮਲਾਤ ਜਮੀਨ ਦੇ ਅਦਾਲਤੀ ਕੇਸਾਂ ਦੀ ਜਲਦੀ ਸੁਣਵਾਈ ਕਰਵਾ ਕੇ ਇਸ ਨੂੰ ਪੰਚਾਇਤ ਦੇ ਹੱਕ ਵਿਚ ਕਰਵਾਉਣ ਦੀ ਮੰਗ ਕੀਤੀ ਹੈ।

  ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਨਵਰੀ ਦੇ ਪਹਿਲੇ ਪੰਦਰਵਾੜੇ ਵਿਚ ਪਿੰਡ ਵਿੱਚ ਬਣੇ ਤਨਾਅ ਸੰਬੰਧੀ ਆਈਆਂ ਮੀਡੀਆ ਰਿਪੋਰਟਾਂ ਉਪਰੰਤ ਸਭਾ ਵਲੋਂ ਜਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ, ਸਕੱਤਰ ਕੁਲਦੀਪ ਸਿੰਘ ਸਹਾਇਕ ਸਕੱਤਰ ਕੁਲਵਿੰਦਰ ਬੰਟੀ ਅਤੇ ਕਾਰਜਕਾਰਨੀ ਦੇ ਮੈਂਬਰਾਂ ਬਸ਼ੇਸ਼ਰ ਰਾਮ ਤੇ ਦਰਸ਼ਨ ਸਿੰਘ ਕੁਨਰਾਂ ਨੂੰ ਸ਼ਾਮਲ ਕਰਕੇ ਤੱਥ ਖੋਜ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਨੇ ਪਿੰਡ ਦਾ ਦੌਰਾ ਕਰਕੇ ਸਰਪੰਚ, ਐਸ ਸੀ ਭਾਈਚਾਰੇ ਦੇ ਮੋਹਤਬਰ ਵਿਅਕਤੀਆਂ, ਕਿਸਾਨ ਯੂਨੀਅਨਾਂ ਦੇ ਆਗੂਆਂ ਸਮੇਤ ਵਿਆਕਤੀਆਂ ਨਾਲ ਗੱਲਬਾਤ ਕਰਕੇ ਅਤੇ ਮਾਲ ਦੇ ਰਿਕਾਰਡ ਦੀ ਘੋਖ ਪੜਤਾਲ ਕਰਕੇ ਇਸ ਮੁੱਦੇ ਵਾਰੇ ਗਹਿਰਾਈ ਨਾਲ ਜਾਣਕਾਰੀ ਹਾਸਲ ਕੀਤੀ।

  ਇਸ ਉਪਰੰਤ ਕੱਢੇ ਸਿੱਟਿਆਂ ਵਿਚ ਕਮੇਟੀ ਨੇ ਕਿਹਾ ਹੈ ਕਿ ਜਿਸ ਜਮੀਨ ਉਪਰ ਉਸਾਰੀ ਕੀਤੀ ਜਾ ਰਹੀ ਸੀ ਉਸ ਉਪਰ ਪਹਿਲਾਂ ਹੀ ਪੰਚਾਇਤ ਕਾਬਜ ਹੈ ਅਤੇ ਇਸ ਦਾ ਕੋਈ ਅਦਾਲਤੀ ਜਾਂ ਕੋਈ ਹੋਰ ਝਗੜਾ ਨਹੀਂ ਹੈ।

  ਪਿੰਡ ਵਿੱਚ ਜਾਂਚ ਦੌਰਾਨ ਜਮਹੂਰੀ ਅਧਿਕਾਰ ਸਭਾ ਦੀ ਜਿਲ੍ਹਾ ਕਮੇਟੀ ਦੇ ਮੈਂਬਰ।

  ਇਹ ਝਗੜੇ ਲਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਪਿੰਡ ਇਕਾਈ ਮੁੱਖ ਰੂਪ ਵਿਚ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਪਿੰਡ ਇਕਾਈ ਸਹਾਇਕ ਰੂਪ ਵਿਚ ਜੁੰਮੇਵਾਰ ਹਨ। ਜਿਨ੍ਹਾਂ ਨੂੰ ਆਪਣੇ ਜਾਤੀ ਤੁਅਸਬਾਂ ਅਧੀਨ ਐੱਸ ਸੀ ਭਾਈਚਾਰੇ ਨੂੰ ਕੁਝ ਵੀ ਉਹਨਾਂ ਦੇ ਹੱਕ ਦੇ ਤੌਰ ਦੇਣਾ ਪ੍ਰਵਾਨ ਨਹੀਂ ਹੈ ਸਗੋਂ ਹਰ ਚੀਜ ਨੂੰ ਖਰਾਇਤ ਦੇ ਤੌਰ ਤੇ ਦੇਣਾ ਚਾਹੁੰਦੇ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਤਕਰੀਬਨ 300 ਵਿੱਘੇ ਦੇਹ ਸ਼ਾਮਲਾਤ ਵਿੱਚੋਂ ਸਿਰਫ ਚਾਰ ਕਿਲਿਆਂ ਉਪਰ ਪੰਚਾਇਤ ਦਾ ਕਬਜਾ ਹੈ ਬਾਕੀ ਉਪਰ ਕਾਫੀ ਸਾਲਾਂ ਤੋਂ ਕਿਸਾਨਾਂ ਵਲੋਂ ਰਾਜਸੀ ਲੋਕਾਂ ਅਤੇ ਧਨਾਢ ਕਿਸਾਨਾਂ ਦੀ ਸਹਿ ਤੇ ਕਬਜਾ ਕੀਤਾ ਹੋਇਆ ਹੈ। ਜਿਸ ਨਾਲ ਗਰੀਬ ਕਿਸਾਨ ਅਤੇ ਦਲਿਤ ਪਰਿਵਾਰ ਇਹ ਜਮੀਨ ਠੇਕੇ ਤੇ ਲੈਣ ਤੋਂ ਵੀ ਵਾਂਝੇ ਕਰ ਦਿੱਤੇ ਹਨ।

  ਜਾਂਚ ਰਿਪੋਰਟ ਵਿੱਚ ਮੰਗ ਕੀਤੀ ਹੈ ਕਿ ਜਾਤੀ ਤੁਅਸਬ ਅਧੀਨ ਧਰਮਸ਼ਾਲਾ ਦੀ ਉਸਾਰੀ ਵਿੱਚ ਰੋੜਾ ਅਟਕਾਉਣ ਦੇ ਜੁੰਮੇਵਾਰ ਵਿਆਕਤੀਆਂ ਜਾਤ ਪਾਤੀ ਧੱਕਾ ਕਰਨ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੰਚਾਇਤ ਅਤੇ ਪੰਚਾਇਤੀ ਵਿਭਾਗ ਚਲ ਰਹੇ ਕੇਸ ਦੀ ਜਲਦੀ ਸੁਣਵਾਈ ਲਈ ਪੈਰਵਾਈ ਕਰਕੇ ਕੇਸ ਨੂੰ ਪੰਚਾਇਤ ਦੇ ਹੱਕ ਵਿਚ ਕਰਵਾਉਣ ਦੇ ਗੰਭੀਰ ਉਪਰਾਲੇ ਕੀਤੇ ਜਾਣ।


  ਜਮੀਨੀ ਹੱਦਬੰਦੀ ਕਾਨੂੰਨ ਨੂੰ ਲਾਗੂ ਕਰਕੇ ਵਾਧੂ ਜਮੀਨ ਜਬਤ ਕਰਕੇ ਖੇਤੀ ਨਾਲ ਜੁੜੇ ਬੇਜ਼ਮੀਨੇ ਕਿਸਾਨਾਂ ਮਜਦੂਰਾਂ ਨੂੰ ਦਿੱਤੀ ਜਾਵੇ। ਅਦਾਲਤਾਂ ਵਿੱਚ ਲਮਕਦੇ ਜਮੀਨੀ ਝਗੜਿਆਂ ਦੇ ਜਲਦੀ ਨਿਪਟਾਰੇ ਲਈ ਸਮਾਂ ਬੱਧ ਨਿਯਮ ਬਣਾਏ ਜਾਣ ਅਤੇ ਦੇਰੀ ਲਈ ਜੁੰਮੇਵਾਰ ਅਧਿਕਾਰੀਆਂ ਨੂੰ ਜਵਾਬਦੇਹ ਬਣਾਉਣ ਦੀ ਮੰਗ ਕੀਤੀ। ਰਿਪੋਰਟ ਵਿਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਡਕੌਂਦਾ ਦੀ ਸੂਬਾ ਲੀਡਰਸ਼ਿਪ ਨੂੰ ਮਜਦੂਰਾਂ ਕਿਸਾਨਾਂ ਦੀ ਜਮਾਤੀ ਸਾਂਝ ਨੂੰ ਤੋੜਨ ਵਾਲੇ ਪਿੰਡ ਇਕਾਈ ਦੇ ਆਗੂਆਂ ਸੰਬੰਧੀ ਜਾਂਚ ਪੜਤਾਲ ਕਰਨ ਉਪਰੰਤ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਹੈ।

  Published by:Sukhwinder Singh
  First published:

  Tags: Dalit, Sangrur