
ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੂੰ ਮਨਾਉਣ 'ਚ ਕਾਮਯਾਬ ਹੋਏ ਮੁੱਖ ਮੰਤਰੀ ਕੈਪਟਨ ! ( ਫਾਈਲ ਫੋਟੋ)
ਦੇਰ ਸ਼ਾਮ ਸੁਰੇਸ਼ ਕੁਮਾਰ ਨੇ ਮੁੱਖ ਮੰਤਰੀ ਨਾਲ 1 ਘੰਟਾ ਤੋਂ ਵੱਧ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਦੇ ਅਹੁਦੇ ਤੋਂ ਸੁਰੇਸ਼ ਕੁਮਾਰ ਵੱਲੋਂ ਦੂਜੀ ਵਾਰ ਅਸਤੀਫ਼ਾ ਦੇਣ ਤੋਂ ਬਾਅਦ ਦੇਰ ਸ਼ਾਮ ਉਨ੍ਹਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਹੋਈ। ਜਾਣਕਾਰੀ ਮੁਤਾਬਿਕ ਸੀ ਐਮ ਓ ਦਾ ਹੀ ਸੀਨੀਅਰ ਅਧਿਕਾਰੀ ਸੁਰੇਸ਼ ਕੁਮਾਰ ਨੂੰ ਉਨ੍ਹਾਂ ਦੀ ਸੈਕਟਰ 16 ਚੰਡੀਗੜ੍ਹ ਦੀ ਰਿਹਾਇਸ਼ ਤੋਂ ਲੈਕੇ ਮੁੱਖ ਮੰਤਰੀ ਦੇ ਫਾਰਮ ਹਾਊਸ ਲੈ ਕੇ ਗਏ, ਜਿੱਥੇ ਮੁੱਖ ਮੰਤਰੀ ਨਾਲ ਖੁਲ ਕੇ ਗੱਲਬਾਤ ਹੋਈ ਅਤੇ ਮੁੱਖ ਮੰਤਰੀ ਮਨਾਉਣ ਵਿੱਚ ਕਾਮਯਾਬ ਹੋਏ।
ਸੁਰੇਸ਼ ਕੁਮਾਰ ਨੂੰ ਸੁਪਰ CM ਕਿਹਾ ਜਾਂਦਾ ਹੈ। ਸਰਕਾਰ ਵਿੱਚ ਕੋਈ ਵੀ ਫੈਸਲਾ ਮੁੱਖ ਮੰਤਰੀ ਉਨ੍ਹਾਂ ਦੀ ਸਲਾਹ ਤੋਂ ਬਿਨਾਂ ਨਹੀਂ ਲੈਂਦੇ। ਕੈਪਟਨ ਅਮਰਿੰਦਰ ਸਿੰਘ ਸੁਰੇਸ਼ ਕੁਮਾਰ ਲਈ ਬੇਹਦ ਖਾਸ ਹਨ। ਸੁਰੇਸ਼ ਕੁਮਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2017 ਵਿੱਚ ਜਦੋਂ ਮੁੱਖ ਮੰਤਰੀ ਬਣੇ ਤਾਂ ਚੀਫ਼ ਸਕੱਤਰ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਵੱਡੀ ਨਿਯੁਕਤੀ ਸੁਰੇਸ਼ ਕੁਮਾਰ ਦੀ ਪ੍ਰਿੰਸੀਪਲ ਸਕੱਤਰ ਵੱਜੋਂ ਕੀਤੀ। ਹਾਲਾਂਕਿ ਸੁਰੇਸ਼ ਕੁਮਾਰ ਰਿਟਾਇਰ ਹੋ ਚੁੱਕੇ ਸਨ ਪਰ ਇਸ ਦੇ ਬਾਵਜੂਦ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਪ੍ਰਿਸੀਪਲ ਸਕੱਤਰ ਦਾ ਅਹੁਦਾ ਦਿੱਤਾ।
ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੁਰੇਸ਼ ਕੁਮਾਰ ਕੈਪਟਨ ਅਮਰਿੰਦਰ ਸਿੰਘ ਲਈ ਕਿੰਨੇ ਅਹਿਮ ਅਧਿਕਾਰੀ ਸਨ, ਸੂਤਰਾਂ ਮੁਤਾਬਿਕ IAS ਲੋਭੀ ਨੂੰ ਸੁਰੇਸ਼ ਕੁਮਾਰੀ ਦੀ ਨਿਯੁਕਤੀ ਹਮੇਸ਼ਾ ਅੱਖਾਂ ਵਿੱਚ ਰੜਕ ਦੀ ਰਹੀ ਹੈ, ਸਿਆਸੀ ਗਲਿਆਰਿਆਂ ਵਿੱਚ ਵੀ ਇਹ ਹੀ ਚਰਚਾ ਹੁੰਦੀ ਰਹੀ ਹੈ ਕਿ ਸੁਰੇਸ਼ ਕੁਮਾਰ ਸਰਕਾਰ ਚਲਾ ਰਹੇ ਹਨ।
ਇਸੇ ਲਈ ਸੁਰੇਸ਼ ਕੁਮਾਰ ਦੀ ਨਿਯੁਕਤੀ ਨੂੰ ਜਦੋਂ ਹਾਈਕੋਰਟ ਵਿੱਚ ਚੁਨੌਤੀ ਦਿੱਤੀ ਗਈ ਤਾਂ ਮੰਨਿਆ ਗਿਆ ਇਹ ਪਟੀਸ਼ਨ ਉਸ ਨਰਾਜ਼ IAS ਲੋਬੀ ਵੱਲੋਂ ਪਾਈ ਗਈ ਹੈ ਜੋ ਸੁਰੇਸ਼ ਕੁਮਾਰ ਦੀ ਨਿਯੁਕਤੀ ਦੇ ਖ਼ਿਲਾਫ਼ ਸਨ, ਹਾਈਕੋਰਟ ਵਿੱਚ ਸੁਣਵਾਈ ਦੌਰਾਨ ਸੁਰੇਸ਼ ਕੁਮਾਰ ਨੇ ਅਸਤੀਫ਼ਾ ਦੇ ਦਿੱਤਾ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪ ਸੁਰੇਸ਼ ਕੁਮਾਰ ਨੂੰ ਘਰ ਮਨਾਉਣ ਗਏ ਅਤੇ ਮੁੜ ਤੋਂ ਉਨ੍ਹਾਂ ਨੂੰ ਪ੍ਰਿੰਸੀਪਲ ਅਹੁਦੇ ਦੇ ਕੰਮ ਕਰਨ ਲਈ ਰਾਜ਼ੀ ਕਰ ਦਿੱਤਾ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।