Home /News /punjab /

ਤੇਲੰਗਾਨਾ ਦੇ CM ਦਾ ਐਲਾਨ- ਕਿਸਾਨਾਂ ਤੋਂ ਪੂਰੇ ਭਾਅ 'ਤੇ ਝੋਨੇ ਦਾ ਇਕ-ਇਕ ਦਾਣਾ ਖੁਦ ਖਰੀਦਾਂਗੇ

ਤੇਲੰਗਾਨਾ ਦੇ CM ਦਾ ਐਲਾਨ- ਕਿਸਾਨਾਂ ਤੋਂ ਪੂਰੇ ਭਾਅ 'ਤੇ ਝੋਨੇ ਦਾ ਇਕ-ਇਕ ਦਾਣਾ ਖੁਦ ਖਰੀਦਾਂਗੇ

(Photo Credit- ANI)

(Photo Credit- ANI)

ਕੇਂਦਰ ਸਰਕਾਰ ਤੋਂ ਨਾਰਾਜ਼ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ (Telangana CM KCR) ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਆਪਣੇ ਸੂਬੇ ਦੇ ਕਿਸਾਨਾਂ ਤੋਂ ਝੋਨੇ ਦਾ ਇਕ-ਇਕ ਦਾਣਾ ਖੁਦ ਖਰੀਦੇਗੀ। ਇਸ ਦੇ ਨਾਲ ਹੀ ਇਸ ਝੋਨੇ ਦੀ ਕੀਮਤ ਵੀ ਕਿਸਾਨਾਂ ਨੂੰ 1960 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਦਿੱਤੀ ਜਾਵੇਗੀ।

ਹੋਰ ਪੜ੍ਹੋ ...
 • Share this:

  ਇਸ ਦੇ ਲਈ ਹਰ ਪਿੰਡ ਵਿੱਚ ਝੋਨਾ ਖਰੀਦ ਕੇਂਦਰ (ਪੀਪੀਸੀ) ਬਣਾਏ ਜਾਣਗੇ। ਪੈਸੇ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਭੇਜੇ ਜਾਣਗੇ।

  ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਏ ਗਏ ਫੈਸਲੇ ਤੋਂ ਬਾਅਦ ਕੇਸੀਆਰ ਨੇ ਮੀਡੀਆ ਨੂੰ ਦੱਸਿਆ ਕਿ ਪੀਪੀਸੀ ਦੀ ਸਥਾਪਨਾ ਦਾ ਕੰਮ 3-4 ਦਿਨਾਂ ਵਿੱਚ ਜੰਗੀ ਪੱਧਰ 'ਤੇ ਕੀਤਾ ਜਾਵੇਗਾ।

  ਸਰਕਾਰ ਨੇ ਮੁੱਖ ਸਕੱਤਰ ਸੋਮੇਸ਼ ਕੁਮਾਰ ਦੀ ਅਗਵਾਈ ਹੇਠ 4 ਮੈਂਬਰਾਂ ਦੀ ਟੀਮ ਵੀ ਬਣਾਈ ਹੈ। ਇਹ ਝੋਨੇ ਦੀ ਖਰੀਦ ਦੇ ਨਿਯਮਾਂ ਨੂੰ ਤੈਅ ਕਰੇਗੀ। ਜ਼ਿਕਰਯੋਗ ਹੈ ਕਿ ਝੋਨੇ ਦੀ ਖਰੀਦ ਨੂੰ ਲੈ ਕੇ ਕੇਂਦਰ ਅਤੇ ਤੇਲੰਗਾਨਾ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ।

  ਇਸ ਵਿੱਚ ਤੇਲੰਗਾਨਾ ਸਰਕਾਰ ਵੱਲੋਂ ਮੰਗ ਕੀਤੀ ਗਈ ਸੀ ਕਿ ਕੇਂਦਰ ਪੂਰਾ ਝੋਨਾ ਖਰੀਦੇ। ਜਦੋਂ ਕਿ ਕੇਂਦਰ ਨੇ ਦਲੀਲ ਦਿੱਤੀ ਕਿ ਉਸ ਕੋਲ ਸਾਰੇ ਰਾਜਾਂ ਤੋਂ ਖਰੀਦ ਲਈ ਇਕਸਾਰ ਨੀਤੀ ਹੈ। ਇਸ ਅਨੁਸਾਰ ਖਰੀਦ ਕੀਤੀ ਜਾਵੇਗੀ।

  ਆਪਣੀਆਂ ਮੰਗਾਂ ਨੂੰ ਲੈ ਕੇ ਦਬਾਅ ਬਣਾਉਣ ਲਈ ਮੁੱਖ ਮੰਤਰੀ ਕੇਸੀਆਰ ਦੀ ਅਗਵਾਈ ਹੇਠ ਦਿੱਲੀ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਧਰਨਾ ਵੀ ਦਿੱਤਾ ਗਿਆ। ਇਸ ਵਿੱਚ ਲਗਭਗ 1500 ਨੇਤਾਵਾਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਸੰਸਦ ਮੈਂਬਰ, ਵਿਧਾਇਕ, ਐਮਐਲਸੀ, ਪਾਰਟੀ ਅਹੁਦੇਦਾਰ ਸ਼ਾਮਲ ਸਨ।

  ਤੇਲੰਗਾਨਾ 'ਚ ਸਰਕਾਰ ਬਣਨ ਤੋਂ ਬਾਅਦ ਕੇਸੀਆਰ ਦੀ ਅਗਵਾਈ 'ਚ ਪਹਿਲੀ ਵਾਰ ਦਿੱਲੀ 'ਚ ਕੇਂਦਰ ਸਰਕਾਰ ਖਿਲਾਫ ਇਹ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤਾ ਗਿਆ। ਪਰ ਕੇਂਦਰ ਸਰਕਾਰ 'ਤੇ ਇਸ ਦਬਾਅ ਦਾ ਕੋਈ ਅਸਰ ਨਹੀਂ ਹੋਇਆ। ਇਸ ਤੋਂ ਬਾਅਦ ਕੇਸੀਆਰ ਤੇਲੰਗਾਨਾ ਪਰਤੇ ਅਤੇ ਆਪਣੇ ਪੱਧਰ 'ਤੇ ਖਰੀਦਦਾਰੀ ਕਰਨ ਦਾ ਫੈਸਲਾ ਕੀਤਾ।
  Published by:Gurwinder Singh
  First published:

  Tags: Farmers, Kisan andolan, Progressive Farmer

  ਅਗਲੀ ਖਬਰ