• Home
  • »
  • News
  • »
  • punjab
  • »
  • AFTER CRITICISM BY FAMERS AND POLITICAL PARTIES SONIA MANN WRITES A LENGTHY POST ON FACEBOOK JUSTIFIES HER POINT AP

ਚਾਰੇ ਪਾਸਿਓਂ ਨਿਖੇਧੀ ਤੋਂ ਬਾਅਦ ਫ਼ੇਸਬੁੱਕ ‘ਤੇ ਸੋਨੀਆ ਮਾਨ ਨੇ ਲਿਖੀ ਪੋਸਟ, ਦਿੱਤੀ ਸਫ਼ਾਈ

ਸੋਨੀਆ ਮਾਨ ਨੇ ਆਪਣੀ ਫ਼ੇਸਬੁੱਕ ‘ਤੇ ਕਾਫ਼ੀ ਲੰਬੀ ਚੌੜੀ ਪੋਸਟ ਲਿਖ ਕੇ ਆਪਣੀ ਸਫ਼ਾਈ ਪੇਸ਼ ਕੀਤੀ, ਤੇ ਨਾਲ ਹੀ ਆਪਣੇ ਗਿਲੇ ਸ਼ਿਕਵੇ ਵੀ ਪ੍ਰਗਟਾਏ। ਇਸ ਦੇ ਨਾਲ ਹੀ ਸੋਨੀਆ ਨੇ ਇਹ ਵੀ ਕਿਹਾ ਉਨ੍ਹਾਂ ਨੂੰ ਆਪਣੀ ਗੱਲ ਕਹਿਣ ਦਾ ਇੱਕ ਮੌਕਾ ਤੱਕ ਨਹੀਂ ਦਿੱਤਾ ਗਿਆ, ਜਿਸ ਦਾ ਉਨ੍ਹਾਂ ਨੂੰ ਬਹੁਤ ਅਫ਼ਸੋਸ ਹੈ।

ਚਾਰੇ ਪਾਸਿਓਂ ਨਿਖੇਧੀ ਤੋਂ ਬਾਅਦ ਫ਼ੇਸਬੁੱਕ ‘ਤੇ ਸੋਨੀਆ ਮਾਨ ਨੇ ਲਿਖੀ ਪੋਸਟ, ਦਿੱਤੀ ਸਫ਼ਾਈ

ਚਾਰੇ ਪਾਸਿਓਂ ਨਿਖੇਧੀ ਤੋਂ ਬਾਅਦ ਫ਼ੇਸਬੁੱਕ ‘ਤੇ ਸੋਨੀਆ ਮਾਨ ਨੇ ਲਿਖੀ ਪੋਸਟ, ਦਿੱਤੀ ਸਫ਼ਾਈ

  • Share this:
    ਪੰਜਾਬ ਵਿਧਾਨ ਸਭਾ ਚੋਣਾਂ 2022 ਸਿਰ ‘ਤੇ ਹਨ, ਜਿਸ ਨੂੰ ਲੈ ਕੇ ਸੂਬੇ ‘ਚ ਸਿਆਸੀ ਮਾਹੌਲ ਪੂਰਾ ਭਖਿਆ ਹੋਇਆ ਹੈ। ਅਜਿਹੇ ਵਿੱਚ ਵਿਧਾਇਕ, ਕਲਾਕਾਰ ਤੇ ਹੋਰ ਕਾਰਕੁੰਨਾਂ ਵਿੱਚ ਸਿਆਸੀ ਪਾਰਟੀਆਂ ‘ਚ ਸ਼ਾਮਲ ਹੋਣਾ ਜਾਂ ਇੱਕ ਪਾਰਟੀ ਛੱਡ ਦੂਜੀ ‘ਚ ਜਾਣਾ ਸੁਭਾਵਕ ਹੈ। ਅੱਜ ਕੱਲ ਇਹੀ ਮੁੱਦਾ ਗਰਮਾਇਆ ਹੋਇਆ ਹੈ ਤੇ ਨਾਂਅ ਉਛਾਲਿਆ ਜਾ ਰਿਹਾ ਹੈ ਅਦਾਕਾਰਾ ਸੋਨੀਆ ਮਾਨ ਦਾ। ਦਰਅਸਲ ਜਦੋਂ ਸੋਨੀਆ ਮਾਨ ਦੇ ਅਕਾਲੀ ਦਲ ‘ਚ ਸ਼ਾਮਲ ਹੋਣ ਦੀਆਂ ਅਫ਼ਵਾਹਾਂ ਬਾਹਰ ਆਉਣ ਲੱਗੀਆਂ।

    ਬੱਸ ਉਦੋਂ ਤੋਂ ਹੀ ਸੋਨੀਆ ਕਿਸਾਨ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਦੀਆਂ ਅੱਖਾਂ ‘ਚ ਰੜਕਣ ਲੱਗ ਪਈ। ਸੋਨੀਆ ਦੇ ਵਿਰੋਧ ‘ਚ ਜੰਮ ਕੇ ਬਿਆਨਬਾਜ਼ੀ ਕੀਤੀ ਗਈ। ਤੇ ਇਸੇ ਦਰਮਿਆਨ ਸੋਨੀਆ ਦੀ ਇੱਕ ਪੁਰਾਣੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗੀ, ਜਿਸ ਵਿੱਚ ਉਹ ਕਹਿ ਰਹੀ ਹੈ ਕਿ ਜੇਕਰ ਉਹ ਕਿਸੇ ਸਿਆਸੀ ਪਾਰਟੀ ‘ਚ ਸ਼ਾਮਲ ਹੁੰਦੀ ਹੈ, ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਉਸ ਨੇ ਆਪਣੇ ਹੱਕਾਂ ਲਈ ਲੜ ਰਹੇ ਕਿਸਾਨਾਂ ਨਾਲ ਦਗ਼ਾਬਾਜ਼ੀ ਕੀਤੀ ਹੈ।

    ਇਸ ਸਭ ਤੋਂ ਬਾਅਦ ਹੁਣ ਸੋਨੀਆ ਮਾਨ ਨੇ ਆਪਣੀ ਫ਼ੇਸਬੁੱਕ ‘ਤੇ ਕਾਫ਼ੀ ਲੰਬੀ ਚੌੜੀ ਪੋਸਟ ਲਿਖ ਕੇ ਆਪਣੀ ਸਫ਼ਾਈ ਪੇਸ਼ ਕੀਤੀ, ਤੇ ਨਾਲ ਹੀ ਆਪਣੇ ਗਿਲੇ ਸ਼ਿਕਵੇ ਵੀ ਪ੍ਰਗਟਾਏ। ਇਸ ਦੇ ਨਾਲ ਹੀ ਸੋਨੀਆ ਨੇ ਇਹ ਵੀ ਕਿਹਾ ਉਨ੍ਹਾਂ ਨੂੰ ਆਪਣੀ ਗੱਲ ਕਹਿਣ ਦਾ ਇੱਕ ਮੌਕਾ ਤੱਕ ਨਹੀਂ ਦਿੱਤਾ ਗਿਆ, ਜਿਸ ਦਾ ਉਨ੍ਹਾਂ ਨੂੰ ਬਹੁਤ ਅਫ਼ਸੋਸ ਹੈ।



    ਦਰਅਸਲ ਜਦੋਂ ਤੋਂ ਕੇਂਦਰ ਸਰਕਾਰ ਦੇ ਖੇਤੀਬਾੜੀ ਬਿੱਲਾਂ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਸੋਨੀਆ ਕਿਸਾਨਾਂ ਦੇ ਨਾਲ ਮਿਲ ਕੇ ਇਸ ਕਾਨੂੰਨ ਦੇ ਖ਼ਿਲਾਫ਼ ਆਵਾਜ਼ ਉਠਾਉਂਦੀ ਰਹੀ ਹੈ। ਤੇ ਅਜਿਹੇ ਹਾਲਾਤ ‘ਚ ਹੁਣ ਉਨ੍ਹਾਂ ਦੇ ਕਿਸੇ ਸਿਆਸੀ ਪਾਰਟੀ ਹੋਣ ਦੀ ਗੱਲ ਸਾਹਮਣੇ ਆਉਣਾ ਹੈਰਾਨੀ ਵਾਲੀ ਗੱਲ ਹੈ।
    Published by:Amelia Punjabi
    First published: