• Home
 • »
 • News
 • »
 • punjab
 • »
 • AFTER HIS RELEASE DEEP SIDHU REACHED HIS NATIVE VILLAGE UDEKARAN

ਰਿਹਾਅ ਹੋਣ ਤੋਂ ਬਾਅਦ ਆਪਣੇ ਜੱਦੀ ਪਿੰਡ ਉਦੇਕਰਨ ਵਿਖੇ ਪਹੁੰਚਿਆ ਦੀਪ ਸਿੱਧੂ

ਰਿਹਾਅ ਹੋਣ ਤੋਂ ਬਾਅਦ ਆਪਣੇ ਜੱਦੀ ਪਿੰਡ ਉਦੇਕਰਨ ਵਿਖੇ ਪਹੁੰਚਿਆ ਦੀਪ ਸਿੱਧੂ

 • Share this:
  ਅਸ਼ਫਾਕ ਢੁੱਡੀ- ਲਾਲ ਕਿਲਾ ਘਟਨਾ ਦੇ ਮਾਮਲੇ ਚ ਦਿੱਲੀ ਪੁਲਿਸ ਵੱਲੋ ਗਿਰਫਤਾਰੀ ਉਪਰੰਤ ਰਿਹਾਅ ਹੋਏ ਅਦਾਕਾਰ ਦੀਪ ਸਿੱਧੂ ਅੱਜ ਆਪਣੇ ਜੱਦੀ ਪਿੰਡ ਉਦੇਕਰਨ ਪਹੁੰਚੇ। ਦੀਪ ਸਿੱਧੂ ਨੇ ਰਿਹਾਈ ਉਪਰੰਤ ਅਜ ਪਿੰਡ ਉਦੇਕਰਨ ਵਿਚ ਪਹਿਲੇ ਲੋਕ ਇਕਠ ਨੂੰ ਸੰਬੋਧਨ ਕੀਤਾ। ਉਸਨੇ ਅੱਜ ਪਿੰਡ ਉਦੇਕਰਨ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਦੇ ਲੋਕਾਂ ਵੱਲੋ ਦਿਤੇ ਸਾਥ ਲਈ ਧੰਨਵਾਦ ਕੀਤਾ। ਇਸ ਉਪਰੰਤ ਕਿਸਾਨੀ ਸੰਘਰਸ਼ ਦੀ ਗੱਲਬਾਤ ਕਰਦਿਆ ਦੀਪ ਸਿੱਧੂ ਨੇ ਕਿਹਾ ਕਿ ਇਹ ਸਭ ਦਾ ਸਾਂਝਾ ਸੰਘਰਸ਼ ਹੈ। ਉਹਨਾਂ ਕਿਹਾ ਕਿ ਕਿਸਾਨੀ ਸੰਘਰਸ਼ ਨਾਲ ਸਾਡਾ ਵਿਰਸਾ ਜਾਗਿਆ। ਦੀਪ ਸਿੱਧੂ ਨੇ ਕਿਹਾ ਕਿ ਇਸ ਸਮੇਂ ਸਿਰਫ ਤੌਹਮਤਾ ਲਾਉਣ ਦਾ ਦੌਰ ਚਲ ਰਿਹਾ ਤੇ ਸਵਾਲ ਪੁੱਛਣ ਤੇ ਇਕ ਪਾਸੇ ਸਰਕਾਰ ਤੋਹਮਤਾਂ ਲਾ ਰਹੀ ਹੈ । ਅਸੀਂ ਵਿਰਸੇ ਨੂੰ ਭੁਲਾ ਕੇ ਲੜਾਈਆਂ ਨਹੀ ਲੜ ਸਕਦੇ। ਦੀਪ ਸਿੱਧੂ ਨੇ ਕਿਹਾ ਕਿ ਉਹ ਪਿੰਡ ਪਿੰਡ ਜਾ ਕੇ ਨੌਜਵਾਨਾਂ ਤਕ ਇਹ ਸੁਨੇਹਾ ਪਹੁੰਚਾ ਰਹੇ ਕਿ ਕਿਰਸਾਨੀ ਸੰਘਰਸ਼ ਸਾਡੀ ਹੌਂਦ ਦਾ ਸੰਘਰਸ਼ ਹੈ ਅਤੇ ਸਾਨੂੰ ਸਭ ਨੂੰ ਇਸ ਵਿਚ ਭਾਗ ਲੈਣਾ ਚਾਹੀਦਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੀਪ ਸਿੱਧੂ ਨੇ ਕਿਹਾ ਕਿ ਹੁਣ ਦਿੱਲੀ ਵਿਖੇ ਬੈਠੀਆਂ ਕਿਸਾਨ ਜਥੇਬੰਦੀਆ ਨੂੰ ਕੋਈ ਠੋਸ ਪ੍ਰੋਗਰਾਮ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਉਹ ਜਥੇਬੰਦੀਆ ਦੇ ਪ੍ਰੋਗਰਾਮ ਵਿਚ ਪੂਰਾ ਯੋਗਦਾਨ ਪਾਉਣਗੇ। ਪਰ ਜਰੂਰੀ ਹੈ ਕਿ ਕਿਸੇ ਠੋਸ ਪ੍ਰੋਗਰਾਮ ਤੋਂ ਪਹਿਲਾ ਆਪਸ ਚ ਸਿਰ ਜੋੜ ਬੈਠਿਆ ਜਾਵੇ। ਸਰਕਾਰ ਵੱਲੋ ਹੁਣ ਕਿਸਾਨ ਜਥੇਬੰਦੀਆ ਨੂੰ ਕਿਸੇ ਗਲਬਾਤ ਦਾ ਸੁਨੇਹਾ ਨਾ ਦੇਣ ਦੇ ਸਬੰਧੀ ਦੀਪ ਸਿੱਧੂ ਨੇ ਕਿਹਾ ਕਿ ਜਦ ਸੰਘਰਸ਼ ਸ਼ੁਰੂ ਹੋਇਆ ਸੀ ਤਾਂ ਕੇਂਦਰ ਸਰਕਾਰ ਗਲਬਾਤ ਕਰਨ ਲਈ ਤਰਲੋਮੱਛੀ ਸੀ ਪਰ 26 ਜਨਵਰੀ ਤੋਂ ਬਾਅਦ ਕਿਸਾਨ ਲੀਡਰਸ਼ਿਪ ਵੀ ਉਹੀ ਬੋਲੀ ਬੋਲਣ ਲਗੀ ਜੋਂ ਬੋਲੀ ਨੈਸ਼ਨਲ ਮੀਡੀਆ ਬੋਲ ਰਿਹਾ ਸੀ। 26 ਜਨਵਰੀ ਨੂੰ ਕੁਝ ਵੀ ਗਲਤ ਨਹੀਂ ਸੀ ਹੋਇਆ ਪਰ ਕੁਝ ਕਿਸਾਨ ਆਗੂਆਂ ਨੇ ਉਹਨਾਂ ਬੰਦਿਆਂ ਤੇ ਹੀ ਦੂਸ਼ਣਬਾਜ਼ੀ ਸ਼ੁਰੂ ਕਰ ਦਿਤੀ ਜੋ ਕਿ ਸੰਘਰਸ਼ ਦੇ ਸ਼ੁਰੂ ਤੋਂ ਨਾਲ ਸਨ। ਦੀਪ ਸਿੱਧੂ ਨੇ ਕਿਹਾ ਕਿ ਇਸ ਸਮੇਂ ਆਪਸ ਚ ਬੰਦੇ ਜੋੜਣੇ ਚਾਹੀਦੇ ਨਾ ਕਿ ਤੋੜਣੇ ਚਾਹੀਦੇ ਹਨ। ਲੱਖਾ ਸਿਧਾਣਾ ਦੇ ਮਾਮਲੇ ਚ ਉਹਨਾਂ ਕਿਹਾ ਕਿ ਰਿਹਾਈ ਤੋਂ ਬਾਅਦ
  ਉਹਨਾਂ ਨਾਲ ਲਖਾ ਸਿਧਾਣਾ ਦਾ ਕੋਈ ਮੇਲ ਨਹੀਂ ਹੋਇਆ, ਪਰ ਉਹ ਅਜ ਵੀ ਕਹਿੰਦੇ ਕਿ ਜਿਸ ਤਰਾਂ ਦੀ ਲੋੜ ਲਖਾ ਸਿਧਾਣਾ ਜਾਂ ਕਿਸੇ ਹੋਰ ਵੀ ਸੰਘਰਸ਼ ਨਾਲ ਜੁੜੇ ਵਿਅਕਤੀ ਨੂੰ ਹੋਏਗੀ ਉਹ ਮਦਦ ਕਰਨਗੇ।
  Published by:Ramanpreet Kaur
  First published: