Home /News /punjab /

ਚੋਣ ਹਾਰਨ ਤੋਂ ਬਾਅਦ ਸਿਮਰਨਜੀਤ ਬੈਂਸ਼ ਨੇ ਕੀਤਾ ਵੱਡਾ ਐਲਾਨ...

ਚੋਣ ਹਾਰਨ ਤੋਂ ਬਾਅਦ ਸਿਮਰਨਜੀਤ ਬੈਂਸ਼ ਨੇ ਕੀਤਾ ਵੱਡਾ ਐਲਾਨ...

ਚੋਣ ਹਾਰਨ ਤੋਂ ਬਾਅਦ ਸਿਮਰਨਜੀਤ ਬੈਂਸ਼ ਨੇ ਕੀਤਾ ਵੱਡਾ ਐਲਾਨ...

ਚੋਣ ਹਾਰਨ ਤੋਂ ਬਾਅਦ ਸਿਮਰਨਜੀਤ ਬੈਂਸ਼ ਨੇ ਕੀਤਾ ਵੱਡਾ ਐਲਾਨ...

  • Share this:

    ਲੁਧਿਆਣਾ ਤੋਂ ਲੋਕ ਸਭਾ ਚੋਣ ਹਾਰਨ ਤੋਂ ਬਾਅਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਵੱਡਾ ਐਲਾਨ ਕੀਤਾ ਹੈ। ਪਾਰਟੀ ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਲੜੇਗੀ। ਇਸ ਗੱਲ ਦਾ ਐਲਾਨ  ਬੈਂਸ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।


    ਬੈਂਸ਼ ਨੇ ਕਿਹਾ ਕਿ ਪੀ. ਡੀ. ਏ. ਦੀ ਹਾਰ ਲਈ ਦੇਸ਼ ਅੰਦਰ ਨਰਿੰਦਰ ਮੋਦੀ ਦੀ ਸੁਨਾਮੀ ਅਤੇ ਪੰਜਾਬ ਅੰਦਰ ਵੱਡੇ ਪੱਧਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਜ਼ਿੰਮੇਵਾਰ ਹੈ। ਇਸ ਮੌਕੇ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਜਥੇਦਾਰ ਬਲਵਿੰਦਰ ਸਿੰਘ ਬੈਂਸ ਸਮੇਤ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ।


    ਜ਼ਿਕਰਯੋਗ ਹੈ ਕਿ ਲੁਧਿਆਣਾ ਲੋਕ ਸਭਾ ਚੋਣਾਂ ਜਿੱਤ ਕੇ ਰਵਨੀਤ ਸਿੰਘ ਬਿੱਟੂ ਨੇ ਹੈਟ੍ਰਿਕ ਬਣਾਈ। ਕਾਂਗਰਸ ਨੇ ਲੁਧਿਆਣਾ 'ਚ ਸਾਲ 2009, 2014 ਅਤੇ ਹੁਣ 2019 'ਚ ਜਿੱਤ ਦਰਜ ਕੀਤੀ ਹੈ। ਰਵਨੀਤ ਸਿੰਘ ਬਿੱਟੂ ਨੂੰ 3,83,795 ਵੋਟਾਂ ਪਈਆਂ।


    ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ 3,07,423 ਅਤੇ ਅਕਾਲੀ ਦਲ ਦੇ ਮਹੇਸ਼ ਇੰਦਰ ਗਰੇਵਾਲ ਨੂੰ 2,99,435 ਵੋਟਾਂ ਪਈਆਂ। ਜਿੱਤ ਤੋਂ ਬਾਅਦ ਬਿੱਟੂ ਨੇ ਬੈਂਸ ਬਾਰੇ ਕਿਹਾ ਕਿ ਵੱਡੇ-ਵੱਡੇ ਦਾਅਵੇ ਕਰਨ ਅਤੇ ਜਾਅਲੀ ਸੀਡੀਆਂ ਬਣਾਉਣ ਨਾਲ ਲੋਕਾਂ ਦਾ ਭਰੋਸਾ ਨਹੀਂ ਜਿੱਤਿਆ ਜਾ ਸਕਦਾ।

    First published:

    Tags: Lok Sabha Election 2019, Lok Sabha Polls 2019