ਬੇਸਿੱਟਾ ਰਹੀ ਸਿੱਖਿਆ ਮੰਤਰੀ ਨਾਲ ਮੀਟਿੰਗ, ਬੇਰੁਜ਼ਗਾਰ ਬੀਐੱਡ ਅਧਿਆਪਕਾਂ ਵੱਲੋਂ ਪੱਕਾ-ਮੋਰਚਾ ਜਾਰੀ ਰੱਖਣ ਦਾ ਐਲਾਨ

News18 Punjabi | News18 Punjab
Updated: February 13, 2020, 4:11 PM IST
share image
ਬੇਸਿੱਟਾ ਰਹੀ ਸਿੱਖਿਆ ਮੰਤਰੀ ਨਾਲ ਮੀਟਿੰਗ, ਬੇਰੁਜ਼ਗਾਰ ਬੀਐੱਡ ਅਧਿਆਪਕਾਂ ਵੱਲੋਂ ਪੱਕਾ-ਮੋਰਚਾ ਜਾਰੀ ਰੱਖਣ ਦਾ ਐਲਾਨ
ਬੇਸਿੱਟਾ ਰਹੀ ਸਿੱਖਿਆ ਮੰਤਰੀ ਨਾਲ ਮੀਟਿੰਗ, ਬੇਰੁਜ਼ਗਾਰ ਬੀਐੱਡ ਅਧਿਆਪਕਾਂ ਵੱਲੋਂ ਪੱਕਾ-ਮੋਰਚਾ ਜਾਰੀ ਰੱਖਣ ਦਾ ਐਲਾਨ

  • Share this:
  • Facebook share img
  • Twitter share img
  • Linkedin share img
ਮੁਹਾਲੀ : ਪਿਛਲੇ ਪੰਜ ਮਹੀਨਿਆਂ ਤੋਂ ਸੰਗਰੂਰ ਵਿਖੇ ਪੱਕਾ-ਮੋਰਚਾ ਲਾਈ ਬੈਠੇ ਅਤੇ 5 ਵਾਰ ਲਾਠੀਚਾਰਜ ਦੀ ਮਾਰ ਝੱਲ ਚੁੱਕੇ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਅਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵਿਚਕਾਰ ਪੈੱਨਲ-ਮੀਟਿੰਗ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਦਿਆ ਭਵਨ ਹੋਈ । ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਸਮੇਤ ਸਿੱਖਿਆ ਵਿਭਾਗ ਦੇ ਉੱਚ-ਅਧਿਕਾਰੀ ਵੀ ਮੀਟਿੰਗ 'ਚ ਸ਼ਾਮਲ ਰਹੇ।

ਲੰਮੇ ਸੰਘਰਸ਼ ਉਪਰੰਤ ਬੇਰੁਜ਼ਗਾਰ ਅਧਿਆਪਕਾਂ ਨੂੰ ਮੀਟਿੰਗ ਤੋਂ ਬਹੁਤ ਆਸਾਂ ਸਨ, ਪਰੰਤੂ ਮੰਗਾਂ ਸਬੰਧੀ ਕੋਈ ਠੋਸ ਹੱਲ ਨਹੀਂ ਨਿਕਲਿਆ, ਇਸ ਕਰਕੇ ਬੇਰੁਜ਼ਗਾਰ ਅਧਿਆਪਕਾਂ 'ਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਹੈ , ਯੂਨੀਅਨ ਨੇ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਚੱਲ ਰਹੇ ਪੱਕਾ-ਧਰਨੇ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਫਰਵਰੀ ਦੇ ਮਹੀਨੇ ਅੰਦਰ ਭਰਤੀ ਪ੍ਰਕਿਰਿਆ ਨਹੀਂ ਸ਼ੁਰੂ ਨਹੀਂ ਹੁੰਦੀ ਤਾਂ ਤਿੱਖਾ-ਸੰਘਰਸ਼ ਕੀਤਾ ਜਾਵੇਗਾ।

ਮੀਟਿੰਗ ਦੌਰਾਨ ਵਫ਼ਦ 'ਚ ਸ਼ਾਮਲ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਬੇਸ਼ੱਕ ਸਿੱਖਿਆ ਮੰਤਰੀ 31 ਮਾਰਚ ਤੱਕ ਭਰਤੀ ਪੂਰੀ ਕਰਨ ਦੀ ਗੱਲ ਕਰਦੇ ਰਹੇ, ਪ੍ਰੰਤੂ ਉਹਨਾਂ ਅਸਾਮੀਆਂ ਦੀ ਕੁੱਲ ਗਿਣਤੀ ਅਤੇ ਵਿਸ਼ਿਆਂ ਮੁਤਾਬਕ ਗਿਣਤੀ ਸਬੰਧੀ ਕੋਈ ਠੋਸ ਜਾਣਕਾਰੀ ਨਹੀਂ ਦਿੱਤੀ, ਸਗੋਂ ਭਰਤੀ ਬਾਰਡਰ-ਏਰੀਏ ਲਈ ਵੱਖਰਾ ਕੇਡਰ ਬਣਾਕੇ ਕਰਨ ਦੀ ਗੱਲ ਦੁਹਰਾਈ, ਜਦੋਂਕਿ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ 15 ਹਜ਼ਾਰ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕੀਤੀ।
ਆਗੂਆਂ ਨੇ ਕਿਹਾ ਕਿ 19 ਦਸੰਬਰ 2019 ਨੂੰ ਪੰਜਾਬ ਕੈਬਨਿਟ ਵੱਲੋਂ ਮਾਸਟਰ ਕਾਡਰ ਦੀ ਭਰਤੀ ਲਈ ਗ੍ਰੈਜੂਏਸ਼ਨ 'ਚੋਂ 55 ਫੀਸਦੀ ਅੰਕਾਂ ਦੀ ਸ਼ਰਤ ਖ਼ਤਮ ਕੀਤੇ ਜਾਣ ਸਬੰਧੀ ਨੋਟੀਫਿਕੇਸ਼ਨ ਦੀ ਕਾਪੀ ਵੀ ਬੇਰੁਜ਼ਗਾਰ ਅਧਿਆਪਕਾਂ ਨੂੰ ਵਾਅਦੇ ਮੁਤਾਬਕ ਨਹੀਂ ਸੌਂਪੀ ਗਈ, ਜਦੋਂਕਿ 2 ਫਰਵਰੀ ਨੂੰ  ਧੂਰੀ (ਸੰਗਰੂਰ )ਵਿਖੇ ਰੋਸ-ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਸੰਗਰੂਰ ਜਿਲ੍ਹਾ ਪ੍ਰਸ਼ਾਸਨ ਨੇ ਲਿਖਤੀ ਭਰੋਸਾ ਦਿੱਤਾ ਸੀ ਕਿ ਸਿੱਖਿਆ ਮੰਤਰੀ ਨਾਲ ਹੋਣ ਵਾਲੀ ਪੈੱਨਲ-ਮੀਟਿੰਗ ਦੌਰਾਨ ਕੈਬਨਿਟ ਵੱਲੋਂ ਅਧਿਆਪਕ ਭਰਤੀ ਸਬੰਧੀ ਕੀਤੀਆਂ ਸੋਧਾਂ ਦੀ ਕਾਪੀ ਯੂਨੀਅਨ ਨੂੰ ਸੌਂਪੀ ਜਾਵੇਗੀ। ਨੌਕਰੀ ਉਡੀਕਦਿਆਂ ਆਪਣੀ ਉਮਰ-ਹੱਦ ਲੰਘਾ ਚੁੱਕੇ ਉਮੀਦਵਾਰਾਂ ਲਈ ਉਮਰ-ਹੱਦ 37 ਤੋਂ 42 ਸਾਲ ਕਰਨ ਸਬੰਧੀ ਵੀ ਸਿੱਖਿਆ ਮੰਤਰੀ ਨੇ ਅਸਮਰੱਥਾ ਜਾਹਰ ਕੀਤੀ।

ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਬਾਰਡਰ ਏਰੀਆ/ ਜ਼ਿਲ੍ਹਾ ਕਾਡਰ ਬਣਾਉਣ ਦੀ ਯੋਜਨਾ ਤੁਰੰਤ ਰੱਦ ਕੀਤੀ ਜਾਵੇ, ਕਿਉਕਿ ਇਹ ਤਜਰਬਾ ਪਹਿਲਾਂ ਪ੍ਰਾਇਮਰੀ ਅਸਾਮੀਆਂ ਲਈ ਕੀਤਾ ਗਿਆ ਸੀ । ਪਰ ਇਸ ਦੇ ਸਾਰਥਕ ਸਿੱਟੇ ਨਹੀਂ ਨਿਕਲੇ ਅਤੇ ਇਹ ਤਿੰਨ ਸਾਲਾਂ ਦੇ ਪਰਖ ਕਾਲ ਦੌਰਾਨ ਨਵ ਨਿਯੁਕਤ ਅਧਿਆਪਕਾਂ ਦੇ ਆਰਥਿਕ ਅਤੇ ਮਾਨਸਿਕ ਸ਼ੋਸਣ ਹੋਵੇਗਾ ।

ਦੋ ਸਾਲਾਂ ਦੀ ਐਕਸਟੈਨਸ਼ਨ ਉੱਤੇ ਚੱਲ ਰਹੇ ਮੁਲਾਜਮਾਂ ਨੂੰ ਤੁਰੰਤ ਸੇਵਾ ਮੁਕਤ ਕਰਦਿਆਂ ਬੇਰੁਜ਼ਗਾਰਾਂ ਲਈ ਰਾਹ ਪੱਧਰਾ ਕੀਤਾ ਜਾਵੇ । ਨਿੱਜੀਕਰਨ ਦੀ ਨੀਤੀ ਬੰਦ ਕਰਕੇ ਅਧਿਆਪਕਾਂ  ਦੀ ਗਿਣਤੀ  ਨੂੰ ਮੁੱਖ  ਰੱਖਦਿਆਂ ਨਵੀਆਂ ਅਸਾਮੀਆਂ ਸਿਰਜੀਆਂ ਜਾਣ । ਭਰਤੀ ਰੈਗੂਲਰ ਆਧਾਰ ਤੇ ਕੀਤੀ ਜਾਵੇ । ਇੱਕ ਅਧਿਆਪਕ ਤੋਂ ਸਿਰਫ ਉਸ ਦੇ ਸਬੰਧਤ ਵਿਸ਼ੇ ਦਾ ਹੀ ਕੰਮ ਲਿਆ ਜਾਵੇ । ਜਦੋਂ ਤੱਕ ਉਮੀਦਵਾਰਾਂ ਦੀ ਨਿਯੁਕਤੀ ਨਹੀਂ ਹੁੰਦੀ, ਚੋਣਾਂ ਸਮੇਂ ਕੀਤੇ ਵਾਧੇ ਮੁਤਾਬਕ 2500/- ਰੁਪਏ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ ।

ਗ੍ਰੈਜੂਏਸ਼ਨ 55% ਨੀਤੀ ਕਾਰਨ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋਣ ਕਾਰਣ ਖੁਦਕੁਸ਼ੀ ਕਰ ਗਏ ਜਗਸੀਰ ਸਿੰਘ, ਚੱਕ ਭਾਈ ਕਾ (ਮਾਨਸਾ) ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜਾ ਅਤੇ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਵਫ਼ਦ ਵਿੱਚ ਜਨਰਲ ਸਕੱਤਰ ਗੁਰਜੀਤ ਕੌਰ ਖੇੜੀ, ਸੂਬਾ ਕਮੇਟੀ ਮੈਂਬਰ ਰਣਬੀਰ ਨਦਾਮਪੁਰ ਅਤੇ ਯੁੱਧਜੀਤ ਸਿੰਘ ਬਠਿੰਡਾ ਸ਼ਾਮਲ ਸਨ।
First published: February 13, 2020, 4:03 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading