Home /News /punjab /

ਸੰਗਰੂਰ: ਪੂਰੇ ਟੱਬਰ ਦੀ ਮੌਤ ਤੋਂ ਬਾਅਦ ਟੁੱਟੇ-ਭੱਜੇ ਘਰ 'ਚ ਇਕੱਲਾ ਦਿਨ ਕੱਟ ਰਿਹਾ ਹੈ 75 ਸਾਲਾ ਬਜ਼ੁਰਗ

ਸੰਗਰੂਰ: ਪੂਰੇ ਟੱਬਰ ਦੀ ਮੌਤ ਤੋਂ ਬਾਅਦ ਟੁੱਟੇ-ਭੱਜੇ ਘਰ 'ਚ ਇਕੱਲਾ ਦਿਨ ਕੱਟ ਰਿਹਾ ਹੈ 75 ਸਾਲਾ ਬਜ਼ੁਰਗ

ਪੂਰੇ ਟੱਬਰ ਦੀ ਮੌਤ ਤੋਂ ਬਾਅਦ ਟੁੱਟੇ-ਭੱਜੇ ਘਰ 'ਚ ਇਕੱਲਾ ਦਿਨ ਕੱਟ ਰਿਹਾ ਹੈ ਬਜ਼ੁਰਗ

ਪੂਰੇ ਟੱਬਰ ਦੀ ਮੌਤ ਤੋਂ ਬਾਅਦ ਟੁੱਟੇ-ਭੱਜੇ ਘਰ 'ਚ ਇਕੱਲਾ ਦਿਨ ਕੱਟ ਰਿਹਾ ਹੈ ਬਜ਼ੁਰਗ

ਦੱਸ ਦਈਏ ਕਿ ਬਜ਼ੁਰਗ ਦੇ ਹੱਸਦੇ-ਖੇਡਦੇ ਟੱਬਰ ਵਿਚ ਇਕ ਪੁੱਤ ਨਸ਼ਿਆਂ ਕਾਰਨ ਆਪਣੀ ਜ਼ਿੰਦਗੀ ਗਵਾ ਬੈਠਾ, ਦੂਜਾ ਦਿਮਾਗੀ ਤੌਰ 'ਤੇ ਠੀਕ ਨਹੀਂ ਸੀ ਅਤੇ ਕਈ ਸਾਲਾਂ ਤੋਂ ਲਾਪਤਾ ਹੈ। ਬਜ਼ੁਰਗ ਦੀ ਨੂੰਹ ਅਤੇ ਪਤਨੀ ਵੀ ਕਈ ਸਾਲ ਪਹਿਲਾਂ ਅਕਾਲ ਚਲਾਣਾ ਕਰ ਗਈਆਂ ਅਤੇ ਹੁਣ ਜੈਮੇਰ ਸਿੰਘ ਇਕੱਲਾ ਹੀ ਟੁੱਟੇ-ਭੱਜੇ ਘਰ ਵਿਚ ਆਪਣੀ ਜ਼ਿੰਦਗੀ ਦੇ ਬਾਕੀ ਬਚੇ ਦਿਨ ਕੱਢ ਰਿਹਾ ਹੈ ਅਤੇ ਸਮਾਜ ਸੇਵੀਆਂ ਤੋਂ ਮਦਦ ਦੀ ਮੰਗ ਕਰ ਰਿਹਾ ਹੈ।

ਹੋਰ ਪੜ੍ਹੋ ...
  • Share this:

    ਜਿਲ੍ਹਾ ਸੰਗਰੂਰ ਦੇ ਪਿੰਡ ਹਰਿਆਉ ਦਾ ਇੱਕ 75 ਸਾਲਾ ਬਜ਼ੁਰਗ ਪੂਰੇ ਪਰਿਵਾਰ ਦੀ ਮੌਤ ਤੋਂ ਬਾਅਦ ਟੁੱਟੇ ਘਰ ਵਿੱਚ ਰਹਿਣ ਲਈ ਮਜਬੂਰ ਹੈ। ਦੱਸ ਦਈਏ ਕਿ ਬਜ਼ੁਰਗ ਦੇ ਹੱਸਦੇ-ਖੇਡਦੇ ਟੱਬਰ ਵਿਚ ਇਕ ਪੁੱਤ ਨਸ਼ਿਆਂ ਕਾਰਨ ਆਪਣੀ ਜ਼ਿੰਦਗੀ ਗਵਾ ਬੈਠਾ, ਦੂਜਾ ਦਿਮਾਗੀ ਤੌਰ 'ਤੇ ਠੀਕ ਨਹੀਂ ਸੀ ਅਤੇ ਕਈ ਸਾਲਾਂ ਤੋਂ ਲਾਪਤਾ ਹੈ।

    ਬਜ਼ੁਰਗ ਦੀ ਨੂੰਹ ਅਤੇ ਪਤਨੀ ਵੀ ਕਈ ਸਾਲ ਪਹਿਲਾਂ ਅਕਾਲ ਚਲਾਣਾ ਕਰ ਗਈਆਂ ਅਤੇ ਹੁਣ ਜੈਮੇਰ ਸਿੰਘ ਇਕੱਲਾ ਹੀ ਟੁੱਟੇ-ਭੱਜੇ ਘਰ ਵਿਚ ਆਪਣੀ ਜ਼ਿੰਦਗੀ ਦੇ ਬਾਕੀ ਬਚੇ ਦਿਨ ਕੱਢ ਰਿਹਾ ਹੈ ਅਤੇ ਸਮਾਜ ਸੇਵੀਆਂ ਤੋਂ ਮਦਦ ਦੀ ਮੰਗ ਕਰ ਰਿਹਾ ਹੈ।


    ਆਪਣੀ ਦੁੱਖ ਭਰੀ ਜ਼ਿੰਦਗੀ ਬਾਰੇ ਦੱਸਦੇ ਹੋਏ ਬਜ਼ੁਰਗ ਨੇ ਕਿਹਾ ਕਿ ਮੇਰੇ ਪਰਿਵਾਰ ਦੇ ਸਾਰੇ ਜੀਅ ਮਰ ਚੁੱਕੇ ਹਨ ਅਤੇ ਹੁਣ ਮੈਂ ਘਰ ਵਿੱਚ ਇਕੱਲਾ ਰਹਿੰਦਾ ਹਾਂ, ਘਰ ਟੁੱਟਿਆ ਹੋਇਆ ਹੈ।

    ਮੈਂ ਮੰਗ ਕੇ ਖਾਂਦਾ ਹਾਂ, ਬਿਮਾਰ ਹੋਣ 'ਤੇ ਵੀ ਜ਼ਿੰਮੇਵਾਰ ਲੋਕਾਂ ਤੋਂ ਪੈਸੇ ਲੈ ਕੇ ਦਵਾਈਆਂ ਆਦਿ ਲੈ ਲੈਂਦਾ ਹਾਂ। ਮਦਦ ਦੀ ਅਪੀਲ ਕਰਦਿਆਂ ਬਜ਼ੁਰਗ ਜੈਮੇਰ ਸਿੰਘ ਨੇ ਕਿਹਾ ਕਿ ਮੇਰੇ ਰਹਿਣ ਲਈ ਇੱਥੇ ਕਮਰੇ ਦਾ ਪ੍ਰਬੰਧ ਕਰ ਦਿੱਤਾ ਜਾਵੇ, ਤਾਂ ਜੋ ਮੈਂ ਆਪਣੀ ਜ਼ਿੰਦਗੀ ਦਾ ਆਖਰੀ ਸਮਾਂ ਸ਼ਾਂਤੀ ਨਾਲ ਕੱਟ ਸਕਾਂ।

    ਜਾਣਕਾਰੀ ਦਿੰਦੇ ਹੋਏ ਗੁਆਂਢੀ ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਬਜ਼ੁਰਗ ਆਪਣੇ ਘਰ ਇਕੱਲਾ ਰਹਿੰਦਾ ਹੈ, ਉਸ ਦੇ ਪੂਰੇ ਪਰਿਵਾਰ ਦੀ ਮੌਤ ਹੋ ਚੁੱਕੀ ਹੈ। ਇਕ ਪੁੱਤਰ ਨਸ਼ੇ ਦਾ ਆਦੀ ਹੋ ਗਿਆ, ਬਜ਼ੁਰਗ ਦੀ ਪਤਨੀ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਹੁਣ ਇਹ ਬਜ਼ੁਰਗ ਆਪਣਾ ਸਮਾਂ ਇਸ ਟੁੱਟੇ ਘਰ ਵਿੱਚ ਇਕੱਲਾ ਕੱਟ ਰਿਹਾ ਹੈ।

    ਉਸ ਨੇ ਦੱਸਿਆ ਕਿ ਕਈ ਵਾਰ ਕੋਈ ਗੁਆਂਢੀ ਜਾਂ ਅਸੀਂ 10 ਰੁਪਏ 20 ਰੁਪਏ ਦੇ ਦਿੰਦੇ ਹਾਂ। ਕਈ ਵਾਰ ਲੋਕ ਦਵਾਈ ਤੇ ਖਾਣਾ ਆਦਿ ਦੇ ਦਿੰਦੇ ਹਨ ਅਤੇ ਕਈ ਵਾਰ ਨਾ ਮਿਲਣ 'ਤੇ ਗਰੀਬ ਬਜੁਰਗ ਖਾਲੀ ਪੇਟ ਸੌਂ ਜਾਂਦਾ ਹੈ। ਮਦਦ ਦੀ ਮਿੰਨਤ ਕਰਦੇ ਹੋਏ ਕਿਹਾ ਕਿ ਅਸੀਂ ਚਾਹੁੰਦੇ ਹਨ ਕਿ ਬਜ਼ੁਰਗਾਂ ਦੀ ਸਰਕਾਰ ਜਾਂ ਸਮਾਜ ਸੇਵਕਾਂ ਦੁਆਰਾ ਮਦਦ ਕੀਤੀ ਜਾਵੇ।

    Published by:Gurwinder Singh
    First published: