Home /News /punjab /

ਬਿਸ਼ਪ ਨਾਲ ਮੀਟਿੰਗ ਤੋਂ ਬਾਅਦ ਬੋਲੇ ਜਥੇਦਾਰ- ਸਿੱਖਾਂ ਦੇ ਭੇਸ 'ਚ ਇਸਾਈ ਧਰਮ ਦਾ ਪ੍ਰਚਾਰ ਗਲਤ

ਬਿਸ਼ਪ ਨਾਲ ਮੀਟਿੰਗ ਤੋਂ ਬਾਅਦ ਬੋਲੇ ਜਥੇਦਾਰ- ਸਿੱਖਾਂ ਦੇ ਭੇਸ 'ਚ ਇਸਾਈ ਧਰਮ ਦਾ ਪ੍ਰਚਾਰ ਗਲਤ

 (ਫਾਇਲ ਫੋਟੋ)

(ਫਾਇਲ ਫੋਟੋ)

Jathedar Harpreet Singh Spoke After The Meeting With The Bishop: ਪੰਜਾਬ ਵਿੱਚ ਇਸ ਸਮੇਂ ਧਰਮ ਪਰਿਵਰਤਨ ਦੇ ਮੁੱਦੇ 'ਤੇ ਸਿਆਸਤ ਗਰਮਾਈ ਹੋਈ ਹੈ। ਧਰਮ ਪਰਿਵਰਤਨ ਦੇ ਮੁੱਦੇ ਉੱਪਰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸਿੱਖ ਕੌਮ ਤੋਂ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਦੀ ਲੋੜ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜਬਰੀ ਧਰਮ ਪਰਿਵਰਤਨ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੁੱਦੇ ਨੂੰ ਲੈ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Jathedar Harpreet Singh) ਵੱਲੋਂ ਅਨੰਦਪੁਰ ਸਾਹਿਬ ਵਿੱਚ ਬਿਸ਼ਪ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਦੋਹਾਂ ਧਰਮਾਂ ਦੇ ਨੁਮਾਇੰਦੇ ਸ਼ਾਮਲ ਹੋਏ।

ਹੋਰ ਪੜ੍ਹੋ ...
  • Share this:

ਧਰਮ ਪਰਿਵਰਤਨ ਦੇ ਮੁੱਦੇ ਦੀ ਮੀਟਿੰਗ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇੱਕ ਪ੍ਰੈਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਿੱਖਾਂ ਦੇ ਭੇਸ 'ਚ ਇਸਾਈਅਤ ਦਾ ਪ੍ਰਚਾਰ ਕਰਨਾ ਗ਼ਲਤ ਹੈ। ਪਿੰਡਾਂ 'ਚ ਜਾ ਕੇ ਪੱਗ ਬੰਨ੍ਹ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਈਸਾਈਅਤ ਦੇ ਨਾਮ ਤੇ ਡੇਰਾਵਾਦ ਫੈਲਾਇਆ ਜਾ ਰਿਹਾ ਹੈ। ਬਾਰਡਰ ਸਟੇਟ 'ਚ ਨਫ਼ਰਤ ਫੈਲਾਈ ਜਾ ਰਹੀ ਹੈ। ਬਾਹਰਲੇ ਪੰਜਾਬ ਆ ਕੇ ਨਫ਼ਰਤ ਫੈਲਾ ਰਹੇ ਹਨ। ਇਸ ਦੌਰਾਨ ਜੱਥੇਦਾਰ ਨੇ ਕਿਹਾ ਕਿ ਵੈਟੀਕਨ ਚਰਚ ਨੂੰ ਵੀ ਅਸੀ ਚਿੱਠੀ ਲਿਖੇਗਾ ਕਿ ਇਸਾਈ ਧਰਮ ਨੂੰ ਅਖੌਤੀ ਪਾਸਟਰ ਬਦਨਾਮ ਕਰ ਰਹੇ ਹਨ। ਇਸ ਦੌਰਾਨ ਬਿਸ਼ਪ ਨੇ ਵੀ ਕਿਹਾ ਕਿ ਅਖੌਤੀ ਪਾਸਟਰ ਧਰਮ ਨੂੰ ਬਦਨਾਮ ਕਰ ਰਹੇ ਹਨ। ਅਸੀ ਵੀ ਬਹੁਤ ਵਾਰ ਸ਼ਿਕਾਇਤ ਕੀਤੀ ਹੈ। ਦੋਵਾਂ ਧਰਮਾਂ ਦੇ ਨੁਮਾਇੰਦੀਆਂ ਨੇ ਕਿਹਾ ਕਿ ਚਰਚ ਸੈਕਟਰੀ ਵਿੱਚ ਚਮਤਕਾਰ ਦੀ ਕੋਈ ਥਾਂ ਨਹੀਂ ਹੈ। ਸਿੱਖਾਂ ਅਤੇ ਇਸਾਈਆਂ ਨੂੰ ਲੜਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਗੱਲ ਕਰਦੇ ਹੋਏ ਕਿਹਾ ਕਿ ਸਿੱਖਾਂ ਤੇ ਇਸਾਈਆਂ ਦੇ 5-5 ਨੁਮਾਇੰਦੇ ਕੇਂਦਰ ਨੂੰ ਮਿਲਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਵੀ ਇਸ ਪ੍ਰਚਾਰ ਨੂੰ ਕਾਬੂ ਕਰਨ ਵਿੱਚ ਸਿੱਖ ਅਤੇ ਇਸਾਈ ਧਰਮ ਦੀ ਮਦਦ ਕਰੇ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਇੱਕ ਅਜਿਹੀ ਸਟੇਟ ਹੈ ਜਿੱਥੇ ਅੱਜ ਤੱਕ ਕਦੇ ਭਾਈਚਾਰਿਆਂ ਦੇ ਵਿੱਚ ਟਕਰਾਅ ਨਹੀਂ ਹੋਇਆ। ਇੱਕ ਧਰਮ ਨੇ ਦੂਜੇ ਧਰਮ ਨੂੰ ਲੈ ਕੇ ਖਾਸ ਤੌਰ ਤੇ ਧਰਮਾਂ ਦੇ ਪ੍ਰਤਿ ਨਫਰਤ ਦਾ ਪ੍ਰਚਾਰ ਨਹੀਂ ਕੀਤਾ। ਪਰ ਇਹ ਲੋਕ ਸਭ ਕੁਝ ਕਰ ਰਹੇ ਹਨ। ਉਨ੍ਹਾਂ ਕਿ ਸਾਡਾ ਬਾਕੀ ਚਰਚਾਂ ਨਾਲ ਵੀ ਸੰਪਰਕ ਹੈ ਜਿਨ੍ਹਾਂ ਤੋਂ ਅਸੀ ਬਹੁਤ ਜਲਦ ਕਲੈਰੀਫਿਕੈਸ਼ਨ ਲਵਾਗੇਂ। ਅਸੀ ਉਨ੍ਹਾਂ ਨੂੰ ਚਿੱਠੀ ਰਾਹੀਂ ਪੁੱਛਾਂਗੇ ਕਿ ਇਹ ਜੋ ਸੌ ਕਾਲਡ ਪਾਸਟਰ ਪੰਜਾਬ ਦੀ ਧਰਤੀ ਉੱਪਰ ਕਰ ਰਹੇ ਹਨ, ਉਨ੍ਹਾਂ ਦਾ ਇਸਾਅਤ ਨਾਲ ਕੋਈ ਸੰਬੰਧ ਹੈ ਜਾਂ ਨਹੀਂ। ਜੇਕਰ ਉਨ੍ਹਾਂ ਦਾ ਇਸ ਨਾਲ ਕੋਈ ਸੰਬੰਧ ਨਹੀਂ ਹੈ ਤਾਂ ਸਰਕਾਰ ਨੂੰ ਜਲਦ ਇਸ ਤੇ ਕਾਰਵਾਈ ਕਰਨੀ ਚਾਹਿਦੀ ਹੈ।

Published by:Rupinder Kaur Sabherwal
First published:

Tags: Giani harpreet singh, Jathedar, Punjab, Sikh