Home /News /punjab /

'ਆਪ' 'ਚੋਂ ਸਸਪੈਂਡ ਹੋਣ ਤੋਂ ਬਾਅਦ ਜਰਨੈਲ ਸਿੰਘ ਬੋਲੇ, ਪਾਰਟੀ ਦੀ ਕਾਰਵਾਈ ਇਕਤਰਫ਼ਾ

'ਆਪ' 'ਚੋਂ ਸਸਪੈਂਡ ਹੋਣ ਤੋਂ ਬਾਅਦ ਜਰਨੈਲ ਸਿੰਘ ਬੋਲੇ, ਪਾਰਟੀ ਦੀ ਕਾਰਵਾਈ ਇਕਤਰਫ਼ਾ

  • Share this:

ਆਮ ਆਦਮੀ ਪਾਰਟੀ 'ਚੋਂ ਹੋਈ ਮੁਅੱਤਲੀ ਤੋਂ ਬਾਅਦ ਸਾਬਕਾ ਵਿਧਾਇਕ ਜਰਨੈਲ ਸਿੰਘ ਨੇ ਆਪਣੀ ਹੀ ਪਾਰਟੀ 'ਤੇ ਨਿਸ਼ਾਨੇ ਸਾਧੇ ਅਤੇ ਆਪਣਾ ਪੱਖ ਨਾ ਸੁਣਨ ਦਾ ਇਲਜ਼ਾਮ ਲਾਇਆ।  ਜਰਨੈਲ ਸਿੰਘ ਨੇ ਹਿੰਦੂ ਧਰਮ ਬਾਰੇ ਵਿਵਾਦਤ ਟਿੱਪਣੀ ਕੀਤੀ ਅਤੇ ਖਾਮਿਆਜਾ ਵੀ ਭੁਗਤਿਆ। ਆਮ ਆਦਮੀ ਪਾਰਟੀ  ਨੇ ਤੁਰੰਤ ਐਕਸ਼ਨ ਵਿਚ ਆਕੇ ਤੁਰੰਤ ਕਰਵਾਈ ਕਰਦੇ ਹੋਏ ਜਰਨੈਲ ਸਿੰਘ ਨੂੰ ਪਾਰਟੀ ਚੋਂ ਸਸਪੈਂਡ ਕਰ ਦਿੱਤਾ। ਪਾਰਟੀ ਨੇ ਕਾਰਵਾਈ ਕੀਤੀ ਤਾਂ ਜਰਨੈਲ ਸਿੰਘ ਨੇ ਆਪਣੀ ਹੀ ਪਾਰਟੀ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਉਨ੍ਹਾਂ ਪਾਰਟੀ 'ਤੇ ਇਕਪਾਸੜ ਕਾਰਵਾਈ ਕਰਨ ਦੇ ਇਲਜ਼ਾਮ ਲਗਾਏ। ਉਨ੍ਹਾਂ  News 18 ਨਾਲ ਗੱਲਬਾਤ ਦੌਰਾਨ ਕਿਹਾ ਕਿ ਪਾਰਟੀ ਵਿਚ ਪਹਿਲਾਂ ਵੀ ਕਈ ਨੇਤਾ ਗਲਤੀ ਕਰ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਸਿਰਫ਼ ਉਨ੍ਹਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ।

ਜਰਨੈਲ ਸਿੰਘ ਨੇ ਪਾਰਟੀ ਉਤੇ ਸਵਾਲ ਚੁੱਕਦਿਆਂ ਕਿਹਾ ਸਸਪੈਂਡ ਕਰਨ ਤੋਂ ਪਹਿਲਾਂ ਮੇਰਾ ਪੱਖ ਜਾਣਿਆ ਹੀ ਨਹੀਂ ਗਿਆ। ਜਰਨੈਲ ਸਿੰਘ ਨੇ ਸਫ਼ਾਈ ਦਿੱਤੀ ਤੇ ਕਿਹਾ ਇਹ ਵਿਵਾਦਤ ਪੋਸਟ ਮੇਰੇ ਬੱਚੇ ਨੇ ਗ਼ਲਤੀ ਨਾਲ ਪੋਸਟ ਕੀਤੀ, ਜਿਸ ਨੂੰ ਮੈਂ ਛੇਤੀ ਹਟਾ ਦਿੱਤਾ ਸੀ।

ਪੱਤਰਕਾਰ ਰਹਿ ਚੁੱਕੇ ਜਰਨੈਲ ਸਿੰਘ ਸਾਲ 2009 ਵਿਚ ਉਸ ਸਮੇਂ ਕੇਂਦਰੀ ਮੰਤਰੀ ਪੀ. ਚਿਦੰਬਰਮ ਵੱਲ ਜੁੱਤੀ ਸੁੱਟ ਕੇ ਚਰਚਾ ਚ ਆਏ। ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦਿੱਤੀ ਤੇ ਸਾਲ 2015 ਚ ਦਿੱਲੀ ਦੇ ਰਾਜੌਰੀ ਗਾਰਡਨ ਤੋਂ ਵਿਧਾਇਕ ਬਣੇ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਲ 2017 ਵਿਚ ਵਿਧਾਇਕੀ ਤੋਂ ਅਸਤੀਫ਼ਾ ਦਿੱਤਾ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਖ਼ਿਲਾਫ਼ ਲੰਬੀ ਤੋਂ ਚੋਣ ਲੜੀ ਪਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Published by:Ashish Sharma
First published:

Tags: AAP, Interview