• Home
 • »
 • News
 • »
 • punjab
 • »
 • AGRICULTURE 11 FARMERS LEADERS GO ON HUNGER STRIKE AT BARNALA RAILWAY STATION

ਬਰਨਾਲਾ ਰੇਲਵੇ ਸਟੇਸ਼ਨ ਦੇ ਪੱਕੇ ਮੋਰਚੇ ’ਤੇ 11 ਕਿਸਾਨ ਆਗੂਆਂ ਨੇ ਰੱਖੀ ਭੁੱਖ ਹੜਤਾਲ

ਬਰਨਾਲਾ ਰੇਲਵੇ ਸਟੇਸ਼ਨ ਦੇ ਪੱਕੇ ਮੋਰਚੇ ’ਤੇ 11 ਕਿਸਾਨ ਆਗੂਆਂ ਨੇ ਰੱਖੀ ਭੁੱਖ ਹੜਤਾਲ

ਬਰਨਾਲਾ ਰੇਲਵੇ ਸਟੇਸ਼ਨ ਦੇ ਪੱਕੇ ਮੋਰਚੇ ’ਤੇ 11 ਕਿਸਾਨ ਆਗੂਆਂ ਨੇ ਰੱਖੀ ਭੁੱਖ ਹੜਤਾਲ

 • Share this:
  ਖੇਤੀ ਕਾਨੂੰਨਾਂ ਵਿਰੁੱਧ ਲਗਾਤਾਰ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਇਹ ਸੰਘਰਸ਼ ਦਿਨੋਂ ਦਿਨ ਨਵਾਂ ਰੂਪ ਲੈਂਦਾ ਜਾ ਰਿਹਾ ਹੈ। ਕਿਸਾਨ ਜੱਥੇਬੰਦੀਆਂ ਵਲੋਂ ਬੀਤੇ ਦਿਨੀਂ ਦੇਸ਼ ਭਰ ਵਿੱਚ ਕਿਸਾਨ ਸੰਘਰਸ਼ ਨੂੰ ਤੇਜ਼ ਕਰਨ ਲਈ ਭੁੱਖ ਹੜਤਾਲਾਂ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸ ਦੇ ਚੱਲਦਿਆਂ ਅੱਜ ਬਰਨਾਲਾ ਦੇ ਰੇਲਵੇ ਸਟੇਸ਼ਨ ਵਿਖੇ ਚੱਲ ਰਹੇ ਪੱਕੇ ਮੋਰਚੇ ਵਿੱਚ 11 ਕਿਸਾਨ ਆਗੂਆਂ ਵਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ।

  ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ , ਨੇਕ ਦਰਸ਼ਨ ਸਿੰਘ ਬਲਵੰਤ ਸਿੰਘ ਉੱਪਲੀ ਨੇ ਦੱਸਿਆ ਕਿ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਦੇਸ਼ ਦਾ ਅੰਨਦਾਤਾ ਅੱਜ ਆਪਣਾ ਢਿੱਡ ਬਚਾਉਣ ਲਈ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਭੁੱਖ ਹੜਤਾਲ ਕਰਨ ਲਈ ਮਜਬੂਰ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਭੁੱਖ ਹੜਤਾਲ ਮਰਨ ਵਰਤ ਵਿੱਚ ਵੀ ਤਬਦੀਲ ਹੋ ਸਕਦੀ ਹੈ।

  ਖੇਤੀ ਕਾਨੂੰਨਾਂ ਕਾਰਨ ਦੇਸ਼ ਦੇ ਅੰਨਦਾਤੇ ਨੂੰ ਸਦਾ ਲਈ ਭੁੱਖਾ ਨਾ ਮਰਨਾ ਪਵੇ, ਇਸ ਲਈ ਅੱਜ ਪੂਰੇ ਦੇਸ਼ ਵਿੱਚ ਕਿਸਾਨਾਂ ਵਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਕਿਸਾਨ ਸੰਘਰਸ਼ ਨੂੰ ਦੇਸ਼ ਭਰ ਵਿੱਚ ਹਰ ਵਰਗ ਵਲੋਂ ਪੂਰਨ ਹਮਾਇਤ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਲਗਾਤਾਰ ਕਿਸਾਨਾਂ ਦਾ ਸਬਰ ਪਰਖ ਰਹੀ ਹੈ। ਪਰ ਕਿਸਾਨ ਆਪਣੇ ਬੁਲੰਦ ਹੌਂਸਲਿਆਂ ਨਾਲ ਸਰਕਾਰ ਦੀ ਹਰ ਬਦਨੀਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ। ਜਿਵੇਂ ਜਿਵੇਂ ਸੰਘਰਸ਼ ਲੰਮਾ ਚੱਲੇਗਾ, ਇਹ ਸੰਘਰਸ਼ ਦਿਨੋਂ ਦਿਨ ਤੇਜ਼ ਹੁੰਦਾ ਜਾਵੇਗਾ।

  ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲੇ ਆੜਤੀਆਂ ਦੀਆਂ ਫ਼ਰਮਾਂ ’ਤੇ ਇਨਕਮ ਟੈਕਸ ਦੀ ਰੇਡ ਕਰਕੇ ਤੰਗ ਪ੍ਰੇਸਾਨ ਕੀਤਾ ਜਾ ਰਿਹਾ ਹੈ। ਜਿਸ ਕਰਕੇ ਕਿਸਾਨ ਜੱਥੇਬੰਦੀ ਇਸ ਦੇ ਰੋਸ ਵਜੋਂ ਇਨਕਮ ਟੈਕਸ ਦਫ਼ਤਰਾਂ ਦਾ ਘਿਰਾਉ ਕਰੇਗੀ।
  Published by:Gurwinder Singh
  First published: