ਖੇਤੀ ਸੁਧਾਰ ਕਾਨੂੰਨਾਂ ਖਿਲਾਫ ਦਿੱਲੀ ਮੋਰਚੇ ਵਿਚ 4 ਹੋਰ ਕਿਸਾਨਾਂ ਦੀ ਮੌਤ

News18 Punjabi | News18 Punjab
Updated: January 3, 2021, 11:23 AM IST
share image
ਖੇਤੀ ਸੁਧਾਰ ਕਾਨੂੰਨਾਂ ਖਿਲਾਫ ਦਿੱਲੀ ਮੋਰਚੇ ਵਿਚ 4 ਹੋਰ ਕਿਸਾਨਾਂ ਦੀ ਮੌਤ
ਖੇਤੀ ਕਾਨੂੰਨਾਂ ਖਿਲਾਫ ਦਿੱਲੀ ਮੋਰਚੇ ਵਿਚ 4 ਹੋਰ ਕਿਸਾਨਾਂ ਦੀ ਮੌਤ

  • Share this:
  • Facebook share img
  • Twitter share img
  • Linkedin share img
ਖੇਤੀ ਸੁਧਾਰ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਹੱਦਾ ਉਤੇ ਕਿਸਾਨ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਡਟੇ ਹੋਏ ਹਨ। ਇਸ ਦੌਰਾਨ ਧਰਨਾ ਸਥਾਨ ਤੋਂ ਲਗਾਤਾਰ ਮੰਦਭਾਗੀਆਂ ਖਬਰ ਆ ਰਹੀਆਂ ਹਨ। ਅੱਜ ਮੁੜ 4 ਕਿਸਾਨਾਂ ਦੀ ਮੌਤ ਦੀ ਖਬਰ ਆਈ ਹੈ।

ਦਿੱਲੀ ਧਰਨੇ ਵਿੱਚ ਸ਼ਾਮਲ ਕਿਸਾਨ ਸਮਸ਼ੇਰ ਸਿੰਘ ਪੁੱਤਰ ਨਿਰਭੈ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਅੱਜ ਸਵੇਰੇ 9.30 ਵਜੇ ਕਿਸਾਨ ਨੇ ਦਮ ਤੋੜ ਦਿੱਤਾ। ਮ੍ਰਿਤਕ ਦੇਹ ਨੂੰ ਜੱਦੀ ਪਿੰਡ ਲਿੱਧੜਾਂ, ਜਿਲ੍ਹਾ ਸੰਗਰੂਰ ਲਿਜਾਇਆ ਜਾ ਰਿਹਾ ਹੈ।

ਇਸੇ ਤਰ੍ਹਾਂ ਕੁੰਡਲੀ ਸਰਹੱਦ 'ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਕੁਲਬੀਰ, ਗੋਹਾਨਾ ਦੇ ਗੰਗਾਨਾ ਪਿੰਡ ਦਾ ਵਸਨੀਕ ਸੀ। 45 ਸਾਲਾ ਕੁਲਬੀਰ ਦੀ ਕੁੰਡਲੀ ਸਰਹੱਦ 'ਤੇ ਪਾਰਕਰ ਮਾਲ ਨੇੜੇ ਅੰਦੋਲਨ 'ਚ ਮੌਤ ਹੋ ਗਈ।


ਪਰਿਵਾਰ ਦਾ ਕਹਿਣਾ ਹੈ ਕਿ ਮੌਤ ਠੰਢ ਕਾਰਨ ਹੋਈ ਹੈ। ਇਸੇ ਤਰ੍ਹਾਂ ਅੱਜ ਸਵੇਰੇ ਜੁਗਬੀਰ ਪਿੰਡ ਇਟਲ ਕਲਾਂ ਜੀਂਦ, ਉਮਰ 58 ਸਾਲਾ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।  ਕੁੰਡਲੀ ਬਾਰਡਰ ਉਤੇ ਹੀ ਇਕ ਹੋਰ ਕਿਸਾਨ ਕੁਲਬੀਰ ਪੁੱਤਰ ਰਾਮਦਿਆ ਸੋਨੀਪਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਦੀ ਖਬਰ ਆਈ ਹੈ।
Published by: Gurwinder Singh
First published: January 3, 2021, 11:08 AM IST
ਹੋਰ ਪੜ੍ਹੋ
ਅਗਲੀ ਖ਼ਬਰ