Farm Reform Bills: ਮੋਗਾ ਤੋਂ ਦਿੱਲੀ ਦਾ 400 ਕਿਲੋਮੀਟਰ ਦਾ ਸਫ਼ਰ ਭੱਜ ਕੇ ਤੈਅ ਕਰ ਰਿਹੈ 70 ਸਾਲਾ ਬਜ਼ੁਰਗ

News18 Punjabi | News18 Punjab
Updated: January 13, 2021, 10:59 AM IST
share image
Farm Reform Bills: ਮੋਗਾ ਤੋਂ ਦਿੱਲੀ ਦਾ 400 ਕਿਲੋਮੀਟਰ ਦਾ ਸਫ਼ਰ ਭੱਜ ਕੇ ਤੈਅ ਕਰ ਰਿਹੈ 70 ਸਾਲਾ ਬਜ਼ੁਰਗ
ਮੋਗਾ ਤੋਂ ਦਿੱਲੀ ਦਾ 400 ਕਿਲੋਮੀਟਰ ਦਾ ਸਫ਼ਰ ਭੱਜ ਕੇ ਤੈਅ ਕਰ ਰਿਹੈ 70 ਸਾਲਾ ਬਜ਼ੁਰਗ

  • Share this:
  • Facebook share img
  • Twitter share img
  • Linkedin share img
Ashish Sharma

ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਦਿੱਲੀ ਵਿਚ ਚੱਲ ਰਹੇ ਮੋਰਚੇ ਵਿੱਚ ਪੰਜਾਬ ਤੋਂ ਲਗਾਤਾਰ ਕਿਸਾਨ ਸ਼ਾਮਲ ਹੋ ਰਹੇ ਹਨ। ਖੇਤੀ ਕਾਨੂੰਨਾਂ ਦੇ ਸੰਘਰਸ਼ ਨੇ ਪੰਜਾਬ ਦੇ ਲੋਕਾਂ ਵਿੱਚ ਇੱਕ ਨਵਾਂ ਜੋਸ਼ ਅਤੇ ਜ਼ਜ਼ਬਾ ਭਰਿਆ ਹੈ। ਜਿਸ ਦੀ ਤਾਜ਼ਾ ਮਿਸ਼ਾਲ ਉਸ ਸਮੇਂ ਸਾਹਮਣੇ ਆਈ, ਜਦੋਂ ਇੱਕ 70 ਸਾਲਾ ਬਜ਼ੁਰਗ ਭੱਜ ਕੇ ਦਿੱਲੀ ਮੋਰਚੇ ਲਈ ਜਾਂਦਾ ਦਿਖਾਈ ਦਿੱਤਾ।

ਬਰਨਾਲਾ ਵਿਖੇ ਪਹੁੰਚਿਆ 70 ਸਾਲਾ ਅਮਰ ਸਿੰਘ ਦੌੜ ਲਗਾ ਕੇ ਦਿੱਲੀ ਜਾ ਰਿਹਾ ਹੈ। ਮੋਗਾ ਦੇ ਪਿੰਡ ਬੌਡੇ ਦਾ ਰਹਿਣ ਵਾਲਾ ਅਮਰ ਸਿੰਘ ਆਪਣੇ ਪਿੰਡ ਤੋਂ ਦਿੱਲੀ ਤੱਕ ਦਾ 400 ਕਿਲੋਮੀਟਰ ਦਾ ਸਫ਼ਰ ਭੱਜ ਕੇ ਤੈਅ ਕਰੇਗਾ। ਬਰਨਾਲਾ ਪਹੁੰਚਣ ’ਤੇ ਅਮਰ ਸਿੰਘ ਨੇ ਦੱਸਿਆ ਕਿ ਉਸ ਦੀ ਉਮਰ 70 ਸਾਲ ਦੇ ਕਰੀਬ ਹੈ। ਉਹ ਆਪਣੇ ਪਿੰਡ ਤੋਂ ਦਿੱਲੀ ਤੱਕ ਦਾ ਸਫ਼ਰ ਭੱਜ ਕੇ ਹੀ ਤੈਅ ਕਰੇਗਾ।
ਉਹ ਦਿੱਲੀ ਵਿਖੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਇਸ ਤਰੀਕੇ ਨਾਲ ਦਿੱਲੀ ਵਿਖੇ ਜਾਣ ਦੇ ਮਕਸਦ ਬਾਰੇ ਅਮਰ ਸਿੰਘ ਨੇ ਦੱਸਿਆ ਕਿ ਉਹ ਅਜੇ ਵੀ ਘਰਾਂ ਵਿੱਚ ਬੈਠੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਜਗਾਉਣਾ ਚਾਹੁੰਦਾ ਹੈ। ਜੋ ਲੋਕ ਅਜੇ ਵੀ ਘਰਾਂ ਵਿੱਚ ਬੈਠੇ ਹਨ।

ਉਹਨਾਂ ਨੂੰ ਆਪੋ ਆਪਣੇ ਸਾਧਨਾਂ ਰਾਹੀਂ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਨ ਦਿੱਲੀ ਜਾਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਜੋ ਖੇਤੀ ਕਾਨੂੰਨ ਕਿਸਾਨਾਂ ’ਤੇ ਥੋਪੇ ਗਏ ਹਨ, ਉਹ ਪੂਰੀ ਤਰ੍ਹਾਂ ਕਿਸਾਨ ਵਿਰੋਧ ਹਨ। ਉਹ ਦਿੱਲੀ ਤੋਂ ਉਦੋਂ ਹੀ ਵਾਪਸ ਪਰਤੇਗਾ, ਜਦੋਂਕਿ ਇਹ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ।
Published by: Gurwinder Singh
First published: January 12, 2021, 6:03 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading