ਚੰਡੀਗੜ੍ਹ : 26 ਜਨਵਰੀ ਦੀ ਘਟਨਾ ਤੋਂ ਬਆਦ ਦਿੱਲੀ ਵਿੱਚ ਬਣੇ ਤਣਾਅਪੂਰਨ ਮਾਹੌਲ ਤੋਂ ਜਿੱਥੇ ਸਰਕਾਰ ਵੱਲੋਂ ਅੰਦੋਲਨ ਨੂੰ ਖਤਮ ਕਰਨ ਦੀ ਸਰਗਰਮ ਹੋ ਗਈ ਹੈ, ਉੱਥੇ ਹੀ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਧਰਨੇ ਵਿੱਚ ਸ਼ਾਮਲ ਹੋਣ ਲਈ ਫਰਮਾਨ ਜਾਰੀ ਕਰਨ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਬਠਿੰਡਾ ਦੇ ਪਿੰਡ ਵਿਰਕ ਖੁਰਦ ਦੀ ਪੰਚਾਇਤ ਵੱਲੋਂ ਵੱਡਾ ਹੁਕਮ ਜਾਰੀ ਕੀਤਾ ਹੈ। ਪੰਚਇਤਾ ਨੇ ਮਤਾ ਪਾ ਕੇ ਕਿਹਾ ਕਿ ਹਰ ਘਰ ਦਾ ਇੱਕ ਆਦਮੀ 7 ਦਿਨਾਂ ਤੱਕ ਧਰਨੇ ‘ਤੇ ਜਾਵੇਗਾ। ਜੇਕਰ ਕੋਈ ਇਸ ਫ਼ਰਮਾਨ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਉਨ੍ਹਾਂ 'ਤੇ 1500 ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ। ਇੰਨਾ ਹੀ ਨਹੀਂ ਜੇਕਰ ਕੋਈ ਪੰਚਾਇਤ ਦੀ ਗੱਲ ਨਹੀਂ ਸੁਣਦਾ ਤਾਂ ਉਨ੍ਹਾਂ ਦਾ ਪਿੰਡ ਵਿੱਚ ਬਾਈਕਾਟ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕਿਹਾ ਹੈ ਕਿ ਜੇ ਦਿੱਲੀ ਵਿੱਚ ਕਿਸੇ ਵਾਹਨ ਦਾ ਨੁਕਸਾਨ ਹੁੰਦਾ ਹੈ ਤਾਂ ਪਿੰਡ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ। ਇਹ ਸਭ ਕੁਝ ਗ੍ਰਾਮ ਪੰਚਾਇਤ ਨੇ ਲੈਟਰ ਪੈਡ 'ਤੇ ਮਤਾ ਪਾ ਕੇ ਐਲਾਨ ਕੀਤਾ ਹੈ।
ਇਸ ਤਰ੍ਹਾਂ ਹੀ ਲੁਧਿਆਣਾ ਦੀ ਤਹਿਸੀਲ ਸਮਰਾਲ ਦੇ ਪਿੰਡ ਮਸੁਕਾਬਾਦ ਦੇ ਪਿੰਡ ਵਾਸੀਆਂ ਨੇ ਵੱਡਾ ਐਲਾਨ ਕੀਤਾ ਹੈ। ਐਲਾਨ ਕੀਤਾ ਹੈ ਕਿ ਪਿੰਡ ਵਿੱਚੋਂ ਹਰ ਰੋਜ਼ 20 ਬੰਦਿਆਂ ਦਾ ਜੱਥਾ ਦਿੱਲੀ ਮੋਰਚੇ ਲਈ ਜਾਵੇਗਾ ਤੇ ਚਾਰ ਦਿਨ ਬਆਦ ਬੰਦੇ ਬਦਲੇ ਜਾਣਗੇ। ਦਿੱਲੀ ਮੋਰਚੇ ਤੇ ਜਾਣ ਦਾ ਇਹ ਸਿਲਸਿਲਾ ਬਾਰ-ਬਾਰ ਚਲਦਾ ਰਹੇਗਾ। ਸਰਕਾਰ ਦਾ ਅੰਦੋਲਨ ਨੂੰ ਦਬਾਉਣ ਦੀ ਇਹ ਚਾਲ ਨੂੰ ਕਿਸੇ ਵੀ ਕੀਮਤ ਦੇ ਬਰਦਾਸਤ ਨਹੀਂ ਕੀਤਾ ਜਾਵੇਗਾ। ਪਿੰਡ ਵਾਸੀਆਂ ਨੇ ਹਰ ਪਿੰਡ ਨੂੰ ਅਪੀਲ ਕੀਤੀ ਹੈ ਕਿ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪੰਚਾਇਤਾਂ ਵਿੱਚ ਮਤੇ ਪਾਏ ਜਾਣ।
ਪਿੰਡ ਟਹਿਣਾ ਵਾਸੀਆਂ ਨੇ ਸਰਬ-ਸਹਿਮਤੀ ਨਾਲ ਪਾਇਆ ਮਤਾ
ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਸਰਹੱਦ ‘ਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਅੱਜ 65 ਵੇਂ ਦਿਨ ਵੀ ਜਾਰੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agricultural law, Agriculture ordinance, Farmers Protest