ਖੇਤੀ ਬਿੱਲ-1 ਅਕਤੂਬਰ ਤੋਂ ਕਾਰਪੋਰੇਟ ਕੰਪਨੀਅਂ ਦੇ ਪੈਟਰੋਲ ਪੰਪਾਂ, ਸ਼ਾਪਿੰਗ ਮਾਲ ਅਤੇ ਟੌਲ ਪਲਾਜ਼ਿਆਂ ਦਾ ਹੋਵੇਗਾ ਘਿਰਾਓ

Ashish Sharma | News18 Punjab
Updated: September 30, 2020, 8:40 PM IST
share image
ਖੇਤੀ ਬਿੱਲ-1 ਅਕਤੂਬਰ ਤੋਂ ਕਾਰਪੋਰੇਟ ਕੰਪਨੀਅਂ ਦੇ ਪੈਟਰੋਲ ਪੰਪਾਂ, ਸ਼ਾਪਿੰਗ ਮਾਲ ਅਤੇ ਟੌਲ ਪਲਾਜ਼ਿਆਂ ਦਾ ਹੋਵੇਗਾ ਘਿਰਾਓ
ਮੀਟਿੰਗ ਦੌਰਾਨ ਸੰਬੋਧਨ ਕਰਦਾ ਹੋਇਆ ਕਿਸਾਨ ਆਗੂ

ਮੀਟਿੰਗ ਵਿਚ ਜ਼ਿਲ੍ਹੇ ਦੀਆਂ ਪੰਜ ਥਾਵਾਂ 'ਤੇ ਕਾਰਪੋਰੇਟ ਕੰਪਨੀਆਂ ਦੇ ਪੈਟਰੋਲ ਪੰਪਾਂ, ਸ਼ਾਪਿੰਗ ਮਾਲ ਅਤੇ ਟੋਲ ਪਲਾਜ਼ਾ ਦਾ ਘਿਰਾਓ ਕਰਨ ਦਾ ਫ਼ੈਸਲਾ

  • Share this:
  • Facebook share img
  • Twitter share img
  • Linkedin share img
ਖੇਤੀ ਬਿੱਲਾਂ ਦੇ ਵਿਰੋਧ ਵਿੱਚ ਲਗਾਤਾਰ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅੱਜ ਜ਼ਿਲ੍ਹਾ ਬਰਨਾਲਾ ਪੱਧਰੀ ਮੀਟਿੰਗ ਪਿੰਡ ਚੀਮਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਜਿਸ ਵਿੱਚ ਜ਼ਿਲ੍ਹੇ ਦੀਆਂ ਪੰਜ ਥਾਵਾਂ 'ਤੇ ਕਾਰਪੋਰੇਟ ਕੰਪਨੀਆਂ ਦੇ ਪੈਟਰੋਲ ਪੰਪਾਂ, ਸ਼ਾਪਿੰਗ ਮਾਲ ਅਤੇ ਟੋਲ ਪਲਾਜ਼ਾ ਦਾ ਘਿਰਾਓ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।



ਜਥੇਬੰਦੀ ਦੇ ਸੂਬਾ ਆਗੂ ਰੂਪ ਸਿੰਘ ਛੰਨਾ ਨੇ ਦੱਸਿਆ ਕਿ ਜੱਥੇਬੰਦੀ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪਹਿਲਾਂ ਸੜਕਾਂ ਅਤੇ ਰੇਲ ਮਾਰਗਾਂ ਤੇ ਪੱਕੇ ਮੋਰਚੇ ਲਗਾਏ ਗਏ ਸਨ। ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਮਿਲ ਕੇ ਜਿੱਥੇ ਪੱਕੇ ਤੌਰ 'ਤੇ ਰੇਲਵੇ ਟਰੈਕ ਜਾਮ ਕੀਤੇ ਜਾਣਗੇ, ਉੱਥੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਅੱਖ ਰੱਖਣ ਵਾਲੀਆਂ ਕਾਰਪੋਰੇਟ ਕੰਪਨੀਆਂ ਨਾਲ ਸਿੱਧੀ ਟੱਕਰ ਲਈ ਜਾਵੇਗੀ। ਜਿਸ ਤਹਿਤ ਬਰਨਾਲਾ ਦੇ ਪਿੰਡ ਬਡਬਰ ਵਿਖੇ ਬਠਿੰਡਾ ਚੰਡੀਗੜ੍ਹ ਰੋਡ ਦੇ ਟੋਲ ਪਲਾਜੇ ਉੱਪਰ ਜਥੇਬੰਦੀ ਦਾ ਮੋਰਚਾ ਲਗਾਇਆ ਜਾਵੇਗਾ, ਜਿੱਥੇ ਆਮ ਲੋਕਾਂ ਦੀ ਕੋਈ ਟੋਲ ਪਰਚੀ ਨਹੀਂ ਕੱਟਣ ਦਿੱਤੀ ਜਾਵੇਗੀ ਅਤੇ ਲੋਕਾਂ ਨੂੰ ਮੁਫ਼ਤ ਵਿੱਚ ਲੰਘਾਇਆ ਜਾਵੇਗਾ।


ਇਸ ਤੋਂ ਇਲਾਵਾ ਪਿੰਡ ਭੋਤਨਾ ਤੇ ਧੌਲਾ ਵਿਖੇ ਆਈਸ਼ਰ ਕੰਪਨੀ ਦੇ ਪੈਟਰੋਲ ਪੰਪ ਅਤੇ ਪਿੰਡ ਸੰਘੇੜਾ ਤੇ ਕਾਤਰੋਂ ਵਿਖੇ ਰਿਲਾਇੰਸ ਪੈਟਰੋਲ ਪੰਪਾਂ 'ਤੇ ਪੱਕੇ ਮੋਰਚੇ ਲਗਾ ਕੇ ਬਾਈਕਾਟ ਕੀਤਾ ਜਾਵੇਗਾ ਅਤੇ ਇਨ੍ਹਾਂ ਦੇ ਪੰਪਾਂ ਦਾ ਤੇਲ ਨਹੀਂ ਵਿਕਣ ਦਿੱਤਾ ਜਾਵੇਗਾ।
Published by: Ashish Sharma
First published: September 30, 2020, 8:40 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading