• Home
  • »
  • News
  • »
  • punjab
  • »
  • AGRICULTURE AKALI LEADER SETS FIRE TO TRACTOR DURING DHARNA

Farm Ordinances- ਧਰਨੇ 'ਚ ਅਕਾਲੀ ਆਗੂ ਨੇ ਟਰੈਕਟਰ ਨੂੰ ਲਾਈ ਅੱਗ

ਚੰਡੀਗੜ੍ਹ ਰੋਡ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਏ ਗਏ ਧਰਨੇ ਵਿੱਚ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਵੱਲੋਂ ਫੋਰਡ ਟਰੈਕਟਰ ਨੂੰ ਅੱਗ ਲਗਾ ਕੇ ਇਨ੍ਹਾਂ ਬਿੱਲਾਂ ਖਿਲਾਫ਼ ਰੋਸ ਜਤਾਇਆ ਗਿਆ।

ਧਰਨੇ 'ਚ ਅਕਾਲੀ ਆਗੂ ਨੇ ਟਰੈਕਟਰ ਨੂੰ ਲਾਈ ਅੱਗ

  • Share this:
ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀ ਵੱਲੋਂ ਪੰਜਾਬ ਦੇ ਬੰਦ ਦੇ ਸੱਦੇ ਤਹਿਤ ਸੜਕਾਂ ਤੇ ਰੇਲ ਮਾਰਗਾਂ ਨੂੰ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਉਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਅੱਜ ਤਿੰਨ ਘੰਟਿਆਂ ਲਈ ਸੜਕਾਂ 'ਤੇ ਬੈਠ ਕੇ ਇਨ੍ਹਾਂ ਬਿੱਲਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਬਰਨਾਲਾ ਵਿਖੇ ਚੰਡੀਗੜ੍ਹ ਰੋਡ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਏ ਗਏ ਧਰਨੇ ਵਿੱਚ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਵੱਲੋਂ ਫੋਰਡ ਟਰੈਕਟਰ ਨੂੰ ਅੱਗ ਲਗਾ ਕੇ ਇਨ੍ਹਾਂ ਬਿੱਲਾਂ ਖਿਲਾਫ਼ ਰੋਸ ਜਤਾਇਆ ਗਿਆ।ਇਸ ਮੌਕੇ ਟਰੈਕਟਰ ਨੂੰ ਅੱਗ ਲਗਾਉਣ ਵਾਲੇ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਟਰੈਕਟਰ ਕਿਸਾਨ ਦਾ ਪੁੱਤ ਹੁੰਦਾ ਹੈ। ਜੇਕਰ ਕਿਸਾਨ ਹੀ ਨਾ ਰਿਹਾ ਤਾਂ ਇਨ੍ਹਾਂ ਟਰੈਕਟਰਾਂ ਦਾ ਵੀ ਕੀ ਕਰਨਾ ਹੈ। ਉਨਾ ਕਿਹਾ ਕਿ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਵੱਲ ਪੰਜਾਬ ਦੀ ਕਿਸਾਨੀ ਲਈ ਬੇਹੱਦ ਘਾਤਕ ਹਨ। ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਪਹਿਲੇ ਹੀ ਦਿਨ ਤੋਂ ਬਹੁਤ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰੈਕਟਰ ਨੂੰ ਅੱਗ ਲਗਾਉਣਾ ਕੋਈ ਸਟੰਟਬਾਜ਼ੀ ਨਹੀਂ ਹੈ। ਜਦੋਂ ਖੇਤ ਵਿੱਚ ਟਰੈਕਟਰ ਚੱਲਦਾ ਹੈ ਤਾਂ ਕਿਸਾਨ ਦੇ ਘਰ ਦਾ ਢਿੱਡ ਭਰਦਾ ਹੈ ਅਤੇ ਪੂਰੇ ਦੇਸ਼ ਦਾ ਢਿੱਡ ਭਰਦਾ ਹੈ । ਜੇਕਰ ਕਿਸਾਨ ਹੀ ਨਾ ਰਿਹਾ ਤਾਂ ਪੰਜਾਬ ਵੀ ਖਤਮ ਹੈ ਅਤੇ ਸਾਰਾ ਕੁੱਝ ਖਤਮ ਹੋ ਜਾਵੇਗਾ। ਖੇਤੀ ਬਿੱਲਾਂ ਦੇ ਵਿਰੋਧ ਵਿੱਚ ਸ਼ੁਰੂ ਹੋਇਆ ਇਹ ਇਹ ਸੰਘਰਸ਼ ਦਿੱਲੀ ਤੱਕ ਜਾਵੇਗਾ। ਅੱਜ ਟਰੈਕਟਰ ਨੂੰ ਅੱਗ ਲਗਾਈ ਹੈ , ਇਸ ਤੋਂ ਬਾਅਦ ਕਿਸਾਨ ਇਨ੍ਹਾਂ ਬਿੱਲਾਂ ਦੇ ਵਿਰੋਧ ਵਿੱਚ ਆਪਣੇ ਆਪ ਨੂੰ ਵੀ ਅੱਗ ਲਗਾਉਣਗੇ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਤੋਂ ਉਨ੍ਹਾਂ ਨੂੰ ਕੋਈ ਵੀ ਭਾਈਵਾਲੀ ਪਿਆਰੀ ਨਹੀਂ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਇਨ੍ਹਾਂ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕੀਤਾ ਜਾਵੇ ।
Published by:Ashish Sharma
First published: