• Home
 • »
 • News
 • »
 • punjab
 • »
 • AGRICULTURE ANIMALS WILL GIVE MORE MILK BY EATING SPECIAL CHOCOLATE PREPARED BY GURU ANGAD DEV VETERINARY AND ANIMAL SCIENCES UNIVERSITY EXPERTS

ਹੁਣ ਚੋਕਲੇਟ ਖਾਣ ਨਾਲ ਜ਼ਿਆਦਾ ਦੁੱਧ ਦੇਣਗੇ ਪਸ਼ੂ, ਗਡਵਾਸੂ ਮਾਹਿਰਾਂ ਦੀ ਨਵੀਂ ਖੋਜ ਨੇ ਕੀਤਾ ਕਮਾਲ

ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਪਸ਼ੂ ਆਹਾਰ ਵਿਭਾਗ ਨੇ ਦੁਧਾਰੂ ਪਸ਼ੂਆਂ ਲਈ ਇੱਕ ਵਿਸ਼ੇਸ਼ ਚਾਕਲੇਟ ਬਣਾਈ ਹੈ। ਇਹ ਚਾਕਲੇਟ ਪਸ਼ੂਆਂ ਲਈ ਲੋੜੀਂਦੇ ਪੌਸ਼ਟਿਕ ਤੱਤ ਨਾਲ ਭਰਪੂਰ ਹੈ ਅਤੇ ਸੁਆਦ ਇਸ ਤਰ੍ਹਾਂ ਹੈ ਕਿ ਪਸ਼ੂ ਇਸ ਨੂੰ ਜਲਦੀ ਖਾ ਲੈਂਦੇ ਹਨ, ਜਿਸ ਨਾਲ ਨਾ ਸਿਰਫ ਦੁਧਾਰੂ ਪਸ਼ੂਆਂ ਦੀ ਦੁੱਧ ਦੀ ਸਮਰੱਥਾ ਵਧਦੀ ਹੈ, ਬਲਕਿ ਦੁੱਧ ਦੀ ਗੁਣਵੱਤਾ ਵਿਚ ਵੀ ਸੁਧਾਰ ਹੁੰਦਾ ਹੈ ਅਤੇ ਇਸ ਨਾਲ ਪਸ਼ੂਆਂ ਵਿੱਚ ਬਿਮਾਰੀਆਂ ਨਾਲ ਲੜਨ ਦੀ ਯੋਗਤਾ ਵਿੱਚ ਵੀ ਵਾਧਾ ਹੁੰਦਾ ਹੈ..

ਦੁੱਧ ਵਧਾਉਣ ਵਾਲੀ ਚੌਕਲੇਟ ਨੂੰ ਤਿਆਰ ਕਰਨ ਵਾਲੇ ਵਿਗਿਆਨੀ ਡਾ. ਉਧੇਵੀਰ ਸਿੰਘ

 • Share this:
  ਜਸਵੀਰ ਬਰਾੜ

  ਲੁਧਿਆਣਾ ਤੁਸੀਂ ਬਜਾਰਾਂ ਵਿਚ ਵੱਖ-ਵੱਖ ਕੰਪਨੀਆਂ ਦੀਆਂ ਚਾਕਲੇਟ ਦੇਖੀਆਂ ਅਤੇ ਖਾਦੀਆਂ ਹੋਣ ਗੀਆ, ਪਰ ਕੀ ਤੁਸੀਂ ਕਦੇ ਪਸ਼ੂਆਂ ਲਈ ਬਣਾਇਆ ਚਾਕਲੇਟ ਦੇਖਿਆ, ਨਹੀਂ ਤਾਂ ਚਲੋ ਅੱਜ ਅਸੀਂ ਤੁਹਾਨੂੰ ਪਸ਼ੂਆਂ ਲਈ ਬਣਾਇਆ ਚੌਕਲੇਟ ਦਿਖਾਉਂਦੇ ਹਾਂ ਕਿਉਂਕਿ ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਪਸ਼ੂ ਆਹਾਰ ਵਿਭਾਗ ਨੇ ਦੁਧਾਰੂ ਪਸ਼ੂਆਂ ਲਈ ਇੱਕ ਵਿਸ਼ੇਸ਼ ਚਾਕਲੇਟ ਬਣਾਈ ਹੈ, ਜਿਸਨੂੰ ਪਸ਼ੂ ਚਾਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਵੈਸੇ ਤਾਂ ਮਾਹਿਰਾਂ ਨੇ ਇਸ ਨੂੰ ਪਸ਼ੂ ਚਾਟ ਦਾ ਨਾਮ ਹੀ ਦਿੱਤਾ ਸੀ, ਪਰ ਪਸ਼ੂ ਪਲਕਾਂ ਨੇ ਇਸ ਨੂੰ ਚਾਕਲੇਟ ਦੇ ਨਾਮ ਤੇ ਮੰਗਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਇਹ  ਪਸ਼ੂ ਚੌਕਲੇਟ ਦੇ ਨਾਮ ਨਾਲ ਪ੍ਰਸਿੱਧ ਹੋਇਆ ਗਿਆ।

  ਇਹ ਚਾਕਲੇਟ ਪਸ਼ੂਆਂ ਲਈ ਲੋੜੀਂਦੇ ਪੌਸ਼ਟਿਕ ਤੱਤ ਨਾਲ ਭਰਪੂਰ ਹੈ ਅਤੇ ਸੁਆਦ ਇਸ ਤਰ੍ਹਾਂ ਹੈ ਕਿ ਪਸ਼ੂ ਇਸ ਨੂੰ ਜਲਦੀ ਖਾ ਲੈਂਦੇ ਹਨ, ਜਿਸ ਨਾਲ ਨਾ ਸਿਰਫ ਦੁਧਾਰੂ ਪਸ਼ੂਆਂ ਦੀ ਦੁੱਧ ਦੀ ਸਮਰੱਥਾ ਵਧਦੀ ਹੈ, ਬਲਕਿ ਦੁੱਧ ਦੀ ਗੁਣਵੱਤਾ ਵਿਚ ਵੀ ਸੁਧਾਰ ਹੁੰਦਾ ਹੈ ਅਤੇ ਇਸ ਨਾਲ ਪਸ਼ੂਆਂ ਵਿੱਚ ਬਿਮਾਰੀਆਂ ਨਾਲ ਲੜਨ ਦੀ ਯੋਗਤਾ ਵਿੱਚ ਵੀ ਵਾਧਾ ਹੁੰਦਾ ਹੈ। ਇਹ ਚਾਕਲੇਟ ਇਕ ਇੱਟ ਦੇ ਆਕਾਰ ਦਾ ਹੈ ਅਤੇ ਇਸ ਦਾ ਵਜ਼ਨ ਤਕਰੀਬਨ ਤਿੰਨ ਕਿਲੋ ਹੈ।ਗਡਵਸੂ ਨੇ ਇਸ ਤਿੰਨ ਕਿਲੋ ਵਜ਼ਨ ਵਾਲੇ ਚਾਕਲੇਟ ਦੀ ਕੀਮਤ ਸਿਰਫ 120 ਰੁਪਏ ਰੱਖੀ ਹੈ। ਜਿਸ ਕਾਰਨ ਮੰਗ ਵਿੱਚ ਕਾਫ਼ੀ ਵਾਧਾ ਹੋਇਆ ਹੈ।ਮਾਹਿਰਾਂ ਦੇ ਮੁਤਾਬਿਕ ਕਿਸਾਨਾਂ ਨੂੰ ਪਸ਼ੂ ਚਾਕਲੇਟ ਤਿਆਰ ਕਰਨ ਦੀ ਸਿਖਲਾਈ ਵੀ ਦਿਤੀ ਜਾਂਦੀ ਹੈ ਜਿਸ ਨਾਲ ਕਿਸਾਨ ਘਰ ਵਿੱਚ ਇਸ ਪਸ਼ੂ ਚਾਕਲੇਟ ਨੂੰ ਤਿਆਰ ਕਰ ਸਕਦੇ ਹਨ ਅਤੇ ਵੇਚ ਕੇ ਮੁਨਾਫ਼ਾ ਵੀ ਕਮਾ ਸਕਦੇ ਹਨ।

  ਚੌਕਲੇਟ ਨੂੰ ਤਿਆਰ ਕਰਨ ਵਾਲੇ ਵਿਗਿਆਨੀ ਡਾ. ਉਧੇਵੀਰ ਸਿੰਘ ਦੇ ਮੁਤਾਬਿਕ ਇਸ ਚੌਕਲੇਟ ਨੂੰ ਖਾਣ ਨਾਲ ਪਸ਼ੂਆਂ ਨੂੰ ਬਹੁਤ ਸਾਰੇ ਫਾਇਦੇ ਹੋਣਗੇ। ਗਾਵਾਂ ਅਤੇ ਮੱਝਾਂ ਤੋਂ ਇਲਾਵਾ ਇਸ ਨੂੰ ਦੂਜੇ ਪਸ਼ੂਆਂ  ਵੀ ਖਾ ਸਕਦੇ ਹਨ, ਜੋ ਕਿ 6 ਮਹੀਨਿਆਂ ਤੋਂ ਵੱਧ ਉਮਰ ਦੇ ਹੋਣ। ਇਹ ਚਾਕਲੇਟ ਦੀ ਤਰ੍ਹਾਂ ਹੀ ਦਿਖਦਾ ਹੈ ਅਤੇ ਸੁਆਦ ਵੀ ਮਿੱਠਾ ਹੈ। ਇਹ ਚਾਕਲੇਟ ਪ੍ਰੋਟੀਨ, ਖਣਿਜ ਅਤੇ ਲੂਣ ਦਾ ਇੱਕ ਵਧੀਆ ਸਰੋਤ ਹੈ। ਇਸ ਵਿਚ 41 ਪ੍ਰਤੀਸ਼ਤ ਕੱਚਾ ਪ੍ਰੋਟੀਨ, 1.4 ਪ੍ਰਤੀਸ਼ਤ ਚਰਬੀ, 11 ਪ੍ਰਤੀਸ਼ਤ ਐਨਡੀਐਫ, 2.0 ਪ੍ਰਤੀਸ਼ਤ ਫਾਈਬਰ ਅਤੇ 72.4 ਪ੍ਰਤੀਸ਼ਤ ਪਚਣ ਯੋਗ ਤੱਤਾਂ ਸ਼ਾਮਲ ਹਨ। ਅਜਿਹੇ ਵਿੱਚ ਇਸ ਨੂੰ ਖਾਣ ਨਾਲ ਪਸ਼ੂਆਂ ਦੀ ਬਾਂਝਪਨ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਪਸ਼ੂਆਂ ਦੀ ਜਣਨ ਸ਼ਕਤੀ ਵਿੱਚ ਵਾਧਾ ਹੁੰਦਾ ਹੈ।

  ਪਸ਼ੂਆਂ ਦਾ ਪਾਚਨ ਪ੍ਰਣਾਲੀ ਮਜ਼ਬੂਤ ​​ਹੁੰਦਾ ਹੈ। ਜਿਸ ਨਾਲ ਪਸ਼ੂਆਂ ਦੀ ਭੁੱਖ ਵਧਦੀ ਹੈ ਅਤੇ ਦੁੱਧ ਵੀ ਵੱਧਦਾ ਹੈ। ਤਿੰਨ ਕਿਲੋਗ੍ਰਾਮ ਵਜ਼ਨ ਵਾਲੇ ਇਸ ਚੌਕਲੇਟ ਨੂੰ ਬਣਾਉਣ ਲਈ, ਨੌ ਸੌ ਗ੍ਰਾਮ ਮੋਲਾਸਿਸ (ਸੇਰਾ), 450 ਗ੍ਰਾਮ ਕਣਕ ਦਾ ਆਟਾ, 450 ਗ੍ਰਾਮ ਖਣਿਜ ਮਿਸ਼ਰਣ, 300 ਗ੍ਰਾਮ ਤੇਲ ਮੁਕਤ ਸਰ੍ਹੋਂ ਦਾ ਕੇਕ, 300 ਗ੍ਰਾਮ ਤੇਲ ਰਹਿਤ ਚਾਵਲ ਪਾਲਿਸ਼, 300 ਗ੍ਰਾਮ ਯੂਰੀਆ, 120 ਗ੍ਰਾਮ ਨਮਕ, 90 ਗ੍ਰਾਮ ਕੈਲਸ਼ੀਅਮ ਆਕਸਾਈਡ ਅਤੇ 90 ਗ੍ਰਾਮ ਗੁਆਰ ਗਮ ਵਰਤੇ ਜਾਂਦੇ ਹਨ। ਸੀਰਾ ਦੇ ਮਿਸ਼ਰਣ ਦੇ ਕਾਰਨ, ਇਸਦਾ ਸੁਆਦ ਚਾਕਲੇਟ ਦੀ ਤਰ੍ਹਾਂ ਮਿੱਠਾ ਹੈ। ਪਸ਼ੂ ਇਸ ਨੂੰ ਬੜੇ ਚਾਅ ਨਾਲ ਖਾਂਦੇ ਹਨ।

  ਮਾਹਿਰਾਂ ਦੇ ਮੁਤਾਬਿਕ ਇਹ ਲੰਬੇ ਸਮੇਂ ਤਕ ਖਰਾਬ ਨਹੀਂ ਹੁੰਦਾ ਤੇ ਕਿਸਾਨ ਸਿਖਲਾਈ ਲੈ ਸਕਦੇ ਹਨ ਅਤੇ ਇਸ ਨੂੰ ਘਰ ਚ ਹੀ ਬਣਾ ਸਕਦੇ ਹਨ ਅਤੇ ਇਸਨੂੰ ਬਾਜ਼ਾਰ ਵਿੱਚ ਵੀ ਵੇਚ ਸਕਦੇ ਹਨ। ਡਾ. ਉਧੇਧਬੀਰ ਸਿੰਘ ਅਨੁਸਾਰ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਇਸ ਨੂੰ ਤਿਆਰ ਕੀਤਾ ਹੈ ਅਤੇ ਹੁਣ ਇਹ ਮੰਗ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਹਿਮਾਚਲ, ਜੰਮੂ ਅਤੇ ਕਸ਼ਮੀਰ ਦੇ ਪਸ਼ੂ ਪਾਲਕਾ ਵਲੋਂ ਵੀ ਕੀਤੀ ਜਾ ਰਹੀ ਹੈ। ਜਾ ਕਹਿ ਲਈ ਕਿ ਵਿਸ਼ੇਸ਼ ਚੌਕਲੇਟ ਦੀ ਮੰਗ ਪੰਜਾਬ ਦੇ ਨਾਲ ਲੱਗਦੇ ਰਾਜਾਂ ਵਿਚ ਤੇਜੀ ਨਾਲ ਵਧਣ ਲੱਗੀ ਹੈ।
  Published by:Sukhwinder Singh
  First published: