ਜੈਯੰਤ ਚੌਧਰੀ ਦਾ ਐਲਾਨ- ਕਿਸਾਨ ਧਰਨੇ 'ਚ ਸ਼ਾਮਲ ਹੋਣ ਵਾਲੇ ਨੇਤਾ ਨੂੰ ਹੀ RLD ਦੇਵੇਗੀ ਚੋਣਾਂ 'ਚ ਟਿਕਟ

News18 Punjabi | News18 Punjab
Updated: January 20, 2021, 5:24 PM IST
share image
ਜੈਯੰਤ ਚੌਧਰੀ ਦਾ ਐਲਾਨ- ਕਿਸਾਨ ਧਰਨੇ 'ਚ ਸ਼ਾਮਲ ਹੋਣ ਵਾਲੇ ਨੇਤਾ ਨੂੰ ਹੀ RLD ਦੇਵੇਗੀ ਚੋਣਾਂ 'ਚ ਟਿਕਟ
ਜੈਯੰਤ ਚੌਧਰੀ ਦਾ ਐਲਾਨ- ਕਿਸਾਨ ਧਰਨੇ 'ਚ ਸ਼ਾਮਲ ਹੋਣ ਵਾਲੇ ਨੇਤਾ ਨੂੰ ਹੀ RLD ਦੇਵੇਗੀ ਚੋਣਾਂ 'ਚ ਟਿਕਟ

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ ਦੇ ਬਾਗਪਤ (Baghpat) ਪਹੁੰਚੇ ਰਾਸ਼ਟਰੀ ਲੋਕ ਦਲ (RLD) ਦੇ ਉਪ ਪ੍ਰਧਾਨ ਜੈਯੰਤ ਚੌਧਰੀ (Jayant Chaudhary) ਨੇ ਕਿਸਾਨ ਧਰਨੇ (Farmers Protest) ਨੂੰ ਸੰਬੋਧਨ ਕਰਦਿਆਂ ਵੱਡਾ ਬਿਆਨ ਦਿੱਤਾ ਹੈ। ਚੌਧਰੀ ਨੇ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਕਿਹਾ ਕਿ ਜੋ ਆਗੂ ਧਰਨੇ ਵਿਚ ਸ਼ਾਮਲ ਹੋਣਗੇ, ਉਨ੍ਹਾਂ ਨੂੰ ਆਉਣ ਵਾਲੀਆਂ ਚੋਣਾਂ ਵਿਚ ਆਰਐਲਡੀ ਵੱਲੋਂ ਟਿਕਟ ਮਿਲੇਗੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਰਾਮ ਮੰਦਰ ਦੀ ਉਸਾਰੀ ਲਈ ਇਕੱਤਰ ਕੀਤੇ ਜਾ ਰਹੇ ਚੰਦੇ ਉਤੇ ਵੀ ਤੰਜ ਕੱਸਿਆ। ਜੈਯੰਤ ਚੌਧਰੀ ਨੇ ਕਿਹਾ ਕਿ ਜੋ ਲੋਕ ਰਾਮ ਦੇ ਨਾਮ ਉਤੇ ਵੋਟਾਂ ਲੈਂਦੇ ਹਨ ਅਤੇ ਚੰਦਾ ਇਕੱਠਾ ਕਰਦੇ ਹਨ, ਉਨ੍ਹਾਂ ਨੂੰ ਜਨਤਾ ਨੇ ਚੋਣਾਂ ਵਿੱਚ ਵੇਖਣਾ ਹੈ। ਚੌਧਰੀ ਨੇ ਆਰਐਲਡੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਅਤੇ ਕਿਸਾਨ ਮਾਰਚ ਵਿੱਚ ਸ਼ਾਮਲ ਹੋਣ।

ਦਰਅਸਲ, ਆਰਐਲਡੀ ਦੇ ਉਪ ਪ੍ਰਧਾਨ ਚੌਧਰੀ ਬਡੌਤ ਵਿੱਚ ਚੱਲ ਰਹੇ ਧਰਨੇ ਵਿੱਚ ਸ਼ਾਮਲ ਹੋਏ। ਜਿੱਥੇ ਉਨ੍ਹਾਂ ਖੇਤੀ ਕਾਨੂੰਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਸੰਬੋਧਨ ਕੀਤਾ। ਮੰਚ ਤੋਂ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਗੱਲ ਸੁਣੇ ਅਤੇ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਵੇ।
ਇਸ ਤੋਂ ਇਲਾਵਾ, ਉਨ੍ਹਾਂ ਨੇ 26 ਨੂੰ ਹੋਣ ਵਾਲੇ ਟਰੈਕਟਰ ਮਾਰਚ ਬਾਰੇ ਵੀ ਬਿਆਨ ਦਿੱਤਾ। ਉਨ੍ਹਾਂ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਚੌਧਰੀ ਨੇ ਕਿਹਾ ਕਿ ਇਸ ਵਾਰ ਆਰਐਲਡੀ ਦੀ ਟਿਕਟ ਉਨ੍ਹਾਂ ਨੂੰ ਦਿੱਤੀ ਜਾਵੇਗੀ ਜੋ ਧਰਨੇ ਵਿੱਚ ਸ਼ਾਮਲ ਹੋਣਗੇ।

ਉਨ੍ਹਾਂ ਕਿਹਾ ਕਿ ਇਕ ਰਜਿਸਟਰ ਬਣਾ ਕੇ ਰੱਖ ਲਵੋ ਅਤੇ ਉਸ ਟਿਕਟ ਲੈਣ ਵਾਲੇ ਨੇਤਾਵਾਂ ਦੇ ਨਾਮ ਲਿਖ ਕੇ ਦੇ ਦੇਣਾ। ਜਿਹੜੇ ਲੋਕ ਧਰਨੇ ਵਿੱਚ ਆਏ ਹਨ, ਉਹ ਚੋਣਾਂ ਵਿੱਚ ਟਿਕਟਾਂ ਲੈਣਗੇ।
Published by: Gurwinder Singh
First published: January 20, 2021, 4:54 PM IST
ਹੋਰ ਪੜ੍ਹੋ
ਅਗਲੀ ਖ਼ਬਰ