ਬੀਕੇਯੂ ਲੱਖੋਵਾਲ ਨੂੰ ਵੱਡਾ ਝਟਕਾ; ਕਰੀਬ 13 ਪਿੰਡਾਂ ਦੇ ਸਾਰੇ ਅਹੁਦੇਦਾਰ ਤੇ ਵਰਕਰਾਂ ਨੇ ਸਾਥ ਛੱਡਿਆ

News18 Punjabi | News18 Punjab
Updated: October 30, 2020, 2:27 PM IST
share image
ਬੀਕੇਯੂ ਲੱਖੋਵਾਲ ਨੂੰ ਵੱਡਾ ਝਟਕਾ; ਕਰੀਬ 13 ਪਿੰਡਾਂ ਦੇ ਸਾਰੇ ਅਹੁਦੇਦਾਰ ਤੇ ਵਰਕਰਾਂ ਨੇ ਸਾਥ ਛੱਡਿਆ
ਬੀਕੇਯੂ ਲੱਖੋਵਾਲ ਨੂੰ ਵੱਡਾ ਝਟਕਾ; ਕਰੀਬ 13 ਪਿੰਡਾਂ ਦੇ ਸਾਰੇ ਅਹੁਦੇਦਾਰ ਤੇ ਵਰਕਰਾਂ ਨੇ ਸਾਥ ਛੱਡਿਆ

  • Share this:
  • Facebook share img
  • Twitter share img
  • Linkedin share img
Naresh Sethi

ਫ਼ਰੀਦਕੋਟ: ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੂੰ ਝਟਕਾ ਦਿੰਦੇ ਹੋਏ ਵੱਡੀ ਗਿਣਤੀ ਵਿੱਚ ਕੋਟਕਪੂਰਾ ਅਤੇ ਫ਼ਰੀਦਕੋਟ ਇਕਾਈ ਦੇ ਅਹੁਦੇਦਾਰ ਅਤੇ ਵਰਕਰ ਭਾਰਤੀ  ਕਿਸਾਨ ਯੂਨੀਅਨ ਕਾਦੀਆ ਵਿੱਚ ਸ਼ਾਮਲ ਹੋਏ। ਇਸ ਮੌਕੇ ਬੀਕੇਯੂ ਕਾਦੀਆ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆ ਵਿਸ਼ੇਸ਼ ਰੂਪ ਵਿਚ ਪੁਹੰਚੇ ਜਿੱਥੇ ਉਨ੍ਹਾਂ ਦੁਆਰਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਗੋਲੇਵਾਲਾ ਅਤੇ ਜ਼ਿਲ੍ਹੇ ਦੇ ਸਾਰੇ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਲੱਖੋਵਾਲ ਗਰੁੱਪ ਵਲੋਂ ਟੁੱਟ ਕੇ ਆਏ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਬੀਕੇਯੂ ਕਾਦੀਆ ਵਿੱਚ ਸ਼ਾਮਲ ਕਰਵਾਇਆ ਗਿਆ।

ਇਸ ਵਕਤ ਬੀਕੇਯੂ ਕਾਦੀਆ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆ ਨੇ ਕਿਹਾ ਕਿ ਅੱਜ ਲੱਖੋਵਾਲ ਗਰੁਪ ਦੇ ਕੋਟਕਪੂਰਾ ਅਤੇ ਫ਼ਰੀਦਕੋਟ ਇਕਾਈ ਦੇ ਕਰੀਬ 13 ਪਿੰਡਾਂ ਦੇ ਸਾਰੇ ਅਹੁਦੇਦਾਰ ਅਤੇ ਵਰਕਰ ਲੱਖੋਵਾਲ ਨੂੰ ਛੱਡ ਬੀਕੇਯੂ ਕਾਦੀਆ ਵਿੱਚ ਸ਼ਾਮਲ ਹੋਏ ਹਨ ਜਿਨ੍ਹਾਂ ਦਾ ਅਸੀਂ ਸਵਾਗਤ ਕਰਦੇ ਹਾਂ ਅਤੇ ਇਹ ਸਾਰੇ ਕਿਸਾਨੀ ਹੱਕਾਂ ਲਈ ਪਹਿਲਾਂ ਵੀ ਸੰਘਰਸ਼ ਕਰਦੇ ਰਹੇ ਹਨ ਅਤੇ ਅੱਗੇ ਵੀ ਸਾਡੇ ਨਾਲ ਮਿਲ ਕੇ ਕਿਸਾਨੀ ਹੱਕਾਂ ਦੀ ਲੜਾਈ ਵਿੱਚ ਸਾਡੇ ਨਾਲ ਹੋਣਗੇ।  ਯੂਨੀਅਨ ਵਿੱਚ ਉਨ੍ਹਾਂ ਨੂੰ ਉਨਾ ਹੀ ਆਦਰ ਮਿਲੇਗਾ ਜਿਨ੍ਹਾਂ ਸਾਡੇ ਸਾਰੇ ਵੱਡੇ ਤੋਂ ਲੈ ਕੇ ਛੋਟੇ ਵਰਕਰ ਨੂੰ ਬਰਾਬਰ ਮਿਲਦਾ ਹੈ।
ਖੇਤੀ ਬਿੱਲ ਵਾਪਸ ਕਰਵਾਉਣ ਲਈ ਚੱਲ ਰਹੇ ਕਿਸਾਨ ਸੰਘਰਸ਼ ਨੂੰ ਲੈ ਕੇ ਹਰਮੀਤ ਸਿੰਘ  ਕਾਦੀਆ ਨੇ ਕਿਹਾ ਕਿ ਪੰਜਾਬ ਭਰ ਦੀਆਂ 30 ਕਿਸਾਨ ਜਥੇਬੰਦੀਆਂ ਦੁਆਰਾ ਸਾਂਝੇ ਤੌਰ ਉਤੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਕਦੇ ਦਲਿਤ ਪੱਤਾ ਖੇਡ, ਕਦੇ ਮਾਲ ਗੱਡੀਆਂ ਰੋਕ ਅਤੇ ਹੁਣ RDF ਰੋਕ ਕੇ ਕਿਤੇ ਨਾ ਕਿਤੇ ਕਿਸਾਨਾਂ ਉਤੇ ਸਰਕਾਰ ਦੇ ਜਰੀਏ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਜੋ ਉਦਯੋਗਾਂ ਅਤੇ ਬਾਕੀ ਵਪਾਰੀਆਂ ਨੂੰ ਆ ਰਹੀ ਮੁਸ਼ਕਲਾਂ ਦਾ ਕਾਰਨ ਕਿਸਾਨ ਅੰਦੋਲਨ ਦੱਸ ਕੇ ਕਿਸਾਨਾਂ ਦੇ ਸੰਘਰਸ਼ ਨੂੰ ਤਾਰੋਪੀਡਾ ਕਰਨ ਦੀ ਕੋਸ਼ਿਸ਼ ਵਿੱਚ ਹਨ, ਪਰ ਅੱਜ ਦੇਸ਼ ਭਰ ਦਾ ਕਿਸਾਨ ਇੱਕ ਹੋ ਚੁੱਕਿਆ ਹੈ ਅਤੇ ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਕਿਸਾਨ ਆਪਣਾ ਸੰਘਰਸ਼ ਹਰ ਹਾਲ ਵਿੱਚ ਜਾਰੀ ਰੱਖਣਗੇ।
Published by: Gurwinder Singh
First published: October 30, 2020, 1:00 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading