ਕਿਸਾਨ ਆਗੂ ਰਾਜੇਵਾਲ ਦੇ ਟਰੈਕਟਰ ਮਾਰਚ ਬਾਰੇ ਬਿਆਨ 'ਤੇ BKU ਕ੍ਰਾਂਤੀਕਾਰੀ ਦੇ ਪ੍ਰਧਾਨ ਦਾ ਤਿੱਖਾ ਪ੍ਰਤੀਕਰਮ

News18 Punjabi | News18 Punjab
Updated: January 15, 2021, 8:59 AM IST
share image
ਕਿਸਾਨ ਆਗੂ ਰਾਜੇਵਾਲ ਦੇ ਟਰੈਕਟਰ ਮਾਰਚ ਬਾਰੇ ਬਿਆਨ 'ਤੇ BKU ਕ੍ਰਾਂਤੀਕਾਰੀ ਦੇ ਪ੍ਰਧਾਨ ਦਾ ਤਿੱਖਾ ਪ੍ਰਤੀਕਰਮ
ਕਿਸਾਨ ਆਗੂ ਰਾਜੇਵਾਲ ਦੇ ਟਰੈਕਟਰ ਮਾਰਚ ਬਾਰੇ ਬਿਆਨ 'ਤੇ BKU ਕ੍ਰਾਂਤੀਕਾਰੀ ਦੇ ਪ੍ਰਧਾਨ ਦਾ ਤਿੱਖਾ ਪ੍ਰਤੀਕਰਮ

ਬੀਕੇਯੂ ਕ੍ਰਾਂਤੀਕਾਰੀ ਪੰਜਾਬ ਦੇ ਪ੍ਰਧਾਨ ਸੁਰਜੀਤ ਫੂਲ ਨੇ ਕਿਹਾ ਕਿ ਬਰਵੀਰ ਸਿੰਘ ਰਾਜੇਵਾਲ ਨੂੰ ਪੁੱਛਣਾ ਚਾਹੀਦਾ ਕਿ ਹੋਰ ਵੱਧ ਟਰੈਕਟਰ ਨਾ ਮੰਗਵਾਉਣ ਦਾ ਫੈਸਲਾ ਕਿਹੜੀ ਮੀਟਿੰਗ ਨੇ ਕੀਤਾ ਹੈ? ਫਿਰ ਉਨ੍ਹਾਂ ਨੂੰ ਇਕੱਲੇ ਨੂੰ ਅਜਿਹੇ ਬਿਆਨ ਦੇਣ ਦਾ ਕੀ ਅਧਿਕਾਰ ਹੈ ?

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਵੱਲੋਂ ਕਿਸਾਨਾਂ ਨੂੰ ਲਿਖੇ ਇੱਕ ਖੁੱਲੇ ਪੱਤਰ ਟਰੈਕਟਰ 26 ਜਨਵਰੀ ਨੂੰ ਟਰੈਕਟਰ ਮਾਰਚ ਸਿਰਫ ਹਰਿਆਣਾ-ਨਵੀਂ ਦਿੱਲੀ ਸਰਹੱਦ ‘ਤੇ ਹੋਵੇਗਾ ਤੇ ਲਾਲ ਕਿਲ੍ਹੇ 'ਤੇ ਟਰੈਕਟਰ ਰੈਲੀ ਕੱਢਣ ਦਾ ਕੋਈ ਇਰਾਦਾ ਨਹੀਂ ਹੈ। ਇਸ ਬਿਆਨ ਉੱਤੇ ਕਿਸਾਨ ਮੋਰਚੇ ਦੀ ਮੈਂਬਰ ਜਥੇਬੰਦੀ ਬੀਕੇਯੂ ਕ੍ਰਾਂਤੀਕਾਰੀ ਪੰਜਾਬ ਦੇ ਪ੍ਰਧਾਨ ਸੁਰਜੀਤ ਫੂਲ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਕਿਹਾ ਕਿ 2 ਜਨਵਰੀ ਨੂੰ ਪਰੈੱਸ ਕਾਨਫਰੰਸ ਕਰਕੇ ਸਰਵਸੰਮਤੀ ਨਾਲ ਐਲਾਨ ਕੀਤਾ ਸੀ ਕਿ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਪਰੇਡ ਕੀਤੀ ਜਾਵੇਗੀ । ਉਸ ਦਿਨ ਇਹ ਵੀ ਪਤਾ ਸੀ ਕਿ ਸਰਕਾਰ ਨੇ ਗਲੀਚੇ ਵਿਛਾ ਕੇ ਰਸਤਾ ਨਹੀਂ ਦੇਣਾ। ਇਹ ਵੀ ਪਤਾ ਸੀ ਕਿ ਰਸਤਾ 26 ਨਵੰਵਰ ਵਾਂਗ ਤਾਕਤ ਦੇ ਜੋਰ ਹੀ ਮਿਲਨਾ ਹੈ ਤਾਂ ਹੀ 26 ਜਨਵਰੀ ਵਾਲੇ ਦਿਨ਼ ਕਿਸਾਨਾਂ ਨੂੰ ਵੱਧ ਤੋਂ ਵੱਧ ਟਰੈਕਟਰ ਲਿਆਉਣ ਦਾ ਸੱਦਾ ਦਿੱਤਾ ਸੀ। ਹੋਰ ਟਰੈਕਟਰਾਂ ਤੋਂ ਕੋਈ ਮੱਥਾ ਨਹੀ ਟਿਕਾਉਣਾ ਸੀ। ਪਰ ਹੁਣ ਜਿਓਂ-ਜਿਉਂ 26 ਜਨਵਰੀ ਨੇੜੇ ਆ ਰਹੀ ਹੈ ਤੇ ਸਾਡੇ ਕੁੱਝ ਲੀਡਰਾਂ ਦੀ ਧੜਕਣ ਵਧਣ ਲੱਗ ਗਈ ਹੈ ਸਾਡੇ ਲੀਡਰ ਦਿੱਲੀ ਵਿਚਲੀ ਕਿਸਾਨ ਪਰੇਡ ਤੋਂ ਬਚਣ ਵਾਲੇ ਬਿਆਨ ਦੇਣੇ ਸੁਰੂ ਕਰ ਦਿੱਤੇ ਹਨ ।

ਉਨ੍ਹਾਂ ਕਿਹਾ ਸੀ ਕਿ 1947 ਤੋੰ ਪਹਿਲਾਂ ਅਜਾਦੀ ਦੀ ਜੰਗ ਵਿੱਚ ਅੰਗ਼ਰੇਜਾਂ ਵਿਰੋਧੀ ਲੜਾਈ ਉਤੇ ਠੰਡਾ ਛਿੜਕਣ ਲਈ ਗੁਜਰਾਤ ਦਾ ਵਪਾਰੀ ਇਹੋ ਜਿਹੇ ਬਿਆਨ ਦਿੰਦਾ ਸੀ, ਹੁਣ ਇਹੋ ਜਿਹੇ ਬਿਆਨ ਪੰਜਾਬ ਦਾ ਵਪਾਰੀ ਦੇਣ ਲੱਗ ਪਿਆ । ਉਨ੍ਹਾਂ ਨੂੰ ਪੁੱਛਣਾ ਚਾਹੀਦਾ ਕਿ ਹੋਰ ਵੱਧ ਟਰੈਕਟਰ ਨਾ ਮੰਗਵਾਉਣ ਦਾ ਫੈਸਲਾ ਕਿਹੜੀ ਮੀਟਿੰਗ ਨੇ ਕੀਤਾ ਹੈ? ਫਿਰ ਉਨ੍ਹਾਂ ਨੂੰ ਇਕੱਲੇ ਨੂੰ ਅਜਿਹੇ ਬਿਆਨ ਦੇਣ ਦਾ ਕੀ ਅਧਿਕਾਰ ਹੈ ?

ਦੱਸ ਦੇਈਏ ਕਿ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ ਗਰੁੱਪ) ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨੂੰ ਇੱਕ ਖੁੱਲੇ ਪੱਤਰ ਵਿੱਚ ਸਪਸ਼ਟ ਕੀਤਾ ਹੈ ਕਿ ਟਰੈਕਟਰ ਮਾਰਚ ਸਿਰਫ ਹਰਿਆਣਾ-ਨਵੀਂ ਦਿੱਲੀ ਸਰਹੱਦ ‘ਤੇ ਹੋਵੇਗਾ। ਕਿਸਾਨਾਂ ਦਾ ਲਾਲ ਕਿਲ੍ਹੇ 'ਤੇ ਟਰੈਕਟਰ ਰੈਲੀ ਕੱਢਣ ਦਾ ਕੋਈ ਇਰਾਦਾ ਨਹੀਂ ਹੈ। ਰਾਜੇਵਾਲ ਨੇ ਉਨ੍ਹਾਂ ਵੱਖਵਾਦੀ ਤਾਕਤਾਂ ਤੋਂ ਕਿਸਾਨਾਂ ਨੂੰ ਦੂਰ ਰਹਿਣ ਲਈ ਕਿਹਾ ਹੈ ਜੋ ਲਾਲ ਕਿਲ੍ਹੇ ਦੇ ਬਾਹਰ ਟਰੈਕਟਰ ਮਾਰਚ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ।
ਨਵੇਂ ਫਾਰਮ ਕਾਨੂੰਨਾਂ(New Farm Laws) ਨਾਲ ਨਾਰਾਜ਼ ਕਿਸਾਨ 50 ਦਿਨਾਂ ਤੋਂ ਦਿੱਲੀ ਬਾਰਡਰ(Delhi Borders) 'ਤੇ ਪ੍ਰਦਰਸ਼ਨ ਕਰ ਰਹੇ ਹਨ। 6 ਹਫ਼ਤਿਆਂ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕਿਸਾਨਾਂ ਅਤੇ ਸਰਕਾਰ ਦਰਮਿਆਨ ਕੋਈ ਸਮਝੌਤਾ ਨਹੀਂ ਹੋਇਆ ਪਰ ਦੂਜੇ ਪਾਸੇ 70 ਤੋ ਉੱਪਰ ਕਿਸਾਨ ਇਸ ਮੋਰਚੇ ਵਿੱਚ ਜਾਨ ਗਵਾ ਚੁੱਕੇ ਹਨ।
Published by: Sukhwinder Singh
First published: January 14, 2021, 7:57 PM IST
ਹੋਰ ਪੜ੍ਹੋ
ਅਗਲੀ ਖ਼ਬਰ