ਕਿਸਾਨਾਂ ਨੂੰ ਸਮਰਪਿਤ ਰਿਹਾ ਕੈਪਟਨ ਸਰਕਾਰ ਦਾ ਚੋਣ ਬਜਟ, ਪੜ੍ਹੋ 10 ਖਾਸ ਗੱਲਾਂ...

News18 Punjabi | News18 Punjab
Updated: March 8, 2021, 3:18 PM IST
share image
ਕਿਸਾਨਾਂ ਨੂੰ ਸਮਰਪਿਤ ਰਿਹਾ ਕੈਪਟਨ ਸਰਕਾਰ ਦਾ ਚੋਣ ਬਜਟ, ਪੜ੍ਹੋ 10 ਖਾਸ ਗੱਲਾਂ...

  • Share this:
  • Facebook share img
  • Twitter share img
  • Linkedin share img
ਕੈਪਟਨ ਅਮਰਿੰਦਰ ਸਿੰਘ (ਬਜਟ 2021) ਦੀ ਸਰਕਾਰ ਵੱਲੋਂ ਸੋਮਵਾਰ ਨੂੰ ਪੇਸ਼ ਕੀਤੇ ਗਏ ਬਜਟ ਨੂੰ ਪੂਰੀ ਤਰ੍ਹਾਂ ਕਿਸਾਨਾਂ ਨੂੰ ਸਮਰਪਿਤ ਕਿਹਾ ਜਾ ਸਕਦਾ ਹੈ। ਇਸ ਵਿਚ ਕਿਸਾਨਾਂ ਅਤੇ ਬੇਜ਼ਮੀਨੇ ਮਜ਼ਦੂਰਾਂ ਲਈ 1712 ਕਰੋੜ ਰੁਪਏ ਦੀ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਚਰਚਾ ਹੈ ਕਿ ਕਿਸਾਨ ਅੰਦੋਲਨ ਕਾਰਨ ਸਰਕਾਰ ਉਤੇ ਕਾਫੀ ਦਬਾਅ ਹੈ। ਕੈਪਟਨ ਸਰਕਾਰ ਨੇ ਪਿਛਲੀਆਂ ਵਿਧਾਨ ਸਭਾ ਵਿਚ ਕਿਸਾਨਾਂ ਦੇ ਪੂਰੇ ਕਰਜ਼ੇ ਉਤੇ ਲੀਕ ਮਾਰਨ ਦੀ ਗੱਲ ਆਖੀ ਸੀ ਪਰ ਇਹ ਵਾਅਦਾ 4 ਸਾਲਾਂ ਬਾਅਦ ਵੀ ਪੂਰੀ ਤਰ੍ਹਾਂ ਸਿਰੇ ਨਹੀਂ ਚੜ੍ਹਿਆ। ਵਿਰੋਧੀ ਧਿਰਾਂ ਇਸ ਨੂੰ ਵੱਡਾ ਮੁੱਦਾ ਬਣਾ ਰਹੀਆਂ ਹਨ।

ਕਰਜ਼ਾ ਮੁਆਫੀ ਤੋਂ ਇਲਾਵਾ ਕਿਸਾਨਾਂ ਲਈ ਬਜਟ ਵਿਚ ਕੀ ਹੈ
> ਕਿਸਾਨਾਂ ਨੂੰ ਮੁਫਤ ਬਿਜਲੀ ਲਈ 7180 ਕਰੋੜ ਰੁਪਏ ਮਨਜ਼ੂਰ
>  ਸੀਵਰੇਜ ਦੇ ਪਾਣੀ ਨੂੰ ਸਿੰਚਾਈ ਦੇ ਯੋਗ ਬਣਾਉਣ ਲਈ 40 ਕਰੋੜ ਰੁਪਏ
> ਬਜਟ ਵਿੱਚ ਸਫਲ ਕਿਸਾਨ ਖੁਸ਼ਹਾਲ ਪੰਜਾਬ ਸਕੀਮ ਲਈ 3780 ਕਰੋੜ ਰੁਪਏ ਦੀ ਵਿਵਸਥਾ

> 1 1.13 ਲੱਖ ਕਿਸਾਨਾਂ ਦੇ 1186 ਕਰੋੜ ਰੁਪਏ ਦੇ ਕਰਜ਼ਿਆਂ ਤੇ ਬੇਜ਼ਮੀਨੇ ਕਿਸਾਨਾਂ ਦੇ 526 ਕਰੋੜ ਰੁਪਏ ਦੇ ਕਰਜ਼ਿਆਂ ਨੂੰ ਮੁਆਫ਼ ਕੀਤਾ ਜਾਵੇਗਾ

> ਪੰਜਾਬ ਗੰਨਾ ਖੋਜ ਵਿਕਾਸ ਸੰਸਥਾ ਦੀ ਸਥਾਪਨਾ ਲਈ 47 ਕਰੋੜ, ਟਿਊਬਵੈੱਲਾਂ ਦੀ ਮੁਰੰਮਤ ਲਈ 40 ਕਰੋੜ ਰੁਪਏ

> ਫਾਜ਼ਿਲਕਾ ਦੇ ਪਿੰਡ ਗੋਬਿੰਦਗੜ੍ਹ ਵਿੱਚ 10 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਸਬਜ਼ੀ ਸੈਂਟਰ ਸਥਾਪਤ ਕੀਤਾ ਜਾਵੇਗਾ
ਸਰਹੱਦੀ ਖੇਤਰ ਲਈ 100 ਕਰੋੜ ਅਤੇ ਸਰਹੱਦੀ ਖੇਤਰ ਵਿੱਚ ਵੱਖ ਵੱਖ ਜਲ ਨਾਲ ਸਬੰਧਤ ਯੋਜਨਾਵਾਂ ਲਈ 719 ਕਰੋੜ ਰੁਪਏ।

> ਮਨਰੇਗਾ ਲਈ 400 ਕਰੋੜ, ਪੀਐਮ ਆਵਾਸ ਯੋਜਨਾ ਦੇ 122 ਕਰੋੜ ਰੁਪਏ, ਕੰਢੀ ਖੇਤਰ ਦੇ ਵਿਕਾਸ ਲਈ 100 ਕਰੋੜ ਰੁਪਏ

> ਵੇਰਕਾ ਦੇ ਦੁੱਧ ਉਤਪਾਦਨ ਨੂੰ ਵਧਾਉਣ ਲਈ 10 ਕਰੋੜ ਰੁਪਏ, ਲੁਧਿਆਣਾ ਅਤੇ ਡੇਰਾਬਸੀ ਪਲਾਂਟਾਂ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾਵੇਗਾ

> ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ 40 ਕਰੋੜ ਰੁਪਏ ਦੀ ਵਿਵਸਥਾ, 50 ਹਜ਼ਾਰ ਪਰਾਲੀ ਦੇ ਨਿਪਟਾਰੇ ਲਈ ਮਸ਼ੀਨਾਂ ਦੀ ਖਰੀਦ

ਬਜਟ 'ਤੇ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਸਰਕਾਰ ਦਾ ਅਨੁਮਾਨਤ ਮਾਲੀਆ 1,62,599 ਕਰੋੜ ਹੋਵੇਗਾ ਅਤੇ ਅਨੁਮਾਨਤ ਖਰਚਾ 1,68,015 ਕਰੋੜ ਹੋਵੇਗਾ। 31 ਮਾਰਚ ਤੱਕ ਪੰਜਾਬ ਦਾ ਕਰਜ਼ਾ 252880 ਕਰੋੜ ਹੋਣ ਦਾ ਅਨੁਮਾਨ ਹੈ। ਇਹ 2021-22 ਵਿਚ ਵਧ ਕੇ 273703 ਕਰੋੜ ਰੁਪਏ ਹੋ ਜਾਵੇਗਾ।
Published by: Gurwinder Singh
First published: March 8, 2021, 2:48 PM IST
ਹੋਰ ਪੜ੍ਹੋ
ਅਗਲੀ ਖ਼ਬਰ