ਕੈਪਟਨ ਵਲੋਂ ਤੀਕਸ਼ਣ ਸੂਦ ਦੇ ਘਰ ਅੱਗੇ ਗੋਹਾ ਸੁੱਟਣ ਦੇ ਮਾਮਲੇ 'ਚ ਨੌਜਵਾਨਾਂ ਵਿਰੁੱਧ ਦਰਜ ਧਾਰਾ 307 ਵਾਪਸ ਲੈਣ ਦੇ ਹੁਕਮ

News18 Punjabi | News18 Punjab
Updated: January 6, 2021, 6:55 PM IST
share image
ਕੈਪਟਨ ਵਲੋਂ ਤੀਕਸ਼ਣ ਸੂਦ ਦੇ ਘਰ ਅੱਗੇ ਗੋਹਾ ਸੁੱਟਣ ਦੇ ਮਾਮਲੇ 'ਚ ਨੌਜਵਾਨਾਂ ਵਿਰੁੱਧ ਦਰਜ ਧਾਰਾ 307 ਵਾਪਸ ਲੈਣ ਦੇ ਹੁਕਮ
ਮੋਬਾਈਲ ਟਾਵਰਾਂ ਨੂੰ ਕਾਂਗਰਸ ਵੱਲੋਂ ਨੁਕਸਾਨ ਪਹੁੰਚਾਣ ਦੇ ਭਾਜਪਾ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ

  • Share this:
  • Facebook share img
  • Twitter share img
  • Linkedin share img
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਦੇ ਘਰ 'ਚ ਗੋਹਾ ਸੁੱਟਣ ਦੇ ਮਾਮਲੇ 'ਚ ਨੌਜਵਾਨਾਂ ਵਿਰੁੱਧ ਦਰਜ ਧਾਰਾ 307 ਨੂੰ ਵਾਪਸ ਲੈਣ ਦੇ ਹੁਕਮ ਦਿੱਤੇ ਹਨ। ਕੈਪਟਨ ਨੇ ਨਾਲ ਹੀ ਉਸ ਐਸ. ਐਚ. ਓ. ਦੇ ਤਬਾਦਲੇ ਦੇ ਵੀ ਹੁਕਮ ਦਿੱਤੇ ਹਨ, ਜਿਸ ਨੇ ਨੌਜਵਾਨਾਂ 'ਤੇ 'ਹੱਤਿਆ ਦੀ ਕੋਸ਼ਿਸ਼' ਤਹਿਤ ਮੁਕੱਦਮਾ ਦਰਜ ਕੀਤਾ ਹੈ।

ਕੈਪਟਨ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਹੱਤਿਆ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਵਲੋਂ ਬਿਆਨ ਦਿੱਤਾ ਗਿਆ ਸੀ ਕਿ ਸੰਘਰਸ਼ 'ਚ ਸ਼ਾਮਿਲ ਹੋਣ ਲਈ ਜਾਣ ਵਾਲੇ ਕਿਸਾਨ ਦਿੱਲੀ ਸਰਹੱਦਾਂ ਵਿਖੇ ਪਿਕਨਿਕ ਮਨਾ ਰਹੇ ਹਨ। ਇਸੇ ਦੇ ਵਿਰੋਧ 'ਚ ਕੁਝ ਨੌਜਵਾਨਾਂ ਵਲੋਂ ਉਨ੍ਹਾਂ ਦੇ ਘਰ 'ਚ ਗੋਹਾ ਸੁੱਟਿਆ ਗਿਆ ਸੀ।
Published by: Gurwinder Singh
First published: January 6, 2021, 5:10 PM IST
ਹੋਰ ਪੜ੍ਹੋ
ਅਗਲੀ ਖ਼ਬਰ