ਕੇਂਦਰ ਅਤੇ ਕਿਸਾਨਾਂ ਵਿੱਚਕਾਰ ਖੇਤੀ ਕਾਨੂੰਨ ਨੂੰ ਲੈ ਕੇ ਤਕਰਾਰ ਪੁਰਾਣੀ ਹੈ ਪਰ ਹੁਣ ਗ੍ਰਹਿ ਮੰਤਰਾਲਾ ਦੀ ਇੱਕ ਚਿੱਠੀ ਨੇ ਇਸ ਘਮਸਾਣ ਵਿੱਚ ਅੱਗ ਚ ਘਿਉ ਪਾਉਣ ਦਾ ਕੰਮ ਕੀਤਾ ਹੈ।
ਹੋਮ ਮਿਨਿਸਟਰੀ ਦੀ ਇੱਕ ਚਿੱਠੀ ਮੁਤਾਬਿਕ BSF ਦੀ ਜਾਂਚ ਵਿੱਚ ਇਹ ਪਤਾ ਲੱਗਾ ਹੈ ਕਿ ਦੇਸ਼ ਦੀ ਹਿੰਦੀ ਬੈਲਟ ਵਾਲੇ ਸੂਬਿਆਂ ਉੱਤਰ ਪਰਦੇਸ ਅਤੇ ਬਿਹਾਰ ਤੋਂ ਆਉਣ ਵਾਲੇ ਮਜ਼ਦੂਰਾਂ ਨੂੰ ਪੰਜ ਲਿਆਂਦਾ ਜਾਂਦਾ ਹੈ ਤੇ ਸਰਹੱਦੀ ਜ਼ਿਲ੍ਹੇ ਜਿਵੇਂ ਕਿ ਗੁਰਦਾਸਪੁਰ, ਅੰਮ੍ਰਿਤਸਰ, ਫ਼ਿਰੋਜ਼ਪੁਰ, ਅਤੇ ਅਬੋਹਰ ਵਿੱਚ ਬੰਧੂਆ ਮਜ਼ਦੂਰ ਕਰਵਾਈ ਜਾਂਦੀ ਹੈ। BSF ਨੇ 2019 ਤੇ 2020 ਵਿੱਚ 58 ਬੰਧੂਆ ਮਜ਼ਦੂਰਾਂ ਨੂੰ ਰਿਹਾ ਕਰ ਕੇ ਪੁਲਿਸ ਨੂੰ ਸੌਂਪ ਦਿੱਤਾ ਹੈ। ਇਸ ਕਰ ਕੇ ਇਨ੍ਹਾਂ ਮਜ਼ਦੂਰਾਂ ਦਾ ਸਰੀਰਕ ਅਤੇ ਮਾਨਸਿਕ ਸਿਹਤ ਬਹੁਤ ਖ਼ਰਾਬ ਹੋ ਗਈ ਸੀ। ਆਰੋਪ ਹੈ ਕਿ ਉਨ੍ਹਾਂ ਕੋਲੋਂ ਜ਼ਿਆਦਾ ਕੰਮ ਕਰਵਾਉਣ ਲਈ ਉਨ੍ਹਾਂ ਨੂੰ ਨਸ਼ੇ ਦਿੱਤੇ ਗਏ ਸੀ।
ਪੰਜਾਬ ਦੇ ਲੇਬਰ ਮਿਨਿਸਟਰ ਬਲਬੀਰ ਸਿੰਘ ਸਿੱਧੂ ਨੇ ਇਸ ਆਰੋਪ ਨੂੰ ਸਿਰੇ ਤੋਂ ਨਕਾਰ ਦਿੱਤਾ ਤੇ ਦਾਅਵਾ ਕੀਤਾ ਕਿ ਅਜਿਹੀ ਕੋਈ ਸ਼ਿਕਾਇਤ ਉਨ੍ਹਾਂ ਕੋਲ ਨਹੀਂ ਆਈ ਹੈ। .
ਕਿਸਾਨਾਂ ਦਾ ਆਰੋਪ ਹੈ ਕਿ ਕੇਂਦਰ ਦੀ ਇਸ ਚਿੱਠੀ ਪਿੱਛੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਮਨਸ਼ਾ ਹੀ।
ਹੋਮ ਮਿਨਿਸਟਰੀ ਨੇ ਇਸ ਗੰਭੀਰ ਮਾਮਲੇ ਵਿੱਚ ਪੰਜਾਬ ਦੇ ਚੀਫ਼ ਸੇਕ੍ਰੇਟਰੀ ਅਤੇ ਡੀ ਜੀ ਪੀ ਨੂੰ ਚਿੱਠੀ ਲਿਖ ਕੇ ਪੂਰੀ ਰਿਪੋਰਟ ਮੰਗੀ ਹੈ। ਇਹ ਵੀ ਪੁੱਛਿਆ ਹੈ ਕਿ ਇਸ ਮਾਮਲੇ ਚ ਕੀ ਕਾਰਵਾਈ ਕੀਤੀ ਗਈ ਹੈ। ਦਿੱਲੀ ਦੀ ਸਰਹੱਦਾਂ ਤੇ ਡਟੇ ਕਿਸਾਨਾਂ ਦੇ ਮੋਰਚੇ ਦੌਰਾਨ ਅਜਿਹੀ ਚਿੱਠੀ ਆਉਣ ਤੇ ਮਾਮਲਾ ਭਖਣਾ ਸੁਭਾਵਕ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Drugs, Punjab farmers