ਅੰਦੋਲਨ 'ਚ ਧੀਆਂ-ਭੈਣਾਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ, ਇਨ੍ਹਾਂ ਨੇ ਕਿਸਾਨ ਸ਼ਬਦ ਬਦਨਾਮ ਕਰ ਦਿੱਤੈ: ਖੱਟਰ

News18 Punjabi | News18 Punjab
Updated: July 8, 2021, 8:05 AM IST
share image
ਅੰਦੋਲਨ 'ਚ ਧੀਆਂ-ਭੈਣਾਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ, ਇਨ੍ਹਾਂ ਨੇ ਕਿਸਾਨ ਸ਼ਬਦ ਬਦਨਾਮ ਕਰ ਦਿੱਤੈ: ਖੱਟਰ
ਅੰਦੋਲਨ ਵਿਚ ਧੀਆਂ-ਭੈਣਾ ਦੀ ਇੱਜ਼ਤ ਲੁੱਟਾ ਜਾ ਰਹੀ ਹੈ, ਇਨ੍ਹਾਂ ਨੇ ਕਿਸਾਨ ਸ਼ਬਦ ਬਦਨਾਮ ਕਰ ਦਿੱਤੈ: ਖੱਟਰ

  • Share this:
  • Facebook share img
  • Twitter share img
  • Linkedin share img
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Manohar Lal Khattar) ਨੇ ਕਿਸਾਨ ਅੰਦੋਲਨ ਬਾਰੇ ਵੱਡਾ ਬਿਆਨ ਦਿੱਤਾ ਹੈ। ਸੀ.ਐੱਮ ਨੇ ਕਿਹਾ ਕਿ ਕਿਸਾਨ ਬਹੁਤ ਪਵਿੱਤਰ ਸ਼ਬਦ ਹੈ, ਪਰ ਇਸ ਅੰਦੋਲਨ ਨਾਲ ਕੁਝ ਦੁਖਦਾਈ ਘਟਨਾਵਾਂ ਵਾਪਰੀਆਂ ਹਨ। ਜਿਸ ਕਾਰਨ ਇਹ ਕਿਸਾਨ ਸ਼ਬਦ ਬਦਨਾਮ ਹੋ ਰਿਹਾ ਹੈ।

ਇਸ ਅੰਦੋਲਨ ਵਿਚ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ। ਅਪਰਾਧ ਹੋ ਰਹੇ ਹਨ, ਪਰ ਅਸੀਂ ਨਿਰੰਤਰ ਸੰਜਮ ਵਰਤ ਰਹੇ ਹਾਂ। ਸਾਡੇ ਬਾਰੇ ਕੁਝ ਵੀ ਕਿਹਾ ਜਾਂਦਾ ਹੈ ਪਰ ਅਸੀਂ ਸਹਿ ਰਹੇ ਹਾਂ। ਸਬਰ ਦੀ ਇੱਕ ਸੀਮਾ ਹੈ। ਇਸ ਸੀਮਾ ਨੂੰ ਪਾਰ ਕਰਨਾ ਕਿਸੇ ਦੇ ਹਿੱਤ ਵਿੱਚ ਨਹੀਂ ਹੈ।

ਸੀਐਮ ਮਨੋਹਰ ਲਾਲ ਨੇ ਕਿਹਾ ਕਿ ਜਿਸ ਦਿਨ ਟਕਰਾਅ ਹੋਏਗਾ, ਸਬਰ ਟੁੱਟ ਜਾਵੇਗਾ। ਇਹ ਲੋਕ ਕਿਸਾਨ ਸ਼ਬਦ ਦੀ ਪਵਿੱਤਰਤਾ ਨੂੰ ਖਤਮ ਕਰ ਰਹੇ ਹਨ। ਜੋ ਅੰਦੋਲਨ ਕਰ ਰਹੇ ਹਨ, ਉਹ ਕਿਸਾਨ ਨਹੀਂ ਹਨ।

ਉਨ੍ਹਾਂ ਕਿਹਾ ਕਿ ਕਿਸਾਨ ਕਮਜ਼ੋਰੀਆਂ ਦੱਸੇ ਬਗੈਰ ਖੇਤੀਬਾੜੀ ਕਾਨੂੰਨਾਂ ’ਤੇ ਅੰਦੋਲਨ ਕਰ ਰਹੇ ਹਨ। ਸਰਕਾਰ ਗੱਲਬਾਤ ਲਈ ਤਿਆਰ ਹੈ, ਪਰ ਕਿਸਾਨਾਂ ਨੂੰ ਆਪਣੇ ਇਤਰਾਜ਼ ਦੱਸਣੇ ਚਾਹੀਦੇ ਹਨ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਵੀ ਇਹ ਗੱਲ ਕਹੀ ਹੈ।
Published by: Gurwinder Singh
First published: June 30, 2021, 4:19 PM IST
ਹੋਰ ਪੜ੍ਹੋ
ਅਗਲੀ ਖ਼ਬਰ